ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 10 ਦੇ ਅੰਮ੍ਰਿਤਸਰ ਆਡੀਸ਼ਨ ਪੀਟੀਸੀ ਪੰਜਾਬੀ ‘ਤੇ

ਦੱਸ ਦਈਏ ਕਿ ਪੀਟੀਸੀ ਪੰਜਾਬੀ ਪੰਜਾਬ ‘ਚ ਛਿਪੀਆਂ ਪ੍ਰਤਿਭਾਵਾਂ ਨੂੰ ਅਜਿਹਾ ਮੰਚ ਪ੍ਰਦਾਨ ਕਰ ਰਿਹਾ ਹੈ, ਜਿੱਥੇ ਇਹ ਪ੍ਰਤੀਭਾਗੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਕੇ ਦੁਨੀਆ ਭਰ ‘ਚ ਆਪਣੀ ਪਛਾਣ ਬਣਾਉਂਦੇ ਹਨ ।

By  Shaminder July 15th 2024 04:15 PM

ਪੀਟੀਸੀ ਪੰਜਾਬੀ ਦੇ ਵੱਲੋਂ ਛਿਪੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੇ ਲਈ ਸਮੇਂ ਸਮੇਂ ‘ਤੇ ਉਪਰਾਲੇ ਕੀਤੇ ਜਾਂਦੇ ਹਨ। ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿੱਕੇ ਸੁਰਬਾਜ਼ਾਂ ਦੇ ਹੁਨਰ ਨੂੰ ਪਰਖਣ ਦੇ ਲਈ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-10 (Voice Of Punjab Chhota Champ-10) ਦਾ ਆਗਾਜ਼ ਹੋ ਚੁੱਕਿਆ ਹੈ। ਜਿਸ ‘ਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਛੋਟੇ ਸੁਰਬਾਜ਼ਾਂ ਦੇ ਹੁਨਰ ਨੂੰ ਚੁਣ ਕੇ ਇਸ ਮੰਚ ‘ਤੇ ਲਿਆਂਦਾ ਗਿਆ ਹੈ। ਜਿਸ ਤੋਂ ਬਾਅਦ ਸਾਡੇ ਜੱਜ ਸਾਹਿਬਾਨਾਂ ਸਵੀਤਾਜ ਬਰਾੜ, ਕਪਤਾਨ ਲਾਡੀ, ਗੁਰਮੀਤ ਸਿੰਘ ਤੇ ਅਲਾਪ ਸਿਕੰਦਰ ਦੀ ਪਾਰਖੀ ਨਜ਼ਰ ਇਨ੍ਹਾਂ ਪ੍ਰਤੀਭਾਗੀਆਂ ਨੂੰ ਵੱਖ ਵੱਖ ਰਾਊਂਡ ਦੇ ਦੌਰਾਨ ਪਰਖੇਗੀ ।ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-10 ਦੇ ਆਡੀਸ਼ਨ ਅੱਜ ਤੋਂ ਤੁਸੀਂ ਪੀਟੀਸੀ ਪੰਜਾਬੀ ‘ਤੇ ਵੇਖ ਸਕਦੇ ਹੋ ।

ਹੋਰ ਪੜ੍ਹੋ : ਸਰਬਜੀਤ ਚੀਮਾ ਦੇ ਪੁੱਤਰ ਦਾ ਹੋਇਆ ਕੈਨੇਡਾ ‘ਚ ਵਿਆਹ, ਤਸਵੀਰਾਂ ਹੋ ਰਹੀਆਂ ਵਾਇਰਲ

ਸੁਰਾਂ ਦਾ ਸਫ਼ਰ ਕਈ ਸਾਲਾਂ ਤੋਂ ਜਾਰੀ 

ਦੱਸ ਦਈਏ ਕਿ ਪੀਟੀਸੀ ਪੰਜਾਬੀ ਪੰਜਾਬ ‘ਚ ਛਿਪੀਆਂ ਪ੍ਰਤਿਭਾਵਾਂ ਨੂੰ ਅਜਿਹਾ ਮੰਚ ਪ੍ਰਦਾਨ ਕਰ ਰਿਹਾ ਹੈ, ਜਿੱਥੇ ਇਹ ਪ੍ਰਤੀਭਾਗੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਕੇ ਦੁਨੀਆ ਭਰ ‘ਚ ਆਪਣੀ ਪਛਾਣ ਬਣਾਉਂਦੇ ਹਨ । ਪੀਟੀਸੀ ਪੰਜਾਬੀ ‘ਤੇ ਜਿੱਥੇ ਵਾਇਸ ਆਫ਼ ਪੰਜਾਬ ‘ਚ ਨੌਜਵਾਨਾਂ ਦੇ ਲਈ ਰਿਆਲਟੀ ਸ਼ੋਅ ਹਰ ਸਾਲ ਕਰਵਾਇਆ ਜਾਂਦਾ ਹੈ। ਉੱਥੇ ਹੀ ਨਿੱਕੇ ਸੁਰਬਾਜ਼ਾਂ ਨੂੰ ਪਰਖਣ ਦੇ ਲਈ ਵਾਇਸ ਆਫ਼ ਪੰਜਾਬ ਛੋਟਾ ਪੰਜਾਬ ਕਰਵਾਇਆ ਜਾਂਦਾ ਹੈ।

View this post on Instagram

A post shared by PTC Punjabi (@ptcpunjabi)


ਵਾਇਸ ਆਫ਼ ਪੰਜਾਬ ਸ਼ੋਅ ‘ਚੋਂ ਹੁਣ ਤੱਕ ਵੱਡੇ ਗਾਇਕ ਨਿਕਲੇ ਹਨ । ਜਿਸ ‘ਚ ਗੁਰਨਾਮ ਭੁੱਲਰ, ਨਿਮਰਤ ਖਹਿਰਾ, ਕੌਰ ਬੀ ਸਣੇ ਕਈ ਵੱਡੇ ਗਾਇਕ ਸ਼ਾਮਿਲ ਹਨ ।ਸੋ ਤੁਸੀਂ ਵੀ ਇਨ੍ਹਾਂ ਨਿੱਕੇ ਸੁਰਬਾਜ਼ਾਂ ਦਾ ਹੁਨਰ ਵੇਖਣਾ ਚਾਹੁੰਦੇ ਹੋ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ‘ਤੇ ਅੱਜ ਸ਼ਾਮ ਸੱਤ ਵਜੇ ਵਾਇਸ ਆਫ਼ ਪੰਜਾਬ ਛੋਟਾ ਚੈਂਪ । ਜਿੱਥੇ ਇਹ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ।

View this post on Instagram

A post shared by PTC Punjabi (@ptcpunjabi)






 


Related Post