ਵੇਖੋ ਤੁਹਾਡੇ ਆਸ ਪਾਸ ਹੋ ਰਹੇ ਅਪਰਾਧਾਂ ਤੋਂ ਖ਼ਬਰਦਾਰ ਕਰਦੀ ਸੀਰੀਜ਼ ‘ਖ਼ਬਰਦਾਰ’ ਅਤੇ ਰਾਜਨੀਤੀ ਦੇ ਦਾਅ ਪੇਚਾਂ ਨੂੰ ਦਰਸਾਉਂਦੀ ‘ਮੋਹਰੇ’ ਸੀਰੀਜ਼ ਦੀਆਂ ਦਿਲਚਸਪ ਕਹਾਣੀਆਂ
ਪੀਟੀਸੀ ਪੰਜਾਬੀ ‘ਤੇ ਇਨ੍ਹੀਂ ਦਿਨੀਂ ਸੀਰੀਜ਼ ‘ਖ਼ਬਰਦਾਰ’ ਦਰਸ਼ਕਾਂ ਨੂੰ ਖੂਬ ਐਂਟਰਟੇਨ ਕਰ ਰਹੀ ਹੈ । ਇਸ ਸੀਰੀਜ਼ ਦੀ ਕਹਾਣੀ ‘ਕਿਤਾਬ’ ‘ਚ ਤੁਸੀਂ ਦੋ ਪਰਿਵਾਰਾਂ ਦੀਆਂ ਕਹਾਣੀਆਂ ਨੂੰ ਵੇਖ ਰਹੇ ਹੋ । ਇੱਕ ‘ਚ ਕੁੜੀ ਦੀ ਕਹਾਣੀ ਨੂੰ ਵਿਖਾਇਆ ਜਾ ਰਿਹਾ ਹੈ ।
ਪੀਟੀਸੀ ਪੰਜਾਬੀ ‘ਤੇ ਇਨ੍ਹੀਂ ਦਿਨੀਂ ਸੀਰੀਜ਼ ‘ਖ਼ਬਰਦਾਰ’ (Khabardar) ਦਰਸ਼ਕਾਂ ਨੂੰ ਖੂਬ ਐਂਟਰਟੇਨ ਕਰ ਰਹੀ ਹੈ । ਇਸ ਸੀਰੀਜ਼ ਦੀ ਕਹਾਣੀ ‘ਕਿਤਾਬ’ ‘ਚ ਤੁਸੀਂ ਦੋ ਪਰਿਵਾਰਾਂ ਦੀਆਂ ਕਹਾਣੀਆਂ ਨੂੰ ਵੇਖ ਰਹੇ ਹੋ । ਇੱਕ ‘ਚ ਕੁੜੀ ਦੀ ਕਹਾਣੀ ਨੂੰ ਵਿਖਾਇਆ ਜਾ ਰਿਹਾ ਹੈ । ਜੋ ਆਪਣੇ ਮਾਪਿਆਂ ਦੇ ਨਾਲ ਪੜ੍ਹਾਈ ਦੇ ਲਈ ਨਵੇਂ ਸ਼ਹਿਰ ‘ਚ ਕਿਰਾਏ ਦੇ ਮਕਾਨ ‘ਚ ਸ਼ਿਫਟ ਹੋਈ ਹੈ। ਪਰ ਇਸੇ ਦੌਰਾਨ ਉਸ ਦੇ ਗੁਆਂਢ ‘ਚ ਰਹਿਣ ਵਾਲਾ ਮੁੰਡਾ ਅਕਸਰ ਉਸ ‘ਤੇ ਬੁਰੀ ਅੱਖ ਰੱਖਦਾ ਹੈ।
ਹੋਰ ਪੜ੍ਹੋ : ਢਾਡੀ ਜੱਥੇ ਦੇ ਭਾਈ ਰਣਜੀਤ ਸਿੰਘ ਨੇ ਸੰਗਤਾਂ ਤੋਂ ਕੀਤੀ ਸਹਿਯੋਗ ਦੀ ਅਪੀਲ, ਬੇਟੇ ਦਾ ਹੋਇਆ ਹੈ ਭਿਆਨਕ ਐਕਸੀਡੈਂਟ
ਕੁੜੀ ਨੂੰ ਲੱਗਦਾ ਵੀ ਹੈ ਕਿ ਸ਼ਾਇਦ ਉਸ ਦਾ ਕੋਈ ਪਿੱਛਾ ਕਰ ਰਿਹਾ ਹੈ ਅਤੇ ਆਪਣੇ ਪਿਤਾ ਨੂੰ ਇਸ ਬਾਰੇ ਦੱਸਦੀ ਹੈ। ਪਰ ਪਿਤਾ ਨੂੰ ਲੱਗਦਾ ਹੈ ਕਿ ਧੀ ਨੂੰ ਕੋਈ ਵਹਿਮ ਹੋ ਗਿਆ ਹੈ । ਇੱਕ ਦਿਨ ਅਚਾਨਕ ਕੁੜੀ ਦੀ ਮਾਂ ਦੀ ਤਬੀਅਤ ਵਿਗੜ ਜਾਂਦੀ ਹੈ ਤਾਂ ਉਸ ਦਾ ਪਿਤਾ ਜੋਗਿੰਦਰ ਨੂੰ ਬੁਲਾ ਕੇ ਲਿਆਉਣ ਦੇ ਲਈ ਕਹਿੰਦਾ ਹੈ।
ਕੁੜੀ ਬੁਲਾਉਣ ਜਾਂਦੀ ਹੈ ਤਾਂ ਉਸ ਦਾ ਉਹੀ ਗੁਆਂਢੀ ਉਸ ਨੂੰ ਛੇੜਨ ਦੀ ਕੋਸ਼ਿਸ਼ ਕਰਦਾ ਹੈ। ਕੁੜੀ ਉਸ ਦਾ ਮੂੰਹ ਤੋੜ ਜਵਾਬ ਦਿੰਦੀ ਹੈ ਅਤੇ ਆਪਣੇ ਘਰ ਚਲੀ ਜਾਂਦੀ ਹੈ। ਹੁਣ ਉਸ ਦਾ ਗੁਆਂਢੀ ਕੀ ਰੁਖ ਅਖਤਿਆਰ ਕਰਦਾ ਹੈ? ਕੀ ਕੁੜੀ ਨੂੰ ਇਸੇ ਤਰ੍ਹਾਂ ਉਸ ਸ਼ਖਸ ਦੀਆਂ ਬੁਰੀਆਂ ਨਜ਼ਰਾਂ ਦਾ ਸ਼ਿਕਾਰ ਹੋਣਾ ਪਵੇਗਾ। ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਖ਼ਬਰਦਾਰ ਸੀਰੀਜ਼ ‘ਚ । ਇਸ ਦੇ ਨਾਲ ਹੀ ਇੱਕ ਮੁੰਡੇ ਤੇ ਉਸਦੀ ਦਾਦੀ ਦੀ ਕਹਾਣੀ ਵੀ ਵੇਖਣ ਨੂੰ ਮਿਲੇਗੀ ।
‘ਮੋਹਰੇ’ ‘ਚ ਵੇਖੋ ਸਿਆਸੀ ਦਾਅ ਪੇਚ
‘ਮੋਹਰੇ’ ਸੀਰੀਜ਼ ‘ਚ ਹੁਣ ਤੱਕ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਅਸੀਸ ਦੇ ਘਰ ਵਿਆਹ ਰਚਿਆ ਹੁੰਦਾ ਹੈ । ਇਸੇ ਦੌਰਾਨ ਡਾਂਸ ਕਰਨ ਦੇ ਦੌਰਾਨ ਨਸ਼ੇ ਦੀ ਹਾਲਤ ਮਨਵੀਰ ਨੌਕਰ ਦੀ ਕੁੜੀ ਦੇ ਨਾਲ ਬੁਰਾ ਸਲੂਕ ਕਰਦਾ ਹੈ। ਜਿਸ ਤੋਂ ਬਾਅਦ ਕੁੜੀ ਆਪਣੇ ਪਿਤਾ ਨੂੰ ਪੁੱਛਦੀ ਹੈ ਕਿ ਉਸ ਨੇ ਮਨਵੀਰ ਨੂੰ ਥੱਪੜ ਮਾਰ ਕੇ ਕੋਈ ਗਲਤੀ ਤਾਂ ਨਹੀਂ ਕੀਤੀ । ਜਿਸ ਤੇ ਕੁੜੀ ਦਾ ਪਿਤਾ ਕਹਿੰਦਾ ਹੈ ਕਿ ਬਹੁਤ ਵਧੀਆ ਕੀਤਾ ।
ਮੈਂ ਹੁੰਦਾ ਤਾਂ ਉਸ ਨੂੰ ਗੋਲੀ ਮਾਰ ਦਿੰਦਾ। ਮਨਵੀਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ ਤੇ ਉਹ ਕੁੜੀ ਤੇ ਉਸ ਦੇ ਪਿਤਾ ਤੋਂ ਮੁਆਫ਼ੀ ਮੰਗਦਾ ਹੈ। ਹੁਣ ਅੱਗੇ ਕੀ ਹੁੰਦਾ ਹੈ ਜਾਨਣ ਲਈ ਵੇਖਦੇ ਰਹੋ ਪੀਟੀਸੀ ਪੰਜਾਬੀ ‘ਤੇ ਪ੍ਰਾਈਮ ਟਾਈਮ ‘ਚ ‘ਖ਼ਬਰਦਾਰ’ ਰਾਤ 9:00 ਵਜੇ ਅਤੇ ‘ਮੋਹਰੇ’ ਰਾਤ 8:30 ਵਜੇ, ਸੋਮਵਾਰ ਤੋਂ ਸ਼ੁੱਕਰਵਾਰ ਤੱਕ ।