‘ਖ਼ਬਰਦਾਰ’ ‘ਚ ਵੇਖੋ ਇੱਕ ਦਾਦੀ ਵੱਲੋਂ ਪੋਤੇ ਦੀ ਵਧੀਆ ਪੜ੍ਹਾਈ ‘ਤੇ ਪਾਲਣ ਪੋਸ਼ਣ ਦੇ ਲਈ ਕੀਤੇ ਸੰਘਰਸ਼ ਨੂੰ ਦਰਸਾਉਂਦੀ ਨਵੀਂ ਕਹਾਣੀ ‘ਕਿਤਾਬ’ ‘ਚ
ਪੀਟੀਸੀ ਪੰਜਾਬੀ ‘ਤੇ ਸੀਰੀਜ਼ ਖ਼ਬਰਦਾਰ ਵਿਖਾਈ ਜਾ ਰਹੀ ਹੈ । ਇਸ ਸੀਰੀਜ਼ ‘ਚ ਤੁਹਾਨੂੰ ਹਰ ਵਾਰੀ ਨਵੀਂ ਕਹਾਣੀ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ । ਪਰ ਅੱਜ ਅਸੀਂ ਤੁਹਾਨੂੰ ‘ਖ਼ਬਰਦਾਰ’ ‘ਚ ਨਵੀਂ ਕਹਾਣੀ ਵਿਖਾਉਣ ਜਾ ਰਹੇ ਹਾਂ । ਜੋ ਕਿ ਇੱਕ ਦਾਦੀ ਵੱਲੋਂ ਆਪਣੇ ਪੋਤੇ ਦੀ ਜ਼ਿੰਦਗੀ ਨੂੰ ਸੰਵਾਰਨ ਦੇ ਲਈ ਕੀਤੀ ਜੱਦੋਜਹਿਦ ਨੂੰ ਦਰਸਾਉਂਦੀ ਹੈ।
ਪੀਟੀਸੀ ਪੰਜਾਬੀ ‘ਤੇ ਸੀਰੀਜ਼ ਖ਼ਬਰਦਾਰ (Khabardar) ਵਿਖਾਈ ਜਾ ਰਹੀ ਹੈ । ਇਸ ਸੀਰੀਜ਼ ‘ਚ ਤੁਹਾਨੂੰ ਹਰ ਵਾਰੀ ਨਵੀਂ ਕਹਾਣੀ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ । ਪਰ ਅੱਜ ਅਸੀਂ ਤੁਹਾਨੂੰ ‘ਖ਼ਬਰਦਾਰ’ ‘ਚ ਨਵੀਂ ਕਹਾਣੀ ਵਿਖਾਉਣ ਜਾ ਰਹੇ ਹਾਂ । ਜੋ ਕਿ ਇੱਕ ਦਾਦੀ ਵੱਲੋਂ ਆਪਣੇ ਪੋਤੇ ਦੀ ਜ਼ਿੰਦਗੀ ਨੂੰ ਸੰਵਾਰਨ ਦੇ ਲਈ ਕੀਤੀ ਜੱਦੋਜਹਿਦ ਨੂੰ ਦਰਸਾਉਂਦੀ ਹੈ। ਦਾਦੀ ਆਪਣੇ ਪੋਤੇ ਦੀ ਪੜ੍ਹਾਈ ‘ਤੇ ਉਸ ਦੀ ਬਿਹਤਰੀਨ ਜ਼ਿੰਦਗੀ ਦੇ ਲਈ ਲੋਕਾਂ ਦੇ ਘਰਾਂ ‘ਚ ਜਾ ਕੇ ਮਿਹਨਤ ਮਜ਼ਦੂਰੀ ਕਰਦੀ ਹੈ ਤਾਂ ਕਿ ਉਸ ਦਾ ਪੋਤਾ ਵੱਡਾ ਹੋ ਕੇ ਵਧੀਆ ਇਨਸਾਨ ਬਣੇ ।
ਹੋਰ ਪੜ੍ਹੋ : ਅਦਾਕਾਰ ਬੌਬੀ ਦਿਓਲ ਦੀ ਫ਼ਿਲਮ ‘ਐਨੀਮਲ’ ‘ਚ ਕੀਤੀ ਅਦਾਕਾਰੀ ਦੀ ਪਿਤਾ ਧਰਮਿੰਦਰ ਨੇ ਕੀਤੀ ਤਾਰੀਫ
ਕੁਝ ਹੱਦ ਤੱਕ ਉਹ ਇਸ ‘ਚ ਕਾਮਯਾਬ ਵੀ ਹੋ ਜਾਂਦੀ ਹੈ।ਪਰ ਉਸ ਦੀਆਂ ਸੱਧਰਾਂ ‘ਤੇ ਉਦੋਂ ਪਾਣੀ ਫਿਰ ਜਾਂਦਾ ਹੈ ਜਦੋਂ ਇੱਕ ਦਿਨ ਅਚਾਨਕ ਉਸ ਨੂੰ ਲੋਕਾਂ ਦੇ ਵੱਲੋਂ ਉਲਾਂਭੇ ਮਿਲਣ ਲੱਗ ਜਾਂਦੇ ਹਨ ਕਿ ਉਸ ਦਾ ਪੋਤਾ ਬਿੱਲੂ ਬੱਚਿਆਂ ਦੇ ਨਾਲ ਲੜਦਾ ਝਗੜਦਾ ਰਹਿੰਦਾ ਹੈ। ਇਸ ਦੇ ਬਾਵਜੂਦ ਬਿੱਲੂ ਦੀ ਦਾਦੀ ਨੂੰ ਇਸ ‘ਤੇ ਵਿਸ਼ਵਾਸ਼ ਨਹੀਂ ਹੁੰਦਾ ।
ਪਰ ਦਾਦੀ ਦੀਆਂ ਸਾਰੀਆਂ ਉਮੀਦਾਂ ‘ਤੇ ਉਦੋਂ ਪਾਣੀ ਫਿਰ ਜਾਂਦਾ ਹੈ ਜਦੋਂ ਉਸ ਦਾ ਪੋਤਾ ਇੱਕ ਖੁਨ ਦੇ ਨਾਲ ਲੱਥਪੱਥ ਕੱਪੜਿਆਂ ‘ਚ ਘਰ ਆਉਂਦਾ ਹੈ ਤਾਂ ਦਾਦੀ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਜਾਂਦੀ ਹੈ। ਇਸ ਤੋਂ ਬਾਅਦ ਅਚਾਨਕ ਉਹ ਘਰੋਂ ਗਾਇਬ ਹੋ ਜਾਂਦਾ ਹੈ ਅਤੇ ਮੁੜ ਕੇ ਦੁਬਾਰਾ ਘਰ ਨਹੀਂ ਪਰਤਦਾ।
ਹੁਣ ਦਾਦੀ ਅਤੇ ਪੋਤੇ ਦਾ ਮਿਲਾਪ ਹੋਵੇਗਾ ਜਾਂ ਨਹੀਂ ? ਕੀ ਬਿੱਲੂ ਦੀ ਦਾਦੀ ਉਸ ਨੂੰ ਸਹੀ ਰਸਤੇ ‘ਤੇ ਲਿਆਉਣ ‘ਚ ਕਾਮਯਾਬ ਹੋ ਪਾਵੇਗੀ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਜਾਨਣ ਲਈ ਵੇਖੋ ਪੀਟੀਸੀ ਪ੍ਰਾਈਮ ਟਾਈਮ ‘ਚ ਸੀਰੀਜ਼ ‘ਖ਼ਬਰਦਾਰ’ ਦੀ ਨਵੀਂ ਕਹਾਣੀ ‘ਕਿਤਾਬ’ ਰਾਤ ਨੌ ਵਜੇ ।