ਪੀਟੀਸੀ ਪੰਜਾਬੀ ‘ਤੇ ਵੇਖੋ ਕ੍ਰਾਈਮ ਦੀਆਂ ਅਸਲ ਕਹਾਣੀਆਂ ‘ਤੇ ਅਧਾਰਿਤ ਸੀਰੀਜ਼ ‘ਖ਼ਬਰਦਾਰ’ ਤੇ ਨਾਲ ਹੀ ਵੇਖੋ ਸਿਆਸਤ ਦੀਆਂ ਚਾਲਾਂ ਨੂੰ ਦਰਸਾਉਂਦੀ ‘ਮੋਹਰੇ’ ਸੀਰੀਜ਼
ਪੀਟੀਸੀ ਪੰਜਾਬੀ ‘ਤੇ ਇਨ੍ਹੀਂ ਦਿਨੀਂ ਸੀਰੀਜ਼ ‘ਖ਼ਬਰਦਾਰ’ ਅਤੇ ‘ਮੋਹਰੇ’ ਪ੍ਰਸਾਰਿਤ ਹੋ ਰਹੀ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਕਿਉਂਕਿ ਇਸ ਸੀਰੀਜ਼ ਦੇ ਦੌਰਾਨ ਦਰਸ਼ਕਾਂ ਨੂੰ ਨਿਵੇਕਲੇ ਕਿਸਮ ਦੀਆਂ ਅਤੇ ਅਸਲ ਕਹਾਣੀਆਂ ਵੇਖਣ ਨੂੰ ਮਿਲ ਰਹੀਆਂ ਹਨ ।
ਪੀਟੀਸੀ ਪੰਜਾਬੀ ‘ਤੇ ਇਨ੍ਹੀਂ ਦਿਨੀਂ ਸੀਰੀਜ਼ ‘ਖ਼ਬਰਦਾਰ’ ਅਤੇ ‘ਮੋਹਰੇ’ (Mohre) ਪ੍ਰਸਾਰਿਤ ਹੋ ਰਹੀ ਹੈ । ਜਿਸ ਨੂੰ ਦਰਸ਼ਕਾਂ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਕਿਉਂਕਿ ਇਸ ਸੀਰੀਜ਼ ਦੇ ਦੌਰਾਨ ਦਰਸ਼ਕਾਂ ਨੂੰ ਨਿਵੇਕਲੇ ਕਿਸਮ ਦੀਆਂ ਅਤੇ ਅਸਲ ਕਹਾਣੀਆਂ ਵੇਖਣ ਨੂੰ ਮਿਲ ਰਹੀਆਂ ਹਨ । ਜੋ ਕਿਤੇ ਨਾ ਕਿਤੇ ਲੋਕਾਂ ਦੀ ਅਸਲ ਜ਼ਿੰਦਗੀ ਦੇ ਨਾਲ ਮੇਲ ਖਾਂਦੀਆਂ ਹਨ । ‘ਮੋਹਰੇ’ ਸੀਰੀਜ਼ ‘ਚ ਤੁਸੀਂ ਵੇਖ ਰਹੇ ਕਿ ਅਸੀਸ ਦਾ ਵਿਆਹ ਰਚਿਆ ਹੋਇਆ ਹੈ ਅਤੇ ਇਸ ਦੌਰਾਨ ਅਸੀਸ ਦੇ ਘਰ ਕੰਮ ਕਰਨ ਵਾਲੇ ਨੌਕਰ ਦੀ ਧੀ ਕੀਰਤ ਨੂੰ ਇੱਕ ਮੁੰਡਾ ਜੋ ਬਹੁਤ ਚਾਹੁੰਦਾ ਹੈ ।
ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਦਾ ਆਸਿਮ ਦੇ ਨਾਲ ਬ੍ਰੇਕਅੱਪ ਤੋਂ ਬਾਅਦ ਚੈਟ ਦਾ ਸਕਰੀਨ ਸ਼ਾਟ ਵਾਇਰਲ
ਉਸ ਨੂੰ ਮਿਲਣ ਦੇ ਲਈ ਬੁਲਾਉਂਦਾ ਹੈ, ਪਰ ਉਹ ਮਿਲਣ ਤੋਂ ਇਨਕਾਰ ਕਰ ਦਿੰਦੀ ਹੈ । ਦੂਜੇ ਪਾਸੇ ਅਸੀਸ ਵਿਆਹ ਦੇ ਲਈ ਤਿਆਰ ਹੁੰਦੀ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਸ ਦੀ ਮਾਂ ਹਾਲੇ ਵੀ ਉਸ ਦੇ ਨਾਲ ਨਰਾਜ਼ ਹੈ।ਇਸ ਤੋਂ ਬਾਅਦ ਕੀ ਹੁੰਦਾ ਹੈ ਇਹ ਜਾਨਣ ਲਈ ਵੇਖੋ ‘ਮੋਹਰੇ’ ਸੀਰੀਜ਼ ਦਾ ਅਗਲਾ ਐਪੀਸੋਡ ਅੱਜ ਰਾਤ 8:30 ਵਜੇ, ਸਿਰਫ਼ ਪੀਟੀਸੀ ਪੰਜਾਬੀ ‘ਤੇ ।
ਕ੍ਰਾਈਮ ਤੋਂ ਖ਼ਬਰਦਾਰ ਕਰਦੀ ਸੀਰੀਜ਼ ਵੇਖੋ ‘ਖ਼ਬਰਦਾਰ’
ਕ੍ਰਾਈਮ ਦੀਆਂ ਅਸਲ ਘਟਨਾਵਾਂ ਤੋਂ ਪ੍ਰੇਰਿਤ ‘ਖ਼ਬਰਦਾਰ’ ਸੀਰੀਜ਼ ਦੀ ਨਵੀਂ ਕਹਾਣੀ ‘ਕਿਤਾਬ’ ‘ਚ ਤੁਸੀਂ ਹੁਣ ਤੱਕ ਵੇਖਿਆ ਕਿ ਮਾਪੇ ਆਪਣੀ ਧੀ ਨੂੰ ਨਾਲ ਲੈ ਕੇ ਸ਼ਹਿਰ ‘ਚ ਰਹਿਣ ਦੇ ਲਈ ਆਉਂਦੇ ਹਨ।ਪਰ ਨਵੇਂ ਸ਼ਹਿਰ ‘ਚ ਉਨ੍ਹਾਂ ਦੇ ਨਾਲ ਨਾਲ ਧੀ ਨੂੰ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੁਣ ਇਸ ਕਹਾਣੀ ‘ਚ ਨਵਾਂ ਮੋੜ ਆਉਂਦਾ ਹੈ ਜਦੋਂ ਕੁਲਜੀਤ ਦੇ ਪਰਿਵਾਰ ਦਾ ਕਤਲ ਹੋ ਜਾਂਦਾ ਹੈ। ਇਸ ਕਤਲ ਦੇ ਤਾਰ ਇੱਕ ਲੇਖਕ ਦੇ ਵੱਲੋਂ ਲਿਖੀ ਕਹਾਣੀ ਦੇ ਨਾਲ ਮੇਲ ਖਾਂਦੇ ਹਨ ।
ਜਿਸ ਤੋਂ ਬਾਅਦ ਪੁਲਿਸ ਲੇਖਕ ਸਤਪਾਲ ਦੇ ਘਰ ਪੁੱਛਗਿੱਛ ਦੇ ਲਈ ਜਾਂਦੀ ਹੈ । ਪਰ ਸਤਪਾਲ ਘਰ ‘ਚ ਨਹੀਂ ਮਿਲਦਾ । ਇਸ ਤੋਂ ਬਾਅਦ ਕਹਾਣੀ ‘ਚ ਕੀ ਹੁੰਦਾ ਹੈ । ਕੀ ਸਤਪਾਲ ਹੀ ਕੁਲਜੀਤ ਦੇ ਪਰਿਵਾਰ ਦਾ ਕਾਤਲ ਹੈ ? ਇਸ ਸਵਾਲ ਦਾ ਜਵਾਬ ਜਾਨਣ ਦੇ ਲਈ ਵੇਖੋ ਖ਼ਬਰਦਾਰ ਸੀਰੀਜ਼, ਰਾਤ 9:00 ਵਜੇ ਸਿਰਫ਼ ਪੀਟੀਸੀ ਪੰਜਾਬੀ ‘ਤੇ ।