‘ਵਾਇਸ ਆਫ਼ ਪੰਜਾਬ ਛੋਟਾ ਚੈਂਪ-10’ ਦੇ ਗ੍ਰੈਂਡ ਫਿਨਾਲੇ ‘ਚ ਮਨਪ੍ਰੀਤ ਸਿੰਘ ਨੇ ਮਾਰੀ ਬਾਜ਼ੀ, ਤਰਨਤਾਰਨ ਦੇ ਨੇਕਪ੍ਰੀਤ ਸਿੰਘ ਪਹਿਲੇ ਅਤੇ ਲੁਧਿਆਣਾ ਦੀ ਗੁਰਮਹਿਕ ਕੌਰ ਦੂਸਰੀ ਰਨਰ ਅੱਪ ਐਲਾਨੀ ਗਈ

‘ਵਾਇਸ ਆਫ਼ ਪੰਜਾਬ ਛੋਟਾ ਚੈਂਪ-10’ ਦੇ ਗ੍ਰੈਂਡ ਫਿਨਾਲੇ ਦਾ ਪ੍ਰਬੰਧ ਬੀਤੀ ਰਾਤ ਮੋਹਾਲੀ ‘ਚ ਕੀਤਾ ਗਿਆ । ਜਿਸ ‘ਚ ਬਠਿੰਡਾ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੇ ਆਪਣੀ ਬਿਹਤਰੀਨ ਪ੍ਰਤਿਭਾ ਵਿਖਾਉਂਦੇ ਹੋਏ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ-10’ ਦਾ ਖਿਤਾਬ ਆਪਣੇ ਨਾਮ ਕੀਤਾ।

By  Shaminder September 1st 2024 09:00 AM

  ‘ਵਾਇਸ ਆਫ਼ ਪੰਜਾਬ ਛੋਟਾ ਚੈਂਪ-10’ (VOPCC-10) ਦੇ ਗ੍ਰੈਂਡ ਫਿਨਾਲੇ ਦਾ ਪ੍ਰਬੰਧ ਬੀਤੀ ਰਾਤ ਮੋਹਾਲੀ ‘ਚ ਕੀਤਾ ਗਿਆ । ਜਿਸ ‘ਚ ਬਠਿੰਡਾ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੇ ਆਪਣੀ ਬਿਹਤਰੀਨ ਪ੍ਰਤਿਭਾ ਵਿਖਾਉਂਦੇ ਹੋਏ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ-10’ ਦਾ ਖਿਤਾਬ ਆਪਣੇ ਨਾਮ ਕੀਤਾ।ਮਨਪ੍ਰੀਤ ਸਿੰਘ ਨੂੰ ਟਰਾਫੀ ਦੇ ਨਾਲ-ਨਾਲ 3 ਲੱਖ ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ । ਸੱਤ ਹਫ਼ਤਿਆਂ ਦੌਰਾਨ ਪ੍ਰਤੀਭਾਗੀਆਂ ਨੇ ਵੱਖ-ਵੱਖ ਰਾਊਂਡ ‘ਚ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਇਸ ਤੋਂ ਬਾਅਦ ਬੀਤੀ ਸ਼ਾਮ ਨੂੰ ਗ੍ਰੈਂਡ ਫਿਨਾਲੇ ਦੇ ਨਾਲ ਇਸ ਰਿਆਲਟੀ ਸ਼ੋਅ ਦੀ ਸਮਾਪਤੀ ਹੋਈ । ਜਿਸ ‘ਚ ਪ੍ਰਤੀਭਾਗੀਆਂ ਦੀ ਇੱਕ ਤੋਂ ਬਾਅਦ ਇੱਕ ਬਿਹਤਰੀਨ ਪਰਫਾਰਮੈਂਸ ਵੇਖਣ ਨੂੰ ਮਿਲੀ।

ਹੋਰ ਪੜ੍ਹੋ : ਹਰਭਜਨ ਮਾਨ ਦਾ ਗੀਤ ਸੁਣ ਕੇ ਭਾਵੁਕ ਹੋਈ ਇਹ ਮਾਤਾ, ਵੇਖੋ ਵੀਡੀਓ

ਛੋਟੇ ਸੁਰਬਾਜ਼ਾਂ ਦੀ ਅਭੁੱਲ ਤੇ ਬਿਹਤਰੀਨ ਪਰਫਾਰਮੈਂਸ ਨੇ ਜੱਜ ਸਾਹਿਬਾਨ ਨੂੰ ਪ੍ਰਭਾਵਿਤ ਕੀਤਾ, ਪਰ ਬਠਿੰਡਾ ਦੇ ਮਨਪ੍ਰੀਤ ਸਿੰਘ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ-10’ ਦਾ ਖਿਤਾਬ ਆਪਣੇ ਨਾਂਅ ਕਰਨ ‘ਚ ਕਾਮਯਾਬ ਰਿਹਾ । ਇਸ ਤੋਂ ਇਲਾਵਾ ਤਰਨਤਾਰਨ ਦੇ ਨੇਕਪ੍ਰੀਤ ਸਿੰਘ ਨੂੰ ਪਹਿਲਾ ਰਨਰ ਅੱਪ ਐਲਾਨਿਆ ਗਿਆ, ਜਿਸ ਨੂੰ 2 ਲੱਖ ਦੀ ਨਕਦ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਲੁਧਿਆਣਾ ਦੀ ਗੁਰਮਹਿਕ ਕੌਰ ਦੂਸਰੀ ਰਨਰ ਅੱਪ ਰਹੀ ਅਤੇ ਉਸ ਨੇ 1 ਲੱਖ ਦੀ ਇਨਾਮੀ ਰਾਸ਼ੀ ਜਿੱਤੀ।

     ਪੰਜਾਬ ਦੇ ਹੁਨਰ ਨੂੰ ਪਰਖਣ ਦੇ ਲਈ ਆਯੋਜਿਤ ਕੀਤੇ ਗਏ ਇਸ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ-10 ਸੀਜ਼ਨ ‘ਚ ਜੱਜ ਪੈਨਲ ‘ਚ ਪੰਜਾਬੀ ਸੰਗੀਤ ਜਗਤ ਦੀਆਂ ਉੱਘੀਆਂ ਹਸਤੀਆਂ ਜਿਸ ‘ਚ ਗਾਇਕਾ ਜੋਤੀ ਨੂਰਾਂ ਸ਼ਾਮਿਲ ਸਨ । ਜਿਨ੍ਹਾਂ ਨੇ ਗ੍ਰੈਂਡ ਫਿਨਾਲੇ ਦੇ ਪ੍ਰਤੀਭਾਗੀਆਂ ਦੀ ਕਿਸਮਤ ਦਾ ਫ਼ੈਸਲਾ ਕੀਤਾ। ਇਸ ਤੋਂ ਇਲਾਵਾ ਸੱਤ ਹਫ਼ਤਿਆਂ ਦੇ ਸਫ਼ਰ ਦੇ ਦੌਰਾਨ ਗਾਇਕ ਅਲਾਪ ਸਿਕੰਦਰ, ਉੱਘੇ ਸੰਗੀਤ ਨਿਰਦੇਸ਼ਕ ਗੁਰਮੀਤ ਸਿੰਘ, ਪ੍ਰਸਿੱਧ ਗਾਇਕ ਕਪਤਾਨ ਲਾਡੀ ਅਤੇ ਗਾਇਕਾ ਤੇ ਅਦਾਕਾਰਾ ਸਵੀਤਾਜ ਬਰਾੜ ਨੇ ਵੱਖ-ਵੱਖ ਰਾਊਂਡ ਦੇ ਦੌਰਾਨ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖਿਆ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕੀਤਾ।


ਇਸ ਦੇ ਨਾਲ ਹੀ ਪ੍ਰਸਿੱਧ ਗਾਇਕ ਤੇ ਸੰਗੀਤਕਾਰ ਵਿਵੇਕ ਮਹਾਜਨ ਵੀ ਇਸ ਸ਼ੋਅ ‘ਚ ਉਚੇਚੇ ਤੌਰ ‘ਤੇ ਸ਼ਾਮਿਲ ਹੋਏ ਅਤੇ ਪ੍ਰਤੀਭਾਗੀਆਂ ਦੇ ਸੰਗੀਤਕ ਸਫ਼ਰ ਨੂੰ ਬਿਹਤਰੀਨ ਬਨਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਈ।ਇਸ ਸ਼ੋਅ ਦੇ ੩੬ ਐਪੀਸੋਡ ਦੇ ਦੌਰਾਨ ਮਸ਼ਹੂਰ ਪੰਜਾਬੀ ਕਲਾਕਾਰ ਵੀ ਪ੍ਰਤੀਭਾਗੀਆਂ ਨੂੰ ਹੱਲਾਸ਼ੇਰੀ ਦੇਣ ਲਈ ਪੁੱਜੇ ।ਜਿਨ੍ਹਾਂ ‘ਚ ਪ੍ਰਸਿੱਧ ਗਾਇਕਾ ਅਮਰ ਨੂਰੀ, ਬੀਰ ਸਿੰਘ, ਮੰਨਤ ਨੂਰ, ਫਿਰੋਜ਼ ਖ਼ਾਨ, ਜੀ ਖ਼ਾਨ, ਹੈਪੀ ਰਾਏਕੋਟੀ, ਸ਼ਿਪਰਾ ਗੋਇਲ, ਰੌਸ਼ਨ ਪ੍ਰਿੰਸ ਸਣੇ ਕਈ ਹਸਤੀਆਂ ਸ਼ਾਮਿਲ ਰਹੀਆਂ।  

‘ਵਾਇਸ ਆਫ਼ ਪੰਜਾਬ ਛੋਟਾ ਚੈਂਪ-੧੦’ ਸੀਜ਼ਨ ਦੀ ਸਫਲਤਾ ਪੂਰਵਕ ਸਮਾਪਤੀ ‘ਤੇ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ‘ਤੇ ਪ੍ਰੈਜ਼ੀਡੈਂਟ ਡਾਕਟਰ ਰਾਬਿੰਦਰ ਨਾਰਾਇਣ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ‘ਇੱਕ ਹੋਰ ਸ਼ਾਨਦਾਰ ਸੀਜ਼ਨ ਤੇ ਜੇਤੂਆਂ ਦਾ ਇੱਕ ਹੋਰ ਸੈੱਟ, ਇਹ ਸ਼ੋਅ ਪੰਜਾਬ ‘ਚ ਛਿਪੀਆਂ ਅਸਲ ਪ੍ਰਤਿਭਾਵਾਂ ਨੂੰ ਪਲੈਟਫਾਰਮ ਦੇਣ ਦੀ ਭਾਵਨਾ ਨਾਲ ਅਤੇ ਜੇਤੂਆਂ ਦੀ ਔਕੜਾਂ ਵਿਰੁੱਧ ਜਿੱਤਣ ਦੀ ਕਹਾਣੀ ਹੈ।ਫਾਈਨਲਿਸਟਾਂ ਦਾ ਭਵਿੱਖ ਤੈਅ ਹੈ ਤੇ ਅਸੀਂ ਆਉਣ ਵਾਲੇ ਸਮੇਂ ‘ਚ ਇਨ੍ਹਾਂ ਨੂੰ ਪੰਜਾਬ ਦੇ ਚਮਕਦੇ ਸਿਤਾਰਿਆਂ ਵਜੋਂ ਵੇਖਣਾ ਚਾਹੁੰਦੇ ਹਾਂ’।

Related Post