ਚੱਲਦੇ ਸ਼ੋਅ ਵਾਇਸ ਆਫ਼ ਪੰਜਾਬ-14 ‘ਚ ਪਿਤਾ ਰਾਜ ਬਰਾੜ ਨੂੰ ਯਾਦ ਕਰ ਭਾਵੁਕ ਹੋਈ ਸਵੀਤਾਜ ਬਰਾੜ, ਕਿਹਾ ‘ਬਹੁਤ ਸਾਲਾਂ ਤੋਂ ਪਾਪਾ ਨਹੀਂ ਕਿਹਾ’
ਸ਼ਗਨਾਂ ਦੇ ਗੀਤ ਰਾਊਂਡ ਦੇ ਦੌਰਾਨ ਸਵੀਤਾਜ ਬਰਾੜ ਅਤੇ ਹੋਰ ਜੱਜ ਸਾਹਿਬਾਨਾਂ ਦੇ ਸਾਹਮਣੇ ਜਦੋਂ ਵਾਇਸ ਆਫ਼ ਪੰਜਾਬ -14 ਦੀ ਪ੍ਰਤੀਭਾਗੀ ਨੇ ਬਾਬਲ ਨਾਲ ਸਬੰਧਤ ਗੀਤ ਸੁਣਾਇਆ ਤਾਂ ਸਵੀਤਾਜ ਬਰਾੜ ਭਾਵੁਕ ਹੋ ਗਏ ਅਤੇ ਪਿਤਾ ਦਾ ਜ਼ਿਕਰ ਗੀਤ ‘ਚ ਸੁਣ ਕੇ ਉਨ੍ਹਾਂ ਦੀਆਂ ਅੱਖਾਂ ਚੋਂ ਅੱਥਰੂ ਵਹਿ ਤੁਰੇ ।
ਵਾਇਸ ਆਫ਼ ਪੰਜਾਬ-14 (Voice Of Punjab-14) ਦੇ ਵੱਖ ਵੱਖ ਰਾਊਂਡਸ ਦੇ ਦੌਰਾਨ ਪ੍ਰਤੀਭਾਗੀ ਆਪੋ ਆਪਣੀ ਪ੍ਰਤਿਭਾ ਨੂੰ ਜੱਜ ਸਾਹਿਬਾਨਾਂ ਦੇ ਸਾਹਮਣੇ ਪੇਸ਼ ਕਰ ਰਹੇ ਹਨ ਅਤੇ ਜੱਜ ਸਾਹਿਬਾਨ ਵੀ ਇਨ੍ਹਾਂ ਪ੍ਰਤੀਭਾਗੀਆਂ ਨੂੰ ਹਰ ਕਸੌਟੀ ‘ਤੇ ਪਰਖ ਰਹੇ ਹਨ । ਇਹ ਸ਼ੋਅ ਪੜਾਅ-ਦਰ-ਪੜਾਅ ਅੱਗੇ ਵੱਧ ਰਿਹਾ ਹੈ ਅਤੇ ਜਲਦ ਹੀ ਇਹ ਰਿਐਲਟੀ ਸ਼ੋਅ ਆਪਣੇ ਮੁਕਾਮ ‘ਤੇ ਪਹੁੰਚ ਜਾਵੇਗਾ ।
ਹੋਰ ਪੜ੍ਹੋ : ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ, ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤਾ ਗਿਆ ਆਯੋਜਨ
ਸ਼ੋਅ ‘ਚ ਵੱਖ ਰਾਊਂਡ ਚੱਲ ਰਹੇ ਹਨ । ਜਿਸ ‘ਚ ਲੈਜੇਂਡ ਸਪੈਸ਼ਲ, ਜੁਗਲਬੰਦੀ, ਫੋਕ ਫੋਕ ਪੌਪ ਫਿਊਜ਼ਨ ਰਾਊਂਡ ਹੋ ਚੁੱਕੇ ਹਨ । ਜਦੋਂਕਿ ਸ਼ਗਨਾਂ ਦੇ ਗੀਤ ਰਾਊਂਡ ਚੱਲ ਰਿਹਾ ਹੈ ।ਜਲਦ ਹੀ ਸੂਫ਼ੀ ਰਾਊਂਡ ‘ਚ ਪ੍ਰਤੀਭਾਗੀ ਆਪਣੀ ਪ੍ਰਤਿਭਾ ਵਿਖਾਉਣਗੇ।
ਪ੍ਰਤੀਭਾਗੀ ਦੀ ਪਰਫਾਰਮੈਂਸ ਵੇਖ ਜੱਜ ਸਵੀਤਾਜ ਬਰਾੜ ਹੋਏ ਭਾਵੁਕ
ਸ਼ਗਨਾਂ ਦੇ ਗੀਤ ਰਾਊਂਡ ਦੇ ਦੌਰਾਨ ਸਵੀਤਾਜ ਬਰਾੜ ਅਤੇ ਹੋਰ ਜੱਜ ਸਾਹਿਬਾਨਾਂ ਦੇ ਸਾਹਮਣੇ ਜਦੋਂ ਵਾਇਸ ਆਫ਼ ਪੰਜਾਬ -14 ਦੀ ਪ੍ਰਤੀਭਾਗੀ ਨੇ ਬਾਬਲ ਨਾਲ ਸਬੰਧਤ ਗੀਤ ਸੁਣਾਇਆ ਤਾਂ ਸਵੀਤਾਜ ਬਰਾੜ ਭਾਵੁਕ ਹੋ ਗਏ ਅਤੇ ਪਿਤਾ ਦਾ ਜ਼ਿਕਰ ਗੀਤ ‘ਚ ਸੁਣ ਕੇ ਉਨ੍ਹਾਂ ਦੀਆਂ ਅੱਖਾਂ ਚੋਂ ਅੱਥਰੂ ਵਹਿ ਤੁਰੇ ।
ਸਵੀਤਾਜ ਬਰਾੜ ਨੇ ਕਿਹਾ ਕਿ ‘ਜਦੋਂ ਵੀ ਮੈਂ ਕਿਸੇ ਨੂੰ ਪਾਪਾ,ਬਾਬਲ ਜਾਂ ਫਿਰ ਪਿਤਾ ਦਾ ਨਾਂਅ ਲੈਂਦੇ ਸੁਣਦੀ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਕਿੰਨਾ ਚਿਰ ਹੋ ਗਿਆ ਹੈ ਮੈਨੂੰ ਇਸ ਸ਼ਬਦ ਦਾ ਇਸਤੇਮਾਲ ਕੀਤੇ ਨੂੰ । ਅੱਜ ਤੱਕ ਮੈਂ ਕਿਸੇ ਨੂੰ ਪਾਪਾ ਕਹਿ ਕੇ ਨਹੀਂ ਬੁਲਾਇਆ’।ਇਹ ਗੱਲ ਕਹਿੰਦੇ ਕਹਿੰਦੇ ਉਨ੍ਹਾਂ ਦਾ ਗਲਾ ਭਰ ਆਉਂਦਾ ਹੈ ਅਤੇ ਉਹ ਆਪਣੇ ਜਜ਼ਬਾਤਾਂ ‘ਤੇ ਕਾਬੂ ਨਹੀਂ ਰੱਖ ਸਕੇ । ਸਵੀਤਾਜ ਬਰਾੜ ਦੇ ਇਸ ਵੀਡੀਓ ‘ਤੇ ਫੈਨਸ ਵੀ ਰਿਐਕਸ਼ਨ ਦੇ ਰਹੇ ਹਨ ਅਤੇ ਉਨ੍ਹਾਂ ਦੇ ਪਿਤਾ ਜੀ ਦੀ ਗਾਇਕੀ ਦੀ ਤਾਰੀਫ ਕਰ ਰਹੇ ਹਨ ।
ਦਰਸ਼ਕਾਂ ‘ਚ ਉਤਸ਼ਾਹ
ਵਾਇਸ ਆਫ਼ ਪੰਜਾਬ-14 ਨੂੰ ਲੈ ਕੇ ਦਰਸ਼ਕਾਂ ‘ਚ ਵੀ ਬਹੁਤ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ । ਜਿਉਂ ਜਿਉਂ ਇਹ ਸ਼ੋਅ ਆਪਣੇ ਅੰਤਿਮ ਪੜਾਅ ਵੱਲ ਵਧਦਾ ਜਾ ਰਿਹਾ ਹੈ ਤਾਂ ਮੁਕਾਬਲਾ ਹੋਰ ਵੀ ਦਿਲਚਸਪ ਹੁੰਦਾ ਜਾ ਰਿਹਾ ਹੈ । ਕਿਉਂਕਿ ਪ੍ਰਤੀਭਾਗੀਆਂ ‘ਚ ਕਰੜੀ ਟੱਕਰ ਵੇਖਣ ਨੂੰ ਮਿਲ ਰਹੀ ਹੈ। ਦਸੰਬਰ ‘ਚ ਇਨ੍ਹਾਂ ਪ੍ਰਤੀਭਾਗੀਆਂ ਦੀ ਕਿਸਮਤ ਦਾ ਫੈਸਲਾ ਹੋਵੇਗਾ ਕਿ ਵਾਇਸ ਆਫ਼ ਪੰਜਾਬ-14 ਦਾ ਟਾਈਟਲ ਕੌਣ ਜਿੱਤੇਗਾ।