ਪੀਟੀਸੀ ਪੰਜਾਬੀ ‘ਤੇ ਜਲਦ ਆ ਰਿਹਾ ਨਵਾਂ ਸ਼ੋਅ ‘ਤੁਸੀਂ ਕਿੰਨੇ ਪੰਜਾਬੀ ਹੋ’
ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਨਿੱਤ ਨਵੇਂ ਸ਼ੋਅ ਲੈ ਕੇ ਆ ਰਿਹਾ ਹੈ । ਦਰਸ਼ਕਾਂ ਦੀ ਦਿਲਚਸਪੀ ਨੂੰ ਧਿਆਨ ‘ਚ ਰੱਖਦੇ ਹੋਏ ਨਵੇਂ ਨਵੇਂ ਕੰਟੈਂਟ ‘ਤੇ ਅਧਾਰਿਤ ਸ਼ੋਅਸ ਅਤੇ ਵੈੱਬ ਸੀਰੀਜ਼ ਲਗਾਤਾਰ ਚੈਨਲ ਵੱਲੋਂ ਪ੍ਰਸਾਰਿਤ ਕੀਤੇ ਜਾ ਰਹੇ ਹਨ । ਹੁਣ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਪੀਟੀਸੀ ਪੰਜਾਬੀ ਨਿਵੇਕਲੀ ਕਿਸਮ ਦਾ ਨਵਾਂ ਸ਼ੋਅ ‘ਤੁਸੀਂ ਕਿੰਨੇ ਪੰਜਾਬੀ ਹੋ’ ਲੈ ਕੇ ਆ ਰਿਹਾ ਹੈ ।
ਪੀਟੀਸੀ ਪੰਜਾਬੀ (PTC Punjabi) ਆਪਣੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਨਿੱਤ ਨਵੇਂ ਸ਼ੋਅ ਲੈ ਕੇ ਆ ਰਿਹਾ ਹੈ । ਦਰਸ਼ਕਾਂ ਦੀ ਦਿਲਚਸਪੀ ਨੂੰ ਧਿਆਨ ‘ਚ ਰੱਖਦੇ ਹੋਏ ਨਵੇਂ ਨਵੇਂ ਕੰਟੈਂਟ ‘ਤੇ ਅਧਾਰਿਤ ਸ਼ੋਅਸ ਅਤੇ ਵੈੱਬ ਸੀਰੀਜ਼ ਲਗਾਤਾਰ ਚੈਨਲ ਵੱਲੋਂ ਪ੍ਰਸਾਰਿਤ ਕੀਤੇ ਜਾ ਰਹੇ ਹਨ । ਹੁਣ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਪੀਟੀਸੀ ਪੰਜਾਬੀ ਨਿਵੇਕਲੀ ਕਿਸਮ ਦਾ ਨਵਾਂ ਸ਼ੋਅ ‘ਤੁਸੀਂ ਕਿੰਨੇ ਪੰਜਾਬੀ ਹੋ’ (Tussi Kinne Punjabi Ho) ਲੈ ਕੇ ਆ ਰਿਹਾ ਹੈ ।
ਹੋਰ ਪੜ੍ਹੋ : ਪੰਜਾਬ ‘ਚ ਜਨਮੇ ਮੁਹੰਮਦ ਰਫੀ ਦੀ ਅੱਜ ਹੈ ਬਰਸੀ, ਇੱਕ ਫਕੀਰ ਨੂੰ ਗਾਉਂਦਾ ਵੇਖ ਜਾਗਿਆ ਸੀ ਗਾਉਣ ਦਾ ਸ਼ੌਂਕ
ਜੀ ਹਾਂ ਇਸ ਫੈਮਿਲੀ ਗੇਮ ਸ਼ੋਅ ‘ਚ ਪੰਜਾਬ ਦੇ ਵੱਖ- ਵੱਖ ਸ਼ਹਿਰਾਂ ਚੋਂ ਕਈ ਪਰਿਵਾਰ ਭਾਗ ਲੈਣਗੇ ਅਤੇ ਇਸ ਤੋਂ ਬਾਅਦ ਸ਼ੁਰੂ ਹੋਵੇਗੀ ਇਨ੍ਹਾਂ ਦੀ ਪੰਜਾਬੀਅਤ ਦੀ ਪਰਖ।ਇਸ ਦੇ ਨਾਲ ਹੀ ਇਸ ਸ਼ੋਅ ‘ਚ ਮਸਤੀ ਭਰਪੂਰ ਕੁਝ ਖੇਡਾਂ ਵੀ ਖੇਡੀਆਂ ਜਾਣਗੀਆਂ ।
14 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਸ਼ੋਅ
ਮੌਜ ਮਸਤੀ ਦੇ ਨਾਲ ਭਰਪੂਰ ਇਸ ਸ਼ੋਅ ਦਾ ਪ੍ਰਸਾਰਣ 14 ਅਗਸਤ ਤੋਂ ਹੋਣ ਜਾ ਰਿਹਾ ਹੈ । ਇਹ ਸ਼ੋਅ ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰਾਤ 8:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ । ਸ਼ੋਅ ‘ਚ ਜਿੱਤਣ ਵਾਲੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਨਗਦ ਰਾਸ਼ੀ ਵੀ ਦਿੱਤੀ ਜਾਵੇਗੀ ।ਤੁਸੀਂ ਵੀ ਇਸ ਸ਼ੋਅ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ। ਜਾਣਕਾਰੀ ਅਤੇ ਮਨੋਰੰਜਨ ਭਰਪੂਰ ਖ਼ਬਰਾਂ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।