ਪ੍ਰਸਿੱਧ ਯੂਟਿਊਬਰ ਅਰਮਾਨ ਮਲਿਕ ਦੋਵਾਂ ਪਤਨੀਆਂ ਦੇ ਨਾਲ ਪੀਟੀਸੀ ਦੇ ਸ਼ੋਅ ‘ਫਲੇਮਸ’ ‘ਚ ਕਰਨਗੇ ਮਸਤੀ
ਪ੍ਰਸਿੱਧ ਯੂ-ਟਿਊਬਰ ਅਰਮਾਨ ਮਲਿਕ ਜਲਦ ਹੀ ਪੀਟੀਸੀ ਪੰਜਾਬੀ ਦੇ ਸ਼ੋਅ ‘ਫਲੇਮਸ’ ‘ਚ ਨਜ਼ਰ ਆਉਣਗੇ । ਇਸ ਸ਼ੋਅ ‘ਚ ਉਨ੍ਹਾਂ ਦੇ ਨਾਲ ਦੋਵੇਂ ਪਤਨੀਆਂ ਪਾਇਲ ਮਲਿਕ, ਕ੍ਰਿਤਿਕਾ ਮਲਿਕ ਵੀ ਦਿਖਾਈ ਦੇਣਗੇ ।
ਪ੍ਰਸਿੱਧ ਯੂ-ਟਿਊਬਰ ਅਰਮਾਨ ਮਲਿਕ (Armaan Malik) ਜਲਦ ਹੀ ਪੀਟੀਸੀ ਪੰਜਾਬੀ ਦੇ ਸ਼ੋਅ ‘ਫਲੇਮਸ’ ‘ਚ ਨਜ਼ਰ ਆਉਣਗੇ । ਇਸ ਸ਼ੋਅ ‘ਚ ਉਨ੍ਹਾਂ ਦੇ ਨਾਲ ਦੋਵੇਂ ਪਤਨੀਆਂ ਪਾਇਲ ਮਲਿਕ, ਕ੍ਰਿਤਿਕਾ ਮਲਿਕ ਵੀ ਦਿਖਾਈ ਦੇਣਗੇ । ਇਸ ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ ਦਿਨ ਸ਼ੁੱਕਰਵਾਰ, ਰਾਤ 8:30 ਵਜੇ ਕੀਤਾ ਜਾਵੇਗਾ । ਜਿਸ ‘ਚ ਹੋਵੇਗੀ ਖੂਬ ਸਾਰੀ ਮਸਤੀ ਅਤੇ ਖੂਬ ਸਾਰਾ ਧਮਾਲ ।
ਹੋਰ ਪੜ੍ਹੋ : ਨੀਰੂ ਬਾਜਵਾ ਦੇ ਪਤੀ ਹੈਰੀ ਜਵੰਦਾ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਰੋਮਾਂਟਿਕ ਵੀਡੀਓ ਸਾਂਝਾ ਕਰਕੇ ਦਿੱਤੀ ਵਧਾਈ
ਅਰਮਾਨ ਮਲਿਕ ਕਰਦੇ ਹਨ ਕੰਟੈਂਟ ਕ੍ਰਿਏਟ
ਅਰਮਾਨ ਮਲਿਕ ਕੰਟੈਂਟ ਕ੍ਰਿਏਟਰ ਹਨ ਅਤੇ ਵੱਖਰੀ ਤਰ੍ਹਾਂ ਦੇ ਕੰਟੈਂਟ ਕ੍ਰਿਏਟ ਕਰਨ ਦੇ ਲਈ ਜਾਣੇ ਜਾਂਦੇ ਹਨ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਪ੍ਰਸਿੱਧ ਹਨ ਅਤੇ ਆਪਣੇ ਪਰਿਵਾਰ ਦੇ ਨਾਲ ਵੀ ਵਲੋਗ ਸ਼ੇਅਰ ਕਰਦੇ ਰਹਿੰਦੇ ਹਨ । ਕਈ ਗੀਤਾਂ ‘ਚ ਬਤੌਰ ਮਾਡਲ ਵੀ ਉਹ ਨਜ਼ਰ ਆ ਚੁੱਕੇ ਹਨ ।
ਉਹ ਉਸ ਵੇਲੇ ਚਰਚਾ ‘ਚ ਆਏ ਸਨ ਜਦੋਂ ਉਨ੍ਹਾਂ ਦੀਆਂ ਦੋਵੇਂ ਪਤਨੀਆਂ ਪ੍ਰੈਗਨੇਂਟ ਹੋਈਆਂ ਸਨ । ਉਨ੍ਹਾਂ ਦੇ ਘਰ ਤਿੰਨ ਬੱਚਿਆਂ ਨੇ ਇੱਕਠਿਆਂ ਜਨਮ ਲਿਆ ਸੀ । ਇੱਕ ਪਤਨੀ ਦੇ ਘਰ ਇੱਕ ਬੱਚਾ ਪੈਦਾ ਹੋਇਆ ਸੀ ਜਦੋਂਕਿ ਦੂਜੀ ਦੇ ਘਰ ਜੁੜਵਾ ਬੱਚਿਆਂ ਨੇ ਜਨਮ ਲਿਆ ਸੀ ।
ਬਿੱਗ ਬੌਸ ‘ਚ ਸ਼ਾਮਿਲ ਹੋਣ ਦੇ ਲਾਏ ਜਾ ਰਹੇ ਸਨ ਕਿਆਸ
ਅਰਮਾਨ ਮਲਿਕ ਦੇ ਵੱਲੋਂ ਬਿੱਗ ਬੌਸ ‘ਚ ਸ਼ਾਮਿਲ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ । ਪਰ ਜਦੋਂ ਸ਼ੋਅ ਦਾ ਗ੍ਰੈਂਡ ਪ੍ਰੀਮੀਅਰ ਹੋਇਆ ਤਾਂ ਉਹ ਨਹੀਂ ਦਿਖੇ। ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਸ ਨੂੰ ਕਾਫੀ ਨਿਰਾਸ਼ਾ ਹੋਈ ਸੀ । ਪਰ ਹੁਣ ਤੁਸੀਂ ਪੀਟੀਸੀ ਪੰਜਾਬੀ ਦੇ ਸ਼ੋਅ ‘ਚ ਤੁਸੀਂ ਅਰਮਾਨ ਮਲਿਕ ਨੂੰ ਵੇਖ ਸਕੋਗੇ ।