ਜਲੰਧਰ ਆਡੀਸ਼ਨਸ ‘ਚ ‘ਡਾਂਸ ਪੰਜਾਬੀ ਡਾਂਸ’ ‘ਚ ਨੌਜਵਾਨਾਂ ਨੇ ਦਿਖਾਇਆ ਆਪਣੇ ਡਾਂਸ ਦਾ ਹੁਨਰ

ਅੱਜ ਜਲੰਧਰ ਦੇ ਦੋਆਬਾ ਕਾਲਜ, ਅਪੋਜ਼ਿਟ ਦੇਵੀ ਤਲਾਬ ਮੰਦਰ ਲਕਸ਼ਮੀਪੁਰਾ, ਪੰਜਾਬ ‘ਚ ਆਡੀਸ਼ਨਸ ਚੱਲ ਰਹੇ ਹਨ ।ਜਿਸ ‘ਚ ਵੱਡੀ ਗਿਣਤੀ ‘ਚ ਪ੍ਰਤੀਭਾਗੀ ਆਡੀਸ਼ਨਸ ਦੇਣ ਦੇ ਲਈ ਪਹੁੰਚੇ ।

By  Shaminder May 1st 2024 01:06 PM

‘ਡਾਂਸ ਪੰਜਾਬੀ ਡਾਂਸ’ (Dance Punjabi Dance) ਦੇ ਲਈ  ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਆਡੀਸ਼ਨ ਚੱਲ ਰਹੇ ਹਨ ।ਅੱਜ ਜਲੰਧਰ ਦੇ ਦੋਆਬਾ ਕਾਲਜ, ਅਪੋਜ਼ਿਟ ਦੇਵੀ ਤਲਾਬ ਮੰਦਰ ਲਕਸ਼ਮੀਪੁਰਾ, ਪੰਜਾਬ ‘ਚ ਆਡੀਸ਼ਨਸ ਚੱਲ ਰਹੇ ਹਨ ।ਜਿਸ ‘ਚ ਵੱਡੀ ਗਿਣਤੀ ‘ਚ ਪ੍ਰਤੀਭਾਗੀ ਆਡੀਸ਼ਨਸ ਦੇਣ ਦੇ ਲਈ ਪਹੁੰਚੇ । ਪ੍ਰਤੀਭਾਗੀਆਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ ।ਸਵੇਰ ਤੋਂ ਹੀ ਪ੍ਰਤੀਭਾਗੀ ਪਹੁੰਚਣੇ ਸ਼ੁਰੂ ਹੋ ਗਏ ਸਨ।

ਹੋਰ ਪੜ੍ਹੋ : ਮੈਂਡੀ ਤੱਖਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰੀ ਦੇ ਨਾਲ-ਨਾਲ ਵਧੀਆ ਖਿਡਾਰਨ ਵੀ ਰਹਿ ਚੁੱਕੀ ਹੈ ਅਦਾਕਾਰਾ

ਇਸ ਸ਼ੋਅ ‘ਚ ਭਾਗ ਲੈਣ ਦੇ ਲਈ 18 ਸਾਲ ਦੇ ਪ੍ਰਤੀਭਾਗੀ ਭਾਗ ਲੈ ਸਕਦੇ ਹਨ । ਇਸ ਤੋਂ ਉੱਪਰ ਦੇ ਪ੍ਰਤੀਭਾਗੀ ਵੀ ਭਾਗ ਲੈ ਸਕਦੇ ਹਨ । ਇਹ ਪੰਜਾਬ ਦਾ ਪਹਿਲਾ ਅਜਿਹਾ ਰਿਆਲਟੀ ਸ਼ੋਅ ਹੈ । ਜਿਸ ਦੇ ਜ਼ਰੀਏ ਗੱਭਰੂ ਅਤੇ ਮੁਟਿਆਰਾਂ ਆਪਣੇ ਡਾਂਸ ਦੇ ਹੁਨਰ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨਗੇ । ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਆਡੀਸ਼ਨਸ ‘ਚ ਤੁਸੀਂ ਡਾਂਸ ਦੀ ਹਰ ਵੰਨਗੀ ਪੇਸ਼ ਕਰ ਸਕਦੇ ਹੋ ।ਭਾਵੇਂ ਉਹ ਭੰਗੜਾ ਹੋਵੇ,ਕਲਾਸੀਕਲ ਡਾਂਸ ਹੋਵੇ, ਸਾਲਸਾ ਹੋਵੇ ਜਾਂ ਫਿਰ ਬੈਲੀ ਡਾਂਸ ਹੋਵੇ।

View this post on Instagram

A post shared by PTC Punjabi (@ptcpunjabi)


ਇਨ੍ਹਾਂ ਡਾਂਸ ਪਰਫਾਰਮੈਂਸ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਮਾਨਸੀ ਸ਼ਰਮਾ, ਗਗੁਨ ਬੇਦੀ, ਮਾਣਿਕ ਭਟੇਜਾ ਦੀ ਪਾਰਖੀ ਨਜ਼ਰ । ਸੋ ਫਿਰ ਦੇਰ ਕਿਸ ਗੱਲ ਦੀ ਅਜ਼ਮਾਓ ਆਪਣੀ ਕਿਸਮਤ ਅਤੇ ਜੇ ਕਿਤੇ ਤੁਸੀਂ ਜਲੰਧਰ ‘ਚ ਆਡੀਸ਼ਨ ਨਹੀਂ ਦੇ ਸਕੇ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ । ਤੁਸੀਂ ਲੁਧਿਆਣਾ ‘ਚ ਤਿੰਨ ਮਈ ਨੂੰ ਹੋਣ ਵਾਲੇ ਆਡੀਸ਼ਨ ‘ਚ ਭਾਗ ਲੈ ਸਕਦੇ ਹੋ । ਲੁਧਿਆਣਾ ਦੇ ਗੁਰੁ ਨਾਨਕ ਦੇਵ ਇੰਜੀਨਅਰਿੰਗ ਕਾਲਜ, ਗਿੱਲ ਪਾਰਕ, ਗਿੱਲ ਰੋਡ ਲੁਧਿਆਣਾ ਵਿਖੇ ਆਡੀਸ਼ਨਸ ਰੱਖੇ ਗਏ ਹਨ । ਤੁਸੀਂ ਵੀ ਇਸ ਆਡੀਸ਼ਨ ‘ਚ ਭਾਗ ਲੈ ਸਕਦੇ ਹੋ । 

View this post on Instagram

A post shared by PTC Punjabi (@ptcpunjabi)





Related Post