ਪੀਟੀਸੀ ਪੰਜਾਬੀ ‘ਤੇ 20 ਨਵੰਬਰ ਤੋਂ ਵੇਖੋ ਮਨੋਰੰਜਨ ਦਾ ਡਬਲ ਡੋਜ਼ ‘ਪ੍ਰਾਈਮ ਟਾਈਮ’ ‘ਚ

ਪੀਟੀਸੀ ਪੰਜਾਬੀ ‘ਤੇ ਵਿਖਾਏ ਜਾਣ ਵਾਲੇ ‘ਪ੍ਰਾਈਮ ਟਾਈਮ’ ਦੇ ਦੌਰਾਨ ਟੀਵੀ ਸੀਰੀਅਲ, ਗੀਤ, ਟੈਲੇਂਟ ਸ਼ੋਅਸ ਸਣੇ ਹੋਰ ਵੀ ਬਹੁਤ ਕੁਝ ਵਿਖਾਇਆ ਜਾਵੇਗਾ । ਇਨ੍ਹਾਂ ਸ਼ੋਅਸ ਦਾ ਅਨੰਦ ਤੁਸੀਂ 20 ਨਵੰਬਰ ਤੋਂ ਪੀਟੀਸੀ ਪੰਜਾਬੀ ‘ਤੇ ਸ਼ਾਮ ਛੇ ਵਜੇ ਤੋਂ ਦਸ ਵਜੇ ਤੱਕ ਮਾਣ ਸਕਦੇ ਹੋ।

By  Shaminder November 15th 2023 12:45 PM -- Updated: November 15th 2023 12:47 PM

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਲਗਾਤਾਰ ਨਵਾਂ ਨਵਾਂ ਕੰਟੈਂਟ ਦਰਸ਼ਕਾਂ ਦੇ ਲਈ ਤਿਆਰ ਕਰ ਰਿਹਾ ਹੈ । ਇਸੇ ਲੜੀ ਦੇ ਤਹਿਤ ਦਰਸ਼ਕਾਂ ਦੇ ਲਈ ਹੁਣ ਪੀਟੀਸੀ ਪੰਜਾਬੀ ਐਂਟਰਟੇਨਮੈਂਟ ਦਾ ਡਬਲ ਡੋਜ਼ ਦੇਣ ਜਾ ਰਿਹਾ ਹੈ । ਜਿਸ ‘ਚ ਦਰਸ਼ਕਾਂ ਦੇ ਲਈ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵਿਖਾਏ ਜਾਣਗੇ । ਪੀਟੀਸੀ ਪੰਜਾਬੀ ‘ਤੇ ਵਿਖਾਏ ਜਾਣ ਵਾਲੇ ‘ਪ੍ਰਾਈਮ ਟਾਈਮ’ ਦੇ ਦੌਰਾਨ ਟੀਵੀ ਸੀਰੀਅਲ, ਗੀਤ, ਟੈਲੇਂਟ ਸ਼ੋਅਸ ਸਣੇ ਹੋਰ ਵੀ ਬਹੁਤ ਕੁਝ ਵਿਖਾਇਆ ਜਾਵੇਗਾ ।

ਹੋਰ ਪੜ੍ਹੋ :  ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਅੱਜ ਹੈ ‘ਗੁਰਤਾ ਗੱਦੀ ਦਿਵਸ’, ਦਰਸ਼ਨ ਔਲਖ ਨੇ ਸਮੂਹ ਸੰਗਤਾਂ ਨੂੰ ਦਿੱਤੀ ਵਧਾਈ

ਇਨ੍ਹਾਂ ਸ਼ੋਅਸ ਦਾ ਅਨੰਦ ਤੁਸੀਂ 20 ਨਵੰਬਰ ਤੋਂ ਪੀਟੀਸੀ ਪੰਜਾਬੀ ‘ਤੇ ਸ਼ਾਮ ਛੇ ਵਜੇ ਤੋਂ ਦਸ ਵਜੇ ਤੱਕ ਮਾਣ ਸਕਦੇ ਹੋ।ਪੀਟੀਸੀ ਪੰਜਾਬੀ ‘ਤੇ ਦਿਖਾਏ ਜਾਣ ਵਾਲੇ ਪ੍ਰਾਈਮ ਟਾਈਮ ‘ਚ ਮੋਹਰੇ, ਖ਼ਬਰਦਾਰ, ਟੈਲੇਂਟ ਸੋਅ ਸਣੇ ਕਈ ਪ੍ਰੋਗਰਾਮ  ਦਿਖਾਏ ਜਾਣਗੇ । ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ ਦੀ ਰਹਿਨੁਮਾਈ ‘ਚ ਚੈਨਲ ਤਰੱਕੀ ਦੀਆਂ ਲੀਹਾਂ ‘ਤੇ ਲਗਾਤਾਰ ਅੱਗੇ ਵਧ ਰਿਹਾ ਹੈ । ਚੈਨਲ ਦੇ ਵੱਲੋਂ ਜਿੱਥੇ ਪੰਜਾਬੀ ਸੱਭਿਆਚਾਰ, ਪੰਜਾਬ ਦੇ ਨਾਲ ਸਬੰਧਤ ਮੁੱਦਿਆਂ ਨੂੰ ਪ੍ਰਮੁੱਖਤਾ ਦੇ ਨਾਲ ਉਠਾਇਆ ਜਾਂਦਾ ਹੈ ।


ਉੱਥੇ ਹੀ ਦੇਸ਼ ਵਿਦੇਸ਼ ‘ਚ ਪੰਜਾਬ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਨਾਲ ਸਬੰਧਤ ਦੀਆਂ ਗਤੀਵਿਧੀਆਂ ਨੂੰ ਵੀ ਦੁਨੀਆ ਭਰ ‘ਚ ਪੀਟੀਸੀ ਨੈੱਟਵਰਕ ਨੇ ਪਹੁੰਚਾਇਆ ਹੈ । ।ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਾ ਪੀਟੀਸੀ ਪੰਜਾਬੀ ਇਸੇ ਕਾਰਨ ਦੁਨੀਆ ਦਾ ਨੰਬਰ-1ਐਂਟਰਟੇਨਮੈਂਟ ਪੰਜਾਬੀ ਚੈਨਲ ਬਣਿਆ ਹੋਇਆ ਹੈ ।

View this post on Instagram

A post shared by PTC Punjabi (@ptcpunjabi)



ਇਸ ਲਈ ਤੁਸੀਂ ਵੀ ਲੈਣਾ ਚਾਹੁੰਦੇ ਹੋ ਮਨੋਰੰਜਨ ਦਾ ਡਬਲ, ਟ੍ਰਿਪਲ ਡੋਜ਼ ਤਾਂ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਪ੍ਰਾਈਮ ਟਾਈਮ 6 ਤੋਂ 10 ਮਨੋਰੰਜਨ ਬਸ। ਫਿਰ ਦੇਰ ਕਿਸ ਗੱਲ ਦੀ ਤਿਆਰ ਹੋ ਜਾਓ ਮਨੋਰੰਜਨ ਭਰਪੂਰ ਪ੍ਰੋਗਰਾਮਾਂ ਦਾ ਅਨੰਦ ਮਾਨਣ ਦੇ ਲਈ ।   


Related Post