ਜੇ ਤੁਹਾਡੇ ‘ਚ ਵੀ ਹਨ ਡਾਂਸ ਸਕਿਲਸ, ਆਓ ਤੇ ਛਾ ਜਾਓ ‘ਡਾਂਸ ਪੰਜਾਬੀ ਡਾਂਸ’ ਦੇ ਲਈ ਜਲਦ ਸ਼ੁਰੂ ਹੋ ਰਹੇ ਹਨ ਆਡੀਸ਼ਨਸ
ਪੀਟੀਸੀ ਪੰਜਾਬੀ ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਵਿਚਲੀ ਪ੍ਰਤਿਭਾ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦੇ ਲਈ ਕਈ ਰਿਆਲਟੀ ਸ਼ੋਅ ਕਰਵਾਏ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਨਵਾਂ ਰਿਆਲਟੀ ਸ਼ੋਅ ‘ਡਾਂਸ ਪੰਜਾਬੀ ਡਾਂਸ’ ਸ਼ੁਰੂ ਹੋਣ ਜਾ ਰਿਹਾ ਹੈ।
ਪੀਟੀਸੀ ਪੰਜਾਬੀ (PTC Punjabi) ਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਵਿਚਲੀ ਪ੍ਰਤਿਭਾ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਦੇ ਲਈ ਕਈ ਰਿਆਲਟੀ ਸ਼ੋਅ ਕਰਵਾਏ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ‘ਤੇ ਨਵਾਂ ਰਿਆਲਟੀ ਸ਼ੋਅ ‘ਡਾਂਸ ਪੰਜਾਬੀ ਡਾਂਸ’ (Dance Punjabi Dance) ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਦੇ ਲਈ ਆਡੀਸ਼ਨਸ ਸ਼ੁਰੂ ਹੋਣ ਜਾ ਰਹੇ ਹਨ ਤਾਂ ਫਿਰ ਦੇਰ ਕਿਸ ਗੱਲ ਦੀ ਖਿੱਚ ਲਓ ਤਿਆਰੀ ਆਡੀਸ਼ਨਸ ਦੀ ।ਕਿਉਂਕਿ ਪੀਟੀਸੀ ਪੰਜਾਬੀ ਦੇ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਇਸਦੇ ਲਈ ਆਡੀਸ਼ਨ ਕਰਵਾਏ ਜਾ ਰਹੇ ਹਨ।ਆਡੀਸ਼ਨ ਦੇਣ ਦੇ ਲਈ ਪਤਾ ਨੋਟ ਕਰ ਲਓ ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਸੋਸ਼ਲ ਪਹਾੜੀ ਵਾਦੀਆਂ ‘ਚ ਆਈ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ
ਅੰਮ੍ਰਿਤਸਰ ‘ਚ 29 ਅਪ੍ਰੈਲ ਨੂੰ ਤੁਸੀਂ ਆਡੀਸ਼ਨ ਦੇ ਸਕਦੇ ਹੋ। ਆਡੀਸ਼ਨ ਦੇਣ ਦੇ ਲਈ ਤੁਸੀਂ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ, ਮਦਨ ਮੋਹਨ ਮਾਲਵੀਆ ਰੋਡ, ਅਪੋਜ਼ਿਟ ਕੰਪਨੀ ਬਾਗ ਅੰਮ੍ਰਿਤਸਰ, ਪੰਜਾਬ- 143001
ਤੁਸੀਂ ਜੇ ਅੰਮ੍ਰਿਤਸਰ ‘ਚ ਆਡੀਸ਼ਨ ਦੇਣ ਤੋਂ ਖੁੰਝ ਗਏ ਹੋ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ਤੁਸੀਂ ਆਪਣਾ ਆਡੀਸ਼ਨਸ ਜਲੰਧਰ ‘ਚ ਵੀ 1 ਮਈ ਨੂੰ ਦੇ ਸਕਦੇ ਹੋ । ਜਲੰਧਰ ਦੇ ਦੋਆਬਾ ਕਾਲਜ ‘ਚ ਆਡੀਸ਼ਨਸ ਰੱਖੇ ਗਏ ਹਨ । ਪੂਰਾ ਪਤਾ ਇਸ ਤਰ੍ਹਾਂ ਹੈ: ਦੋਆਬਾ ਕਾਲਜ, ਅਪੋਜ਼ਿਟ ਦੇਵੀ ਤਲਾਬ ਮੰਦਰ, ਲਕਸ਼ਮੀਪੁਰਾ, ਪੰਜਾਬ-144008
ਇਸ ਤੋਂ ਇਲਾਵਾ ਲੁਧਿਆਣਾ ‘ਚ ਤਿੰਨ ਮਈ ਨੂੰ ਆਡੀਸ਼ਨ ਰੱਖੇ ਗਏ ਹਨ ।ਪਤਾ ਨੋਟ ਕਰ ਲਓ : ਗੁਰੁ ਨਾਨਕ ਦੇਵ ਇੰਜੀਨਅਰਿੰਗ ਕਾਲਜ, ਗਿੱਲ ਪਾਰਕ, ਗਿੱਲ ਰੋਡ, ਲੁਧਿਆਣਾ, ਪੰਜਾਬ 141006
ਲੁਧਿਆਣਾ ਤੋਂ ਬਾਅਦ ਇਹ ਆਡੀਸ਼ਨ ਪਟਿਆਲਾ ‘ਚ ਵੀ ਹੋਣਗੇ । ਪਟਿਆਲਾ ਦੇ ਹਰਪਾਲ ਟਿਵਾਣਾ ਆਡੀਟੋਰੀਅਮ, ਨਾਭਾ ਰੋਡ,ਆਦਰਸ਼ ਨਗਰ, ਪ੍ਰੇਮ ਨਗਰ, ਮਾਡਲ ਟਾਊਨ, ਪਟਿਆਲਾ, ਪੰਜਾਬ 147001
ਮੋਹਾਲੀ ‘ਚ ਆਡੀਸ਼ਨ ਸੱਤ ਮਈ ਨੂੰ ਹੋਣਗੇ । ਮੋਹਾਲੀ ‘ਚ ਆਡੀਸ਼ਨ ਪੀਟੀਸੀ ਪੰਜਾਬੀ, ਪਲਾਟ ਨੰਬਰ ਐੱਫ-138, ਇੰਡੀਸਟਰੀਅਲ ਏਰੀਆ, ਫੇਸ 8 ਬੀ, ਐੱਸ ਏ ਐੱਸ ਨਗਰ ਮੋਹਾਲੀ, ਪੰਜਾਬ-160055
‘ਚ ਹੋਣਗੇ । ਤੁਸੀਂ ਆਡੀਸ਼ਨ ਦੇ ਲਈ ਸਵੇਰੇ ਨੋ ਵਜੇ ਪਹੁੰਚ ਕੇ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ । ਇਸ ਰਿਆਲਟੀ ਸ਼ੋਅ ‘ਚ ਭਾਗ ਲੈਣ ਦੇ ਲਈ ਉਮਰ 18 ਸਾਲ ਤੱਕ ਤੈਅ ਕੀਤੀ ਗਈ ਹੈ ਤੇ ਇਸ ਤੋਂ ਉੱਪਰ ਦੀ ਉਮਰ ਦੇ ਪ੍ਰਤੀਭਾਗੀ ਵੀ ਇਸ ‘ਚ ਭਾਗ ਲੈ ਸਕਦੇ ਹਨ । ਤੁਸੀਂ ਆਪਣੇ ਨਾਲ ਆਪਣੀ ਉਮਰ ਦੇ ਅਸਲ ਦਸਤਾਵੇਜ਼ਲੈ ਕੇ ਪਹੁੰਚੋ ਤੇ ਆਡੀਸ਼ਨ ਦੇ ਕੇ ਆਪਣੇ ਸੁਫ਼ਨਿਆਂ ਨੂੰ ਸਾਕਾਰ ਕਰੋ।