‘ਚੰਡੀਗੜ੍ਹ ਕਰੇ ਆਸ਼ਿਕੀ’ ਫਿਲਮ ਦੀ ਸ਼ੂਟਿੰਗ ਸ਼ੁਰੂ, ਇਹ ਅਦਾਕਾਰ ਆਉਣਗੇ ਨਜ਼ਰ

‘ਚੰਡੀਗੜ੍ਹ ਕਰੇ ਆਸ਼ਿਕੀ’ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਦੀ ਕਾਸਟ ਨੂੰ ਵੀ ਅੰਤਮ ਰੂਪ ਦਿੱਤਾ ਜਾ ਚੁੱਕਾ ਹੈ । ਇਸ ਫਿਲਮ 'ਚ ਆਯੁਸ਼ਮਾਨ ਖੁਰਾਨਾ ਮੁੱਖ ਭੂਮਿਕਾ 'ਚ ਹੋਣਗੇ ਅਤੇ ਉਸ ਦੇ ਨਾਲ ਵਾਨੀ ਕਪੂਰ ਹੋਏਗੀ। ਦੋਵੇਂ ਇਕੱਠੇ ਪਹਿਲੀ ਫਿਲਮ ਕਰਨ ਜਾ ਰਹੇ ਹਨ।
ਹੋਰ ਪੜ੍ਹੋ :-
ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਨੇ ਆਪਣੇ ਮੰਗੇਤਰ ਦੇ ਨਾਲ ਪਹਿਲੀ ਵਾਰ ਸਾਂਝੀ ਕੀਤੀ ਤਸਵੀਰ
ਸ਼ਾਹਰੁਖ ਖ਼ਾਨ ਨੇ ਆਪਣੇ ਹਨੀਮੂਨ ’ਤੇ ਗੌਰੀ ਖ਼ਾਨ ਨੂੰ ਇਸ ਤਰ੍ਹਾਂ ਬਣਾਇਆ ਸੀ ਮੂਰਖ
ਅਭਿਸ਼ੇਕ ਦੀ ਇਸ ਫਿਲਮ ਵਿੱਚ ਹੀਰੋ ਲਈ ਪਹਿਲੀ ਪਸੰਦ ਆਯੁਸ਼ਮਾਨ ਨਹੀਂ, ਬਲਕਿ ਸੁਸ਼ਾਂਤ ਸਿੰਘ ਸੀ। ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ। ਦੱਸ ਦੇਈਏ ਕਿ ਅਭਿਸ਼ੇਕ ਕਪੂਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਂਝ ਕਾਫ਼ੀ ਪੁਰਾਣੀ ਸੀ। ਸੁਸ਼ਾਂਤ ਦੀ ਪਹਿਲੀ ਫਿਲਮ 'ਕਾਏ ਪੋ ਚੇ' ਦੇ ਨਿਰਦੇਸ਼ਕ ਵੀ ਅਭਿਸ਼ੇਕ ਕਪੂਰ ਹੀ ਸੀ।
ਇਸ ਫਿਲਮ ਵਿੱਚ ਆਯੁਸ਼ਮਾਨ ਖੁਰਾਣਾ ਇੱਕ ਕਰਾਸ ਫੰਕਸ਼ਨਲ ਅਥਲੀਟ ਦੀ ਭੂਮਿਕਾ ਨਿਭਾਉਂਦੇ ਦਿਖਾਈ ਦੇਣਗੇ ਜਿਸ ਲਈ ਉਸਨੇ ਸਖ਼ਤ ਮਿਹਨਤ ਕੀਤੀ ਹੈ। ਫਿਲਮ ਦੀ ਕਹਾਣੀ ਚੰਡੀਗੜ੍ਹ 'ਤੇ ਅਧਾਰਤ ਹੈ ਅਤੇ ਆਯੁਸ਼ਮਾਨ ਵੀ ਚੰਡੀਗੜ੍ਹ ਦਾ ਹੀ ਹੈ। ਅਜਿਹੀ ਸਥਿਤੀ ਵਿਚ, ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਆਯੁਸ਼ਮਾਨ ਇਸ ਭੂਮਿਕਾ ਨਾਲ ਨਿਆਂ ਕਰੇਗਾ।