‘kacha Badam’ ਗੀਤ ‘ਤੇ ਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਨੇ ਬਣਾਈ ਮਜ਼ੇਦਾਰ ਵੀਡੀਓ

ਕਈ ਵਾਰ ਅਜਿਹੀਆਂ ਚੀਜ਼ਾਂ ਵੀ ਟਰੈਂਡ ਵਿੱਚ ਆਉਂਦੀਆਂ ਹਨ, ਜਿਨ੍ਹਾਂ ਦੀ ਉਮੀਦ ਨਹੀਂ ਕੀਤੀ ਜਾਂਦੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਗੀਤ 'ਕੱਚਾ ਬਦਾਮ' ਕਾਫੀ ਟ੍ਰੈਂਡ ਕਰ ਰਿਹਾ ਹੈ। ਹਾਲਾਂਕਿ ਇਸ ਗੀਤ ਦੇ ਬੋਲ ਬੰਗਾਲੀ 'ਚ ਹਨ ਅਤੇ ਜ਼ਿਆਦਾਤਰ ਲੋਕ ਇਸ ਨੂੰ ਸਮਝ ਨਹੀਂ ਪਾ ਰਹੇ ਹਨ ਪਰ ਫਿਰ ਵੀ ਇਹ ਹਰ ਕਿਸੇ ਦੇ ਦਿਮਾਗ 'ਚ ਵੱਸ ਗਿਆ ਹੈ। ਇਸ ਗੀਤ ਨੂੰ ਪੱਛਮੀ ਬੰਗਾਲ ਦੇ ਭੁਬਨ ਬਦਾਇਕਰ ਨੇ ਗਾਇਆ ਹੈ। ਇਸ ਵਾਇਰਲ ਗੀਤ ਉੱਤੇ ਗਿੱਪੀ ਗਰੇਵਾਲ ਦੇ ਪੁੱਤਰਾਂ ਨੇ ਵੀ ਵੀਡੀਓ ਬਣਾਇਆ ਹੈ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਇਸ ਵੀਡੀਓ ਨੂੰ ਸ਼ਿੰਦੇ ਗਰੇਵਾਲ Shinda Grewal ਨੇ ਆਪਣੇ ਇੰਸਟਾਗ੍ਰਾਮ ਪੇਜ਼ ਉੱਤੇ ਪਾਇਆ ਹੈ। ਵੀਡੀਓ ਦੀ ਸ਼ੁਰੂਆਤ ਸ਼ਿੰਦਾ ਇਸ ਗੀਤ 'ਤੇ ਲਿਪਸਿੰਗ ਕਰਦਾ ਹੋਇਆ ਨਜ਼ਰ ਆਉਂਦੇ ਹੈ ਫਿਰ ਏਕਮ ਗਰੇਵਾਲ (Ekom Grewal) ਵੀ ਆ ਜਾਂਦਾ ਹੈ ਤੇ ਫਨੀ ਮੁਵ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਦੋਵੇਂ ਮਿਲਕੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਯੂਜ਼ਰ ਵੀ ਕਮੈਂਟ ਕਰਕੇ ਸ਼ਿੰਦੇ ਤੇ ਏਕਮ ਦੀ ਤਾਰੀਫਾਂ ਕਰ ਰਹੇ ਨੇ।
ਦੱਸ ਦਈਏ ਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਗਿੱਪੀ ਗਰੇਵਾਲ ਦੇ ਗੀਤਾਂ ‘ਚ ਵੀ ਨਜ਼ਰ ਆਉਂਦੇ ਰਹਿੰਦੇ ਨੇ। ਸ਼ਿੰਦਾ ਗਰੇਵਾਲ ਜੋ ਕਿ ਬਤੌਰ ਬਾਲ ਕਲਾਕਾਰ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕਿਆ ਹੈ। ਅਰਦਾਸ ਕਰਾਂ ਫ਼ਿਲਮ ‘ਚ ਨਿਭਾਏ ਕਿਰਦਾਰ ਦੇ ਲਈ ਸ਼ਿੰਦੇ ਗਰੇਵਾਲ ਨੂੰ ਪੀਟੀਸੀ ਫ਼ਿਲਮ ਅਵਾਰਡ ਵੀ ਮਿਲਿਆ ਸੀ। ਦੱਸ ਦਈਏ ਹਾਲ ਹੀ ‘ਚ ਸ਼ਿੰਦਾ ਗਰੇਵਾਲ ਜੋ ਕਿ ਦਿਲਜੀਤ ਦੋਸਾਂਝ ਦੇ ਨਾਲ ਹੌਸਲਾ ਰੱਖ 'ਚ ਨਜ਼ਰ ਆਇਆ ਸੀ। ਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਚੰਗੀ ਪੰਜਾਬੀ ਬੋਲ ਵੀ ਲੈਂਦੇ ਨੇ। ਇਸ ਤੋਂ ਇਲਾਵਾ ਦੋਵਾਂ ਨੂੰ ਚੰਗਾ ਭੰਗੜਾ ਵੀ ਪਾਉਣਾ ਆਉਂਦਾ ਹੈ। ਗਿੱਪੀ ਗਰੇਵਾਲ ਦੇ ਤਿੰਨੋਂ ਪੁੱਤਰਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ।
View this post on Instagram