ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਬੀਤੇ ਦਿਨੀਂ ਸੋਸ਼ਲ ਮੀਡੀਆ ਨੂੰ ਅਲਵਿਦਾ ਆਖ ਦੇਣ ਦੇ ਚੱਲਦੇ ਸੁਰਖੀਆਂ ਵਿੱਚ ਬਣੀ ਹੋਈ ਸੀ। ਮੁੜ ਸ਼ਿਲਪਾ ਸ਼ੈੱਟੀ ਆਪਣੀ ਨਵੀਂ ਫਿਲਮ ਨਿਕੰਮਾ ਨੂੰ ਲੈ ਕੇ ਸੁਰਖੀਆਂ ਵਿੱਚ ਛਾਈ ਹੋਈ ਹੈ। ਸੋਸ਼ਲ ਮੀਡੀਆ 'ਤੇ ਮੁੜ ਵਾਪਸੀ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ਨਿਕੰਮਾ ਤੋਂ ਆਪਣਾ ਫਰਸਟ ਲੁੱਕ ਸ਼ੇਅਰ ਕੀਤਾ ਹੈ। ਫੈਨਜ਼ ਨੂੰ ਸ਼ਿਲਪਾ ਦਾ ਇਹ ਲੁੱਕ ਬਹੁਤ ਪਸੰਦ ਆ ਰਿਹਾ ਹੈ।
Image Source: Instagram
ਸ਼ਿਲਪਾ ਸ਼ੈੱਟੀ ਨੇ ਫਿਲਮ ਨਿੰਕਮਾ ਦਾ ਆਪਣਾ ਪਹਿਲਾ ਲੁੱਕ ਸ਼ੇਅਰ ਕਰਦੇ ਹੋਏ ਇੰਸਟਾਗ੍ਰਾਮ 'ਤੇ ਕੰਮਬੈਕ ਕੀਤਾ ਹੈ। ਸ਼ਿਲਪਾ ਨੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਸ਼ਿਲਪਾ ਇੱਕ ਸੁਪਰ ਵੂਮੈਨ ਦੇ ਅਵਤਾਰ ਵਿੱਚ ਨਜ਼ਰ ਆ ਰਹੀ ਹੈ।
ਸ਼ਿਲਪਾ ਨੇ ਫੈਨਜ਼ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਅਦਾਕਾਰਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਉਹ ਸੁਪਰਵੂਮੈਨ ਦੇ ਅਵਤਾਰ 'ਚ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਇਹ ਸ਼ਿਲਪਾ ਦੀ ਆਉਣ ਵਾਲੀ ਫਿਲਮ 'ਨਿਕੰਮਾ' 'ਚ ਉਨ੍ਹਾਂ ਦਾ ਕਿਰਦਾਰ ਹੈ। ਪੋਸਟ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਫਿਲਮ ਦੇ ਟ੍ਰੇਲਰ ਲਾਂਚ ਦੀ ਜਾਣਕਾਰੀ ਦਿੱਤੀ। ਇਸ ਫਿਲਮ ਦਾ ਟ੍ਰੇਲਰ ਭਲਕੇ ਲਾਂਚ ਹੋਵੇਗਾ।
Image Source: Instagram
ਸ਼ਿਲਪਾ ਸ਼ੈੱਟੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਇੱਕ ਖਾਸ ਕੈਪਸ਼ਨ ਵੀ ਲਿਖਿਆ ਹੈ। ਸ਼ਿਲਪਾ ਨੇ ਕੈਪਸ਼ਨ 'ਚ ਲਿਖਿਆ, 'ਅਸੀਂ ਨਵੇਂ ਅਵਤਾਰ 'ਚ ਗੱਲ ਕਰ ਰਹੇ ਹਾਂ। ਅਸਲੀ 'ਅਵਨੀ' ਕੌਣ ਹੈ? ਮੇਰੇ ਲਈ ਇਹ ਦੇਖੋ ਅਤੇ ਆਪਣਾ ਪਿਆਰ ਦਿਓ। ਉਨ੍ਹਾਂ ਅੱਗੇ ਲਿਖਿਆ, 'ਯਾਦ ਰੱਖੋ, ਕੱਲ੍ਹ 17 ਮਈ ਨੂੰ ਸਵੇਰੇ 11.30 ਵਜੇ 'ਨਿਕੰਮਾ' ਦਾ ਟ੍ਰੇਲਰ ਲਾਂਚ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਬਾਲੀਵੁੱਡ ਅਭਿਨੇਤਾ ਅਭਿਮਨਿਊ ਦਸਾਨੀ ਅਭਿਨੇਤਰੀ ਸ਼ਰਲੀ ਸੇਤੀਆ ਸਟਾਰਰ ਫਿਲਮ 'ਨਿਕੰਮਾ' ਦਾ ਮੋਸ਼ਨ ਪੋਸਟਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ। ਫਿਲਮ 'ਨਿਕੰਮਾ' 'ਚ ਸ਼ਿਲਪਾ ਅਵਨੀ ਦਾ ਕਿਰਦਾਰ ਨਿਭਾਏਗੀ। ਉਨ੍ਹਾਂ ਦਾ ਕਿਰਦਾਰ ਉਨ੍ਹਾਂ ਦੀਆਂ ਪਿਛਲੀਆਂ ਸਾਰੀਆਂ ਫਿਲਮਾਂ ਤੋਂ ਬਿਲਕੁਲ ਵੱਖਰਾ ਹੈ। ਇਸ ਫਿਲਮ ਦਾ ਨਿਰਦੇਸ਼ਨ ਸ਼ਬੀਰ ਖਾਨ ਨੇ ਕੀਤਾ ਹੈ।
Image Source: Instagram
ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਪਤੀ ਵਿੱਕੀ ਕੌਸ਼ਲ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਤਸਵੀਰ ਸ਼ੇਅਰ ਕਰ ਲਿਖਿਆ ਪਿਆਰਾ ਨੋਟ
ਹਲਾਂਕਿ ਸ਼ਿਲਪਾ ਦੇ ਫੈਨਜ਼ ਇਹ ਅੰਦਾਜ਼ਾ ਲਾ ਰਹੇ ਹਨ ਕਿ ਉਹ ਇਸ ਸੁਪਰਵੂਮੈਨ ਲੁੱਕ ਦੇ ਨਾਲ-ਨਾਲ ਇੱਕ ਹੋਰ ਖਾਸ ਲੁੱਕ ਵਿੱਚ ਨਜ਼ਰ ਆਵੇਗੀ। ਇਸ ਦਾ ਖੁਲਾਸਾ ਟ੍ਰੇਲਰ 'ਚ ਹੋਵੇਗਾ। ਸੋਨੀ ਪਿਕਚਰਜ਼ ਇੰਟਰਨੈਸ਼ਨਲ ਪ੍ਰੋਡਕਸ਼ਨ ਅਤੇ ਸ਼ਬੀਰ ਖਾਨ ਫਿਲਮਜ਼ ਵੱਲੋਂ ਨਿਰਮਿਤ, ਇਹ ਫਿਲਮ 17 ਜੂਨ 2022 ਨੂੰ ਸਿਨੇਮਾਘਰਾਂ ਵਿੱਚ ਆਵੇਗੀ।
ਇਸ ਤੋਂ ਪਹਿਲਾਂ ਸ਼ਿਲਪਾ ਪਿਛਲੇ ਸਾਲ ਫਿਲਮ 'ਹੰਗਾਮਾ 2' 'ਚ ਨਜ਼ਰ ਆਈ ਸੀ। ਇਹ ਉਨ੍ਹਾਂ ਦੀ ਵਾਪਸੀ ਫਿਲਮ ਸੀ ਪਰ ਫਿਲਮ ਫਲਾਪ ਰਹੀ। ਅਜਿਹੇ 'ਚ ਸ਼ਿਲਪਾ ਨੂੰ ਉਮੀਦ ਹੈ ਕਿ ਉਹ ਇਸ ਨਵੇਂ ਅਵਤਾਰ ਨਾਲ ਕੁਝ ਜਾਦੂ ਬਿਖੇਰ ਸਕਦੀ ਹੈ।
View this post on Instagram
A post shared by Shilpa Shetty Kundra (@theshilpashetty)