ਜਿੱਥੇ ਵ੍ਹੀਲਚੇਅਰ 'ਤੇ ਬੈਠਣਾ ਹੁੰਦਾ ਹੈ ਮੁਸ਼ਕਿਲ, ਉਥੇ ਹੀ ਵ੍ਹੀਲਚੇਅਰ 'ਤੇ ਵਰਕਆਊਟ ਕਰਦੀ ਨਜ਼ਰ ਆਈ ਸ਼ਿਲਪਾ ਸ਼ੈੱਟੀ, ਵੇਖੋ ਵੀਡੀਓ

By  Pushp Raj August 29th 2022 12:32 PM

Shilpa Shetty doing workout on a wheelchair: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਫਿਟਨੈਸ ਲਈ ਜਾਣੀ ਜਾਂਦੀ ਹੈ। ਸ਼ਿਲਪਾ ਕੁਝ ਦਿਨ ਪਹਿਲਾਂ ਹੀ ਸ਼ੂਟਿੰਗ ਦੇ ਦੌਰਾਨ ਗੰਭੀਰ ਜ਼ਖਮੀ ਹੋ ਗਈ ਸੀ, ਜਿਸ ਦੇ ਚੱਲਦੇ ਉਨ੍ਹਾਂ ਦੇ ਪੈਰ ਵਿੱਚ ਫ੍ਰੈਕਚਰ ਆ ਗਿਆ। ਹਾਲ ਹੀ ਵਿੱਚ ਸ਼ਿਲਪਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ 'ਚ ਸ਼ਿਲਪਾ ਵ੍ਹੀਲਚੇਅਰ 'ਤੇ ਹੈਵੀ ਵਰਕਆਊਟ ਕਰਦੀ ਹੋਈ ਨਜ਼ਰ ਆ ਰਹੀ ਹੈ।

ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਇਸ ਰਾਹੀਂ ਉਹ ਫਿਟਨੈਸ ਵੀਡੀਓਜ਼, ਅਪਕਮਿੰਗ ਪ੍ਰੋਜੈਕਟਸ, ਫਨੀ ਵੀਡੀਓਜ਼ ਆਦਿ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਵੀ ਫੈਨਜ਼ ਨਾਲ ਸ਼ੇਅਰ ਕਰਦੀ ਹੈ।

image From intsagram

ਹਾਲ ਹੀ ਵਿੱਚ ਸ਼ਿਲਪਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਜੀ ਹਾਂ ਜਿਥੇ ਇੱਕ ਪਾਸੇ ਲੋਕਾਂ ਲਈ ਵ੍ਹੀਲਚੇਅਰ 'ਤੇ ਬੈਠਣਾ ਬੇਹੱਦ ਮੁਸ਼ਕਿਲ ਹੁੰਦਾ ਹੈ, ਉਥੇ ਹੀ ਦੂਜੇ ਪਾਸੇ ਅਦਾਕਾਰਾ ਵ੍ਹੀਲਚੇਅਰ 'ਤੇ ਹੈਵੀ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ।

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਨੇ ਹੱਥ ਵਿੱਚ ਡੰਬਲ ਫੜੇ ਹੋਏ ਹਨ। ਉਹ ਮੁਸਕੁਰਾਉਂਦੇ ਹੋਏ ਵ੍ਹੀਲਚੇਅਰ 'ਤੇ ਬੈਠੇ-ਬੈਠ ਹੀ ਵਰਕਆਊਟ ਕਰ ਰਹੀ ਹੈ। ਸ਼ਿਲਪਾ ਦੀ ਇਹ ਵੀਡੀਓ ਮੰਨਡੇਅ ਮੌਰਨਿੰਗ ਦੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸ਼ਿਲਪਾ ਨੇ ਵ੍ਹੀਲਚੇਅਰ 'ਤੇ ਯੋਗਾ ਕਰਦੇ ਹੋਏ ਵੀਡੀਓ ਸ਼ੇਅਰ ਕੀਤੀ ਸੀ।

image From intsagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਇੱਕ ਵੱਡਾ ਕੈਪਸ਼ਨ ਵੀ ਲਿਖਿਆ ਹੈ। ਸ਼ਿਲਪਾ ਨੇ ਲਿਖਿਆ, "ਚਲਦੇ ਰਹੋ. ਕੋਈ ਗੱਲ ਨਹੀਂ।”ਇਹ ਉਹ ਨੀਤੀ ਹੈ ਜਿਸ ਨਾਲ ਮੈਂ ਜੀ ਰਹੀ ਹਾਂ, ਖਾਸ ਤੌਰ 'ਤੇ ਇਹ ਪਿਛਲੇ ਕੁਝ ਹਫ਼ਤਿਆਂ ਤੋਂ ਮੇਰੇ ਕੋਲ ਇਹ ਚੰਗਾ ਸਮਾਂ ਹੈ ਲਗਾਉਣ ਲਈ ?, ਜਦੋਂ ਕਿ ਮੇਰੀ ਲੱਤ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਹੋਰ ਸਮਾਂ ਚਾਹੀਦਾ ਹੈ, ਮੈਂ ਇਹ ਯਕੀਨੀ ਬਣਾਉਣ ਦਾ ਫੈਸਲਾ ਕੀਤਾ ਕਿ ਮੈਂ ਇੱਕ ਰੁਟੀਨ ਦੀ ਪਾਲਣਾ ਕਰ ਰਹੀ ਹਾਂ ਜੋ ਮੈਨੂੰ ਮਜ਼ਬੂਤ ​ਬਨਾਉਣ ਲਈ ਕੰਮ ਕਰਦਾ ਹੈ, ਖ਼ਾਸ ਕਰ ਸਰੀਰ ਦੇ ਉਪਰਲੇ ਹਿੱਸੇ ਨੂੰ।"

ਸ਼ਿਲਪਾ ਨੇ ਅੱਗੇ ਲਿਖਿਆ, "ਅੱਜ, ਰੁਟੀਨ ਵਿੱਚ ਮੋਢਿਆਂ ਅਤੇ ਟ੍ਰਾਈਸੈਪਸ ਲਈ ਡੰਬਲ ਓਵਰਹੈੱਡ ਪ੍ਰੈਸ, ਬਾਹਾਂ ਅਤੇ ਬਾਂਹਵਾਂ ਲਈ ਅੱਧੇ-ਰੇਂਜ ਹੈਮਰ ਕਰਲ, ਅਤੇ ਮੋਢਿਆਂ ਲਈ ਲੇਟਰਲ ਰਾਈਜ਼ ਸ਼ਾਮਲ ਸਨ।ਹਾਲਾਂਕਿ, ਮੈਂ @yashmeenchauhan ਦੀ ਮਾਹਰ ਨਿਗਰਾਨੀ ਹੇਠ ਇਹ ਸਭ ਕੀਤਾ। ਜੇਕਰ ਤੁਸੀਂ ਕਿਸੇ ਸੱਟ ਤੋਂ ਵੀ ਠੀਕ ਹੋ ਰਹੇ ਹੋ, ਤਾਂ ਤੁਹਾਨੂੰ ਇਹ ਇੱਕ ਮਾਹਰ ਅਤੇ ਤਜ਼ਰਬੇਕਾਰ ਕੋਚ ਦੀ ਨਿਗਰਾਨੀ ਹੇਠ ਕਰਨਾ ਚਾਹੀਦਾ ਹੈ, ਜਦੋਂ ਤੱਕ ਤੁਸੀਂ ਖ਼ੁਦ ਇੱਕ ਤਜ਼ਰਬੇਕਾਰ ਅਭਿਆਸੀ ਨਹੀਂ ਬਣ ਜਾਂਦੇ।ਸੋਮਵਾਰ ਮੁਬਾਰਕ, ਦੋਸਤੋ ??"

image From intsagram

ਹੋਰ ਪੜ੍ਹੋ: ਪੀਐਮ ਮੋਦੀ ਨੇ ਦੇਸ਼ ਦੀ ਜਨਤਾ ਤੋਂ ਇਹ ਖ਼ਾਸ ਸੀਰੀਅਲ ਵੇਖਣ ਦੀ ਕੀਤੀ ਅਪੀਲ, ਜਾਣੋ ਕੀ ਹੈ ਖ਼ਾਸ

ਸ਼ਿਲਪਾ ਦੀ ਇਸ ਵੀਡੀਓ ਨੂੰ ਵੇਖਣ ਮਗਰੋਂ ਫੈਨਜ਼ ਉਸ ਦੀ ਜਮ ਕੇ ਤਾਰੀਫ ਕਰ ਰਹੇ ਹਨ। ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ , ਰੋਹਿਤ ਸ਼ੈੱਟੀ ਦੀ ਫ਼ਿਲਮ ਦੀ ਸ਼ੂਟਿੰਗ ਦੇ ਸੈੱਟ 'ਤੇ ਜ਼ਖਮੀ ਹੋ ਗਈ ਸੀ। ਸ਼ਿਲਪਾ ਇਨ੍ਹੀਂ ਦਿਨੀਂ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਫ਼ਿਲਮ ਇੰਡੀਅਨ ਪੁਲਿਸ ਫੋਰਸ ਦੀ ਸ਼ੂਟਿੰਗ ਕਰ ਰਹੀ ਹੈ।

 

View this post on Instagram

 

A post shared by Shilpa Shetty Kundra (@theshilpashetty)

Related Post