ਮਦਰਸ ਡੇਅ ‘ਤੇ ਬੇਟੇ ਵਿਆਨ ਨੇ ਮਾਂ ਸ਼ਿਲਪਾ ਸ਼ੈੱਟੀ ਲਈ ਲਿਖਿਆ ਇਹ ਖ਼ਾਸ ਸੰਦੇਸ਼, ਦੇਖੋ ਵੀਡੀਓ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਬੇਟੇ ਵਿਆਨ ਰਾਜ ਕੁੰਦਰਾ ਵੱਲੋਂ ਮਦਰਸ ਡੇਅ ‘ਤੇ ਲਿਖਿਆ ਹੋਇਆ ਖ਼ਾਸ ਸੰਦੇਸ਼ ਨੂੰ ਸ਼ੇਅਰ ਕੀਤਾ ਹੈ । ਸ਼ਿਲਪਾ ਸ਼ੈੱਟੀ ਵੱਲੋਂ ਵੀਡੀਓ ਬਣਾ ਕਿ ਇਸ Letter ਨੂੰ ਸ਼ੇਅਰ ਕੀਤਾ ਗਿਆ ਹੈ ਤੇ ਆਪਣੇ ਪ੍ਰਸ਼ੰਸਕਾਂ ਨੂੰ ਮਦਰਸ ਡੇਅ ਦੀਆਂ ਵਧਾਈਆਂ ਦਿੱਤੀਆਂ ਨੇ ।
View this post on Instagram
ਵੀਡੀਓ ਦੇ ਸ਼ੁਰੂਆਤ ‘ਚ ਹੈਪੀ ਮਦਰਸ ਡੇਅ ਲਿਖਿਆ ਹੋਇਆ ਹੈ ਤੇ ਅੱਗੇ ਸ਼ਿਲਪਾ ਸ਼ੈੱਟੀ ਆਪਣੇ ਦੋਵੇਂ ਬੱਚਿਆਂ ਦੇ ਨਾਲ ਨਜ਼ਰ ਆ ਰਹੀ ਹੈ । ਉਸ ਤੋਂ ਬਾਅਦ ਵਿਆਨ ਵੱਲੋਂ ਮਾਂ ਲਈ ਪਿਆਰ ਭਰੀ ਚਿੱਠੀ ਨੂੰ ਸ਼ੇਅਰ ਕੀਤਾ ਹੈ । ਵਿਆਨ ਨੇ ਆਪਣੀ ਮਾਂ ਦਾ ਧੰਨਵਾਦ ਕੀਤਾ ਹੈ । ਉਸ ਨੇ ਲਿਖਿਆ ਹੈ-ਕਿ ਉਹ ਹਮੇਸ਼ਾ ਮੈਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦੀ ਹੈ । ਮੈਂ ਤੁਹਾਡੇ ਵੱਲੋਂ ਦਿਖਾਏ ਹੋਏ ਰਸਤਿਆਂ 'ਤੇ ਚੱਲਣਾ ਚਾਹੁੰਦਾ ਹਾਂ । ਤੁਹਾਡੇ ਵੱਲੋਂ ਬਣਾਏ ਗਏ ਵਧੀਆ ਪਕਵਾਨਾਂ ਦੇ ਲਈ ਵੀ ਬਹੁਤ ਸ਼ੁਕਰੀਆ । ਤੁਸੀਂ ਦੁਨੀਆ ਦੇ ਸਭ ਤੋਂ ਚੰਗੇ ਮਦਰ ਹੋ ਤੇ ਮੈਂ ਤੁਹਾਨੂੰ ਪਿਆਰ ਕਰਦਾ ਹਾਂ ।
View this post on Instagram
Food for thought !!?????? #fridayfun #laughs #comedy #cray #food
ਦੱਸ ਦਈਏ 11 ਸਾਲ ਬਾਅਦ ਸ਼ਿਲਪਾ ਸ਼ੈੱਟੀ ਦਾ ਘਰ ਨੰਨ੍ਹੇ ਬੱਚੇ ਦੀ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਹੈ । ਫਰਵਰੀ ਮਹੀਨੇ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਹੈ । ਸੈਰੋਗੇਸੀ ਦੀ ਮਦਦ ਦੇ ਨਾਲ ਉਹ ਦੂਜੀ ਵਾਰ ਮਾਂ ਬਣੀ ਹੈ । ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂਅ ਸਮੀਸ਼ਾ ਸ਼ੈੱਟੀ ਕੁੰਦਰਾ ਰੱਖਿਆ ਹੈ ।
View this post on Instagram