ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਰਾਜ ਕੁੰਦਰਾ ਨਾਲ ਲੜ ਪਈ ਸ਼ਿਲਪਾ ਸ਼ੈੱਟੀ, ਰੋ-ਰੋ ਕੇ ਹੋਇਆ ਬੁਰਾ ਹਾਲ
Rupinder Kaler
July 27th 2021 02:03 PM
ਰਾਜ ਕੁੰਦਰਾ ਦੇ ਕਾਰਨਾਮਿਆਂ ਕਰਕੇ ਸ਼ਿਲਪਾ ਸ਼ੈੱਟੀ ਏਨੀਂ ਦਿਨੀਂ ਸੁਰਖੀਆਂ ਵਿੱਚ ਹੈ । ਪੁਲਿਸ ਰਾਜ ਕੁੰਦਰਾ ਦੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ । ਇਸ ਸਭ ਦੇ ਚਲਦੇ ਪੁਲਿਸ ਦੀ ਟੀਮ ਸ਼ਿਲਪਾ ਸ਼ੈੱਟੀ ਤੋਂ ਪੁੱਛ ਗਿੱਛ ਕਰਨ ਲਈ ਉਹਨਾਂ ਦੇ ਜੁਹੂ ਵਾਲੇ ਘਰ ਪਹੁੰਚੀ ਤਾਂ ਸ਼ਿਲਪਾ ਸ਼ੈੱਟੀ ਇਸ ਮਾਮਲੇ' ਚ ਆਪਣਾ ਬਿਆਨ ਦਰਜ ਕਰਵਾਉਂਦਿਆਂ ਰੋਣ ਲੱਗ ਪਈ। ਉਹ ਇਸ ਨਾਲ ਕਿਵੇਂ ਨਜਿੱਠਣਾ ਹੈ ਨਹੀਂ ਸਮਝ ਸਕੀ। ਉਸ ਨੇ ਦਾਅਵਾ ਕੀਤਾ ਕਿ ਉਸਦਾ Hotshots ਨਾਲ ਕੋਈ ਸਬੰਧ ਨਹੀਂ ਹੈ।