ਸ਼ਿਲਪਾ ਸ਼ੈੱਟੀ ਨੇ ਖਾਧਾ ਵੜਾ ਪਾਵ ਤਾਂ ਰਾਜ ਕੁੰਦਰਾ ਨੇ ਵੀਡੀਓ ਬਣਾ ਕੇ ਕੀਤਾ ਵਾਇਰਲ

By  Shaminder November 9th 2020 12:50 PM

ਸ਼ਿਲਪਾ ਸ਼ੈੱਟੀ ਨਾ ਸਿਰਫ ਇੱਕ ਵਧੀਆ ਅਦਾਕਾਰਾ ਹੈ, ਬਲਕਿ ਉਹ ਫਿੱਟਨੈਸ ਫਰੀਕ ਵੀ ਹੈ ।ਸ਼ਿਲਪਾ ਸ਼ੈੱਟੀ ਦੇ ਯੋਗਾ ਵੀਡੀਓਜ਼ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਪਰ ਕਈ ਵਾਰ ਉਹ ਆਪਣੀ ਤੰਦਰੁਸਤੀ ਨੂੰ ਭੁੱਲ ਜਾਂਦੀ ਹੈ ਕਿਉਂਕਿ ਉਹ ਖਾਣਪੀਣ ਦੀ ਬਹੁਤ ਹੀ ਸ਼ੁਕੀਨ ਹੈ ਅਤੇ ਖਾਣਾ ਉਸ ਦੀ ਕਮਜ਼ੋਰੀ ਹੈ ।

shilpa

ਉਹ ਅਕਸਰ ਸੁਆਦਲੀਆਂ ਚੀਜ਼ਾਂ ‘ਤੇ ਟੁੱਟ ਪੈਂਦੀ ਹੈ । ਉਨ੍ਹਾਂ ਦਾ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ ‘ਚ ਉਹ ਕਾਰ ‘ਚ ਸਵਾਰ ਹੈ ਅਤੇ ਪਾਲਕ ਦੇ ਪਕੌੜੇ ਅਤੇ ਵੜਾ ਪਾਵ ਖਾਂਦੀ ਹੋਈ ਨਜ਼ਰ ਆ ਰਹੀ ਹੈ । ਜਿਸ ਦਾ ਵੀਡੀਓ ਉਸ ਦੇ ਪਤੀ ਰਾਜ ਕੁੰਦਰਾ ਨੇ ਬਣਾ ਲਿਆ ।

ਹੋਰ ਪੜ੍ਹੋ : ਰਾਜ ਕੁੰਦਰਾ ਨੇ ਕਰਵਾ ਚੌਥ ‘ਤੇ ਸ਼ੇਅਰ ਕੀਤਾ ਸ਼ਿਲਪਾ ਸ਼ੈੱਟੀ ‘ਤੇ ਮੀਮ

shilpa

ਕੈਮਰੇ ਨੁੰ ਵੇਖ ਕੇ ਸ਼ਿਲਪਾ ਸ਼ੈੱਟੀ ਕਹਿੰਦੀ ਹੈ ਕਿ ‘ਰਾਜ ਮੈਨੂੰ ਰਿਕਾਰਡ ਕਰ ਰਹੇ ਹਨ, ਅੱਜ ਮੈਂ ਇਹ ਲਜ਼ੀਜ ਵੜਾ ਪਾਵ ਵੇਖ ਕੇ ਰਹਿ ਨਹੀਂ ਸਕੀ ।

shilpa

ਕ੍ਰਿਸਪ ਅਤੇ ਪਾਲਕ ਦੇ ਪਕੌੜੇ’’।ਸ਼ਿਲਪਾ ਸ਼ੈੱਟੀ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਵੱਲੋਂ ਖੂਬ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ।

 

View this post on Instagram

 

Chalte Chalte dekha Vada pao Mann ne bola Sunday hai Toh Khao Khao Khao Banta hai bhau!???? Travelling back from Karjat and this is my favourite Binge food cause its made the best here.. ?Excuse the food in my mouth..? #sundaybinge time.. Crispy Spicy #vadapav ( #onionbhajias #samosas and #palakpakoda ??‍♀️?) #travelfood #sundayfunday #sundayvibes #guiltfree #streetfood #gratitude #happy

A post shared by Shilpa Shetty Kundra (@theshilpashetty) on Nov 8, 2020 at 2:23am PST

Related Post