ਸ਼ਿਲਪਾ ਸ਼ੈੱਟੀ ਨੂੰ ਵੱਡੀ ਰਾਹਤ, ਅਦਾਲਤ ਨੇ ਅਸ਼ਲੀਲਤਾ ਮਾਮਲੇ ‘ਚੋਂ ਕੀਤਾ ਬਰੀ
Shaminder
January 26th 2022 08:57 AM
ਸ਼ਿਲਪਾ ਸ਼ੈੱਟੀ (Shilpa Shetty) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਉਹ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ । ਉਸ ਦੀਆਂ ਤਸਵੀਰਾਂ ਅਤੇ ਵੀਡੀਓ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਸ਼ਿਲਪਾ ਸ਼ੈੱਟੀ ਦਾ ਵਿਵਾਦਾਂ ਦੇ ਨਾਲ ਹਮੇਸ਼ਾ ਹੀ ਨਾਤਾ ਰਿਹਾ ਹੈ । ਕਰੀਬ ਪੰਦਰਾਂ ਸਾਲ ਪਹਿਲਾਂ ਉਸ ਵੇਲੇ ਉਹ ਵਿਵਾਦਾਂ ‘ਚ ਆ ਗਈ ਸੀ ਜਦੋਂ ਸ਼ਰੇਆਮ ਇੱਕ ਸ਼ਖਸ ਨੇ ਉਸ ਨੂੰ ਕਿੱਸ ਕਰ ਦਿੱਤਾ ਸੀ । ਕਰੀਬ 15 ਸਾਲ ਚੱਲੀ ਕਾਨੂੰਨੀ ਕਾਰਵਾਈ ਤੋਂ ਬਾਅਦ ਮੁੰਬਈ ਦੀ ਇਕ ਅਦਾਲਤ ਨੇ ਫਿਲਮ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਅਸ਼ਲੀਲਤਾ ਦੇ ਇਕ ਮਾਮਲੇ ਤੋਂ ਬਰੀ ਕਰ ਦਿੱਤਾ।