ਸ਼ਹਿਨਾਜ਼ ਗਿੱਲ ਨੂੰ ਹੋਇਆ ਗਲਤੀ ਦਾ ਅਹਿਸਾਸ, ਸਿਧਾਰਥ ਸ਼ੁਕਲਾ ਤੋਂ ਦੂਰ ਹੋਣ ‘ਤੇ ਫੁੱਟ-ਫੁੱਟ ਰੋਈ, ਦੇਖੋ ਵਾਇਰਲ ਵੀਡੀਓ
ਰਿਆਲਟੀ ਸ਼ੋਅ ਬਿੱਗ ਬੌਸ 13 ਦੀ ਸਭ ਤੋਂ ਪਸੰਦੀਦਾ ਮੈਂਬਰ ਸ਼ਹਿਨਾਜ਼ ਗਿੱਲ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲ ਰਿਹਾ ਹੈ। 'ਬਿੱਗ ਬੌਸ 13' 'ਚ ਨਵੀਂ ਵਾਈਲਡ ਕਾਰਡ ਐਂਟਰੀਜ਼ ਨੇ ਹੜਕੰਪ ਮਚਾਇਆ ਹੋਇਆ ਹੈ।
View this post on Instagram
ਹੋਰ ਵੇਖੋ:
ਸ਼ੋਅ ਦੇ ਦੂਜੇ ਪੜਾਅ ਤੋਂ ਬਾਅਦ ਸ਼ਹਿਨਾਜ਼ ਨੇ ਜਿੱਥੇ ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਦੇ ਗਰੁੱਪ ‘ਚ ਸ਼ਾਮਿਲ ਹੋ ਗਈ ਸੀ। ਜਿਸ ਤੋਂ ਬਾਅਦ ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੀ ਦੋਸਤੀ ‘ਚ ਦਰਾਰ ਆ ਗਈ ਸੀ। ਹਾਲ ਹੀ 'ਚ ਮੰਗਲਵਾਰ ਦੇ ਐਪੀਸੋਡ 'ਚ ਬਿੱਗ ਬੌਸ ਵੱਲੋਂ ਦਿੱਤੇ ਟਾਸਕ ‘ਚ ਕਾਫੀ ਘਰ ਦੇ ਮੈਂਬਰਾਂ ‘ਚ ਗਹਿਮਾ ਗਹਿਮੀ ਦੇਖਣ ਨੂੰ ਮਿਲੀ। ਜਿਸ ਦੇ ਚੱਲਦੇ ਬਿੱਗ ਬੌਸ ਨੇ ਖ਼ੁਦ ਸਿਧਾਰਥ ਸ਼ੁਕਲਾ ਨੂੰ ਘਰ ਤੋਂ ਬੇਘਰ ਕਰਨ ਦਾ ਐਲਾਨ ਕਰ ਦਿੱਤਾ।
View this post on Instagram
ਇਸ ਦੌਰਾਨ ਬਿੱਗ ਬੌਸ ਦੇ ਘਰ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਦੇ ਬੇਘਰ ਹੋਣ ਦੀ ਖ਼ਬਰ ਸੁਣ ਕਿ ਕਾਫੀ ਇਮੋਸ਼ਨਲ ਹੁੰਦੀ ਹੋਈ ਦਿਖ ਰਹੀ ਹੈ। ਵੀਡੀਓ ‘ਚ ਉਹ ਬਿੱਗ ਬੌਸ ਨੂੰ ਧੋਖੇਬਾਜ਼ ਕਹਿੰਦੀ ਹੋਈ ਫੁੱਟ-ਫੁੱਟ ਕੇ ਰੋਦੀਂ ਹੋਈ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਗਿੱਲ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਉੱਤੇ ਸਿਧਾਰਥ ਸ਼ੁਕਲਾ ਨੂੰ ਲੈ ਕੇ ਦੋ ਤਰ੍ਹਾਂ ਦੀਆਂ ਖ਼ਬਰਾਂ ਚਲ ਰਹੀਆਂ ਹਨ। ਪਹਿਲੀ ਕਿ ਸਿਧਾਰਥ ਨੂੰ ਸੀਕਰੇਟ ਰੂਮ ‘ਚ ਰੱਖਿਆ ਜਾਵੇਗਾ। ਉਧਰ ਦੂਜੀ ਖ਼ਬਰ ਇਹ ਚੱਲ ਰਹੀ ਹੈ ਕਿ ਉਨ੍ਹਾਂ ਨੂੰ ਘਰ ਤੋਂ ਬੇਘਰ ਨਹੀਂ ਕੀਤਾ ਜਾਏਗਾ ਸਗੋਂ ਸਜ਼ਾ ਦੇ ਤੌਰ ਤੇ ਦੋ ਹਫਤੇ ਲਈ ਨੋਮੀਨੇਟ ਰੱਖਿਆ ਜਾਵੇਗਾ। ਜਿਸਦੇ ਚੱਲਦੇ ਸਿਧਾਰਥ ਸ਼ੁਕਲਾ ਦੇ ਬੇਘਰ ਹੋਣ ਉੱਤੇ ਸਸਪੈਂਸ ਬਣਿਆ ਹੋਇਆ ਹੈ ਜੋ ਕਿ ਅੱਜ ਆਉਣ ਵਾਲੇ ਐਪੀਸੋਡ ‘ਚ ਪਤਾ ਚੱਲ ਪਾਵੇਗਾ ਕਿ ਸਿਧਾਰਥ ਸ਼ੁਕਲਾ ਬੇਘਰ ਹੁੰਦੇ ਨੇ ਜਾਂ ਨਹੀਂ।