ਸ਼ਹਿਨਾਜ਼ ਤੇ ਸਿਧਾਰਥ ਇਕੱਠੇ ਨਜ਼ਰ ਆਏ ਚੰਡੀਗੜ੍ਹ ਏਅਰਪੋਰਟ ‘ਤੇ, ਵੀਡੀਓਜ਼ ਹੋਈਆਂ ਵਾਇਰਲ
ਪੰਜਾਬੀ ਐਕਟਰੈੱਸ ਸ਼ਹਿਨਾਜ਼ ਗਿੱਲ ਜੋ ਕਿ ਲੰਬੇ ਸਮੇਂ ਤੋਂ ਬਾਅਦ ਪੰਜਾਬ ਪਹੁੰਚ ਗਈ ਹੈ । ਜੀ ਹਾਂ ਉਹ ਇਕੱਲੇ ਨਹੀਂ ਸਗੋ ਆਪਣੇ ਵਧੀਆ ਮਿੱਤਰ ਸਿਧਾਰਥ ਸ਼ੁਕਲਾ ਦੇ ਨਾਲ ਆਈ ਹੈ । ਦੋਵਾਂ ਨੂੰ ਚੰਡੀਗੜ੍ਹ ਏਅਰਪੋਰਟ ਉੱਤੇ ਇਕੱਠੇ ਸਪਾਟ ਕੀਤਾ ਗਿਆ ਹੈ ।
ਹੋਰ ਪੜ੍ਹੋ : ਪੰਜਾਬੀ ਸੂਟ ਤੇ ਲਾਲ ਚੂੜੇ ‘ਚ ਨਜ਼ਰ ਆਈ ਨੇਹਾ ਕੱਕੜ, ਪਤੀ ਦੇ ਨਾਲ ਪੰਜਾਬੀ ਗਾਣੇ ਉੱਤੇ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਗਾਇਕਾ
ਏਅਰਪੋਰਟ ਤੋਂ ਦੋਵਾਂ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਨੇ । ਫੈਨਜ਼ ਦੋਵਾਂ ਨੂੰ ਇਕੱਠੇ ਦੇਖ ਕੇ ਕਾਫੀ ਉਤਸੁਕ ਨੇ। ਇਹ ਵੀਡੀਓਜ਼ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਸ਼ੇਅਰ ਹੋ ਰਹੀਆਂ ਨੇ ।
ਜੇ ਗੱਲ ਕਰੀਏ ਦੋਵਾਂ ਜਣਿਆ ਦੀ ਦੋਸਤੀ ਟੀਵੀ ਦੇ ਇੱਕ ਰਿਆਲਟੀ ਸ਼ੋਅ ਤੋਂ ਹੋਈ ਸੀ । ਦੋਵਾਂ ਦੀਆਂ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਹੈ । ਜਿਸ ਕਰਕੇ ਸੋਸ਼ਲ ਮੀਡੀਆ ਉੱਤੇ #Sidnaaz ਨਾਂਅ ਦਾ ਹੈਸ਼ਟੈਗ ਖੂਬ ਟਰੈਂਡ ਕਰਦਾ ਹੈ ।
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਹਾਲ ਹੀ ‘ਚ ਅਰਜੁਨ ਕਾਨੂੰਗੋ ਦੇ ਨਵੇਂ ਗੀਤ ‘ਵਾਅਦਾ ਹੈ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉੱਧਰ ਸਿਧਾਰਥ ਸ਼ੁਕਲਾ ਵੀ ਬਿੱਗ ਬੌਸ ਸੀਜ਼ਨ 14 ‘ਚ ਵੀ ਕੁਝ ਹਫਤਿਆਂ ਲਈ ਦਿਖਾਈ ਦਿੱਤੇ ਸਨ ।
View this post on Instagram
View this post on Instagram