ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦਾ ਮਸਤੀ ਵਾਲਾ ਵੀਡੀਓ ਹੋਇਆ ਵਾਇਰਲ, ‘shona-shona’ ਗਾਣੇ 'ਤੇ ਡਾਂਸ ਕਰਦੇ ਆਏ ਨਜ਼ਰ
Lajwinder kaur
December 30th 2020 05:04 PM

ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਜਿਸ ਨੇ ਆਪਣੀਆਂ ਅਦਾਵਾਂ ਦੇ ਨਾਲ ਚੰਗੀ ਫੈਨ ਫਾਲਵਿੰਗ ਬਣਾਈ ਹੋਈ ਹੈ । ਸ਼ਹਿਨਾਜ਼ ਗਿੱਲ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਨੇ ।
ਏਨੀਂ ਦਿਨੀਂ ਉਹ ਗੋਆ ਪਹੁੰਚੀ ਹੋਈ ਹੈ । ਉਹ ਆਪਣੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਦੇ ਨਾਲ ਉੱਥੇ ਮੌਜੂਦ ਹਨ। ਦੋਵਾਂ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮਕੇ ਵਾਇਰਲ ਹੋ ਰਹੀ ਹੈ ਤੇ #SidNaazInGoa ਟੈੱਗ ਟਵਿੱਟਰ ‘ਤੇ ਟਰੈਂਡ ਕਰ ਰਿਹਾ ਹੈ ।
ਇਸ ਵੀਡੀਓ 'ਚ ਦੋਵੇਂ ਜਣੇ ਸ਼ੋਨਾ ਸ਼ੋਨਾ ਗਾਣੇ ਉੱਤੇ ਜੰਮ ਕੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਨੇ । ਦਰਸ਼ਕਾਂ ਨੂੰ ਦੋਵਾਂ ਦਾ ਇਹ ਕਿਊਟ ਵੀਡੀਓ ਖੂਬ ਪਸੰਦ ਆ ਰਿਹਾ ਹੈ ।
View this post on Instagram