ਸ਼ਹਿਨਾਜ਼ ਗਿੱਲ ਨੂੰ ਮਿਲ ਕੇ ਭਾਵੁਕ ਹੋਈ ਮਹਿਲਾ ਫੈਨ, ਇੰਝ ਪਿਆਰ ਜਤਾਉਂਦੀ ਨਜ਼ਰ ਆਈ ਸ਼ਹਿਨਾਜ਼

By  Pushp Raj July 16th 2022 02:04 PM -- Updated: July 16th 2022 02:08 PM

Shehnaaz Kaur Gill Fan Video: ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਦੇ ਲੱਖਾਂ ਫੈਨਜ਼ ਹਨ। ਸ਼ਹਿਨਾਜ਼ ਦੇ ਫੈਨਜ਼ ਉਸ ਦੀਆਂ ਚੁੱਲਬੁਲੇ ਅੰਦਾਜ਼ ਨੂੰ ਬਹੁਤ ਪਸੰਦ ਕਰਦੇ ਹਨ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਸ਼ਹਿਨਾਜ਼ ਦੀ ਇੱਕ ਮਹਿਲਾ ਫੈਨ ਉਸ ਨੂੰ ਮਿਲ ਕੇ ਬੇਹੱਦ ਭਾਵੁਕ ਨਜ਼ਰ ਆਈ।

Shehnaaz Gill hugs her fan; paparazzi call her 'Punjab di Katrina' Image Source: Instagramਸ਼ਹਿਨਾਜ ਗਿੱਲ ਜਦੋਂ ਰਿਅੇੈਲਟੀ ਟੀ.ਵੀ. ਦਾ ਸ਼ੋਅ 'ਬਿਗ ਬੌਸ' ਦਾ ਹਿੱਸਾ ਬਣੀ ਤਾਂ ਉਨ੍ਹਾਂ ਦਾ ਕਿਊਟ ਅਤੇ ਸਮਾਈਲ ਨੂੰ ਕਈ ਦਰਸ਼ਕਾਂ ਨੇ ਪਸੰਦ ਕੀਤਾ। ਇਸ ਦੇ ਨਾਲ ਹੀ ਕਿਸੇ ਦਿਖਾਵਟੀਪਨ ਤੋਂ ਪਰੇ ਸ਼ਹਿਨਾਜ਼ ਦੀ ਇਮਾਨਦਾਰੀ ਨੇ ਫੈਨਜ਼ ਦਾ ਦਿੱਲ ਜਿੱਤ ਲਿਆ। ਬਿੱਗ ਬੌਸ ਤੋਂ ਬਾਅਦ ਲਗਾਤਾਰ ਸ਼ਹਿਨਾਜ਼ ਦੀ ਫੈਨ ਫਾਲੋਇੰਗ ਵੱਧਦੀ ਜਾ ਰਹੀ ਹੈ।

ਅਜਿਹੇ ਵਿੱਚ ਜਦੋਂ ਵੀ ਸ਼ਹਿਨਾਜ਼ ਕਿਤੇ ਸਪਾਟ ਹੁੰਦੀ ਹੈ ਤਾਂ ਉਸ ਦੇ ਫੈਨਜ਼ ਉਸ ਨੂੰ ਮਿਲਣ ਤੇ ਉਸ ਨਾਲ। ਤਸਵੀਰਾਂ ਖਿਚਵਾਉਣ ਲਈ ਉਤਸ਼ਾਹਿਤ ਰਹਿੰਦੇ ਹਨ। ਸ਼ਹਿਨਾਜ਼ ਗਿੱਲ ਜਿੱਥੋਂ ਵੀ ਲੰਘਦੀ ਹੈ, ਉਸ ਦੇ ਫੈਨਜ਼ ਦੀ ਭੀੜ ਹੁੰਦੀ ਹੈ। ਸੋਸ਼ਲ ਮੀਡੀਆ 'ਤੇ ਉਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਆਪਣੇ ਇੱਕ ਫੈਨ ਨੂੰ ਬੇਹੱਦ ਪਿਆਰ ਨਾਲ ਮਿਲ ਰਹੀ ਹੈ।

image From instagram

ਸ਼ਹਿਨਾਜ਼ ਗਿੱਲ ਆਪਣੇ ਫੈਨਜ਼ ਨਾਲ ਹਮੇਸ਼ਾ ਜੁੜੇ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਸ਼ਹਿਨਾਜ਼ ਕਦੇ ਵੀ ਆਪਣੇ ਫੈਨਜ਼ ਨੂੰ  ਨਿਰਾਸ਼ ਨਹੀਂ ਕਰਦੀ। ਅਜਿਹਾ ਹੀ ਇਸ ਵਾਇਰਲ ਵੀਡੀਓ ਵਿੱਚ ਵੇਖਣ ਨੂੰ ਮਿਲਿਆ।

ਵਾਇਰਲ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਨੂੰ ਇੱਕ ਮਹਿਲਾ ਫੈਨ ਮਿਲਣ ਆਈ। ਇਸ ਦੌਰਾਨ ਸ਼ਹਿਨਾਜ਼ ਦੇ ਫੈਨ ਉਸ ਨੂੰ ਮਿਲ ਕੇ ਭਾਵੁਕ ਹੋ ਗਈ ਤੇ ਸ਼ਹਿਨਾਜ਼ ਨੂੰ ਬੱਚਿਆਂ ਵਾਗ ਲਿਪਟ ਕੇ ਰੋਣ ਲੱਗੀ। ਇਸ ਦੌਰਾਨ ਫੈਨਜ਼ ਦੇ ਈਮੋਸ਼ਨਸ ਨੂੰ ਧਿਆਨ 'ਚ ਰੱਖਦੇ ਹੋਏ ਸ਼ਹਿਨਾਜ਼ ਆਪਣੀ ਫੈਨ ਨੂੰ ਮਿਲੀ ਤੇ ਉਸ ਗੱਲ੍ਹ 'ਤੇ ਪਿਆਰ ਨਾਲ ਹੱਥ ਫੇਰਦੀ ਨਜ਼ਰ ਆਈ।

Shehnaaz Gill hugs her fan; paparazzi call her 'Punjab di Katrina' Image Source: Instagramਸ਼ਹਿਨਾਜ਼ ਗਿੱਲ ਦੀ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ ਤੇ ਖੂਬ ਪਿਆਰ ਦੇ ਰਹੇ ਹਨ। ਵੀਡੀਓ ਸ਼ੇਅਰ ਕੀਤੇ ਜਾਣ ਦੇ ਮਹਿਜ਼ ਕੁਝ ਹੀ ਘੰਟਿਆਂ ਦੇ ਵਿੱਚ ਇਸ ਵੀਡੀਓ ਉੱਤ ਲੱਖਾਂ ਵਿਊਜ਼ ਆ ਚੁੱਕੇ ਹਨ। ਫੈਨਜ਼ ਵੀਡੀਓ 'ਤੇ ਵੱਖ-ਵੱਖ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ: ਕਾਰਤਿਕ ਆਰਯਨ ਨੂੰ ਮਿਲਦੇ ਹੀ ਸ਼ਾਹਰੁਖ ਖਾਨ ਨੇ ਲਾਇਆ ਗਲੇ, ਫੈਨਜ਼ ਨੇ ਕਿਹਾ, 'ਪ੍ਰਿੰਸ ਮੀਟ ਵਿਦ ਕਿੰਗ'

ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਉਹ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ ਅਤੇ ਖਬਰਾਂ ਦੀ ਮੰਨੀਏ ਤਾਂ ਸ਼ਹਿਨਾਜ਼ ਨੇ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਸ਼ਹਿਨਾਜ਼ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ, ਜਿਸ ਕਾਰਨ ਫੈਨਜ਼ ਉਸ ਨੂੰ ਬਹੁਤ ਪਿਆਰ ਕਰਦੇ ਹਨ।

 

View this post on Instagram

 

A post shared by Viral Bhayani (@viralbhayani)

Related Post