ਪੰਜਾਬੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਨਵੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਮੌਨਸੂਨ ਮੌਸਮ ਦੀ ਰੈਨਬੋ ਨੂੰ ਬਿਆਨ ਕਰਦੀ ਹੋਈ ਆਪਣੀ ਰੰਗ-ਬਰੰਗੀਆਂ ਆਊਟ ਫਿੱਟ ਚ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ।
Image Source: instagram.com/shehnaazgill/
ਹੋਰ ਪੜ੍ਹੋ : ਬਾਲੀਵੁੱਡ ਐਕਟਰਾਂ ਨੂੰ ਮਾਤ ਦੇ ਰਹੇ ਨੇ ਪੰਜਾਬੀ ਗਾਇਕ ਹਰਦੀਪ ਗਰੇਵਾਲ, ਮੋਟੀਵੇਸ਼ਨ ਗੀਤ ‘Rakh Haunsla’ ਨਾਲ ਬਿਆਨ ਕਰ ਰਹੇ ਨੇ ਰੋਲ ਲਈ ਕੀਤੀ ਆਪਣੀ ਸਖਤ ਮਿਹਨਤ ਨੂੰ, ਦੇਖੋ ਇਹ ਗੀਤ
ਹੋਰ ਪੜ੍ਹੋ : ਕੌਰ ਬੀ ਨੇ ਪੰਜਾਬੀ ਸੂਟ ‘ਚ ਬਿਖੇਰੀਆਂ ਆਪਣੀ ਦਿਲਕਸ਼ ਅਦਾਵਾਂ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਗਾਇਕਾ ਦਾ ਇਹ ਅੰਦਾਜ਼, ਦੇਖੋ ਵੀਡੀਓ
Image Source: instagram.com/shehnaazgill/
ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਨੇ ਵ੍ਹਾਈਟ ਰੰਗ ਦੀ ਸ਼ਰਟ ਦੇ ਨਾਲ ਮਿਲਟੀ ਰੰਗ ਵਾਲੀ ਪੈਟ ਪਾਈ ਹੋਈ ਹੈ ਤੇ ਨਾਲ ਹੀ ਉਨ੍ਹਾਂ ਸਟਾਈਲਿਸ਼ ਅਸੈਸਰੀਜ਼ ਪਾਈ ਹੋਈ ਹੈ । ਇਹ ਫੋਟੋ ਸ਼ੂਟ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕੀਤਾ ਹੈ। ਇਨ੍ਹਾਂ ਤਸਵੀਰਾਂ ਚ ਸ਼ਹਿਨਾਜ਼ ਦਾ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਲੱਖਾਂ ਦੀ ਗਿਣਤੀ ‘ਚ ਇਸ ਪੋਸਟ ਉੱਤੇ ਲਾਈਕਸ ਤੇ ਕਮੈਂਟ ਆ ਚੁੱਕੇ ਨੇ।
Image Source: instagram.com/shehnaazgill/
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਕਈ ਸੁਪਰ ਹਿੱਟ ਗੀਤਾਂ 'ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਕਈ ਪੰਜਾਬੀ ਗਾਇਕਾਂ ਦੇ ਨਾਲ ਕੰਮ ਕਰ ਚੁੱਕੀ ਹੈ। ਆਉਣ ਵਾਲੇ ਸਮੇਂ ‘ਚ ਉਹ ਦਿਲਜੀਤ ਦੋਸਾਂਝ ਦੀ ਫ਼ਿਲਮ ਰੱਖ ਹੌਸਲਾ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।
View this post on Instagram
A post shared by Shehnaaz Gill (@shehnaazgill)