ਮਾਇਆ ਨਗਰੀ ਤੋਂ ਦੂਰ ਸ਼ਹਿਨਾਜ਼ ਗਿੱਲ ਆਪਣੇ ਪੰਜਾਬ ਵਾਲੇ ਘਰ ‘ਚ ਬਿਤਾ ਰਹੀ ਹੈ ਸਮਾਂ, ਭਰਾ ਸ਼ਹਿਬਾਜ਼ ਨੇ ਸ਼ੇਅਰ ਕੀਤੀਆਂ ਆਪਣੀ ਭੈਣ ਦੀਆਂ ਤਸਵੀਰਾਂ

ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਗਿੱਲ Shehnaaz Gill ਦੇ ਭਰਾ ਸ਼ਹਿਬਾਜ਼ Shehbaz ਜੋ ਕਿ ਹਮੇਸ਼ਾ ਆਪਣੀ ਭੈਣ ਦੇ ਨਾਲ ਮੋਢੇ ਦੇ ਨਾਲ ਮੋਢਾ ਲੈ ਕੇ ਖੜ੍ਹਿਆ ਨਜ਼ਰ ਆਉਂਦਾ ਹੈ। ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਨੇ। ਤਾਂ ਹੀ ਸ਼ਹਿਨਾਜ਼ ਵੀ ਆਪਣੇ ਭਰਾ ਦੀ ਮਨੋਰੰਜਨ ਜਗਤ ‘ਚ ਕਰਿਆਰ ‘ਚ ਮਦਦ ਤੇ ਹੱਲਾਸ਼ੇਰੀ ਦਿੰਦੀ ਹੋਈ ਨਜ਼ਰ ਆਉਂਦੀ ਹੈ। ਜਦੋਂ ਸਿਧਾਰਥ ਸ਼ੁਕਲਾ ਦੀ ਮੌਤ ਹੋਈ ਤਾਂ ਸ਼ਹਿਬਾਜ਼ ਆਪਣੀ ਭੈਣ ਸ਼ਹਿਨਾਜ਼ ਨੂੰ ਸੰਭਾਲਦਾ ਹੋਏ ਨਜ਼ਰ ਆਇਆ ਸੀ। ਦੱਸ ਦਈਏ ਏਨੀਂ ਦਿਨੀਂ ਸ਼ਹਿਨਾਜ਼ ਆਪਣੇ ਪੰਜਾਬ ਵਾਲੇ ਘਰ ‘ਚ ਆਈ ਹੋਈ ਹੈ। ਉਹ ਆਪਣੇ ਪਰਿਵਾਰ ਦੇ ਨਾਲ ਕੁਝ ਸਮਾਂ ਬਿਤਾ ਰਹੀ ਹੈ।
ਹੋਰ ਪੜ੍ਹੋ : ਗਿੱਪੀ ਗਰੇਵਾਲ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ, ਤਸਵੀਰਾਂ ਹੋਈਆਂ ਵਾਇਰਲ, ਦੋਵੇਂ ਕਲਾਕਾਰ ਲੈ ਕੇ ਆ ਰਹੇ ਨੇ ਕੁਝ ਨਵਾਂ !
ਸ਼ਹਿਬਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ਹਿਨਾਜ਼ ਗਿੱਲ ਦੀਆਂ ਦੋ ਪਿਆਰੀਆਂ ਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਤਸਵੀਰ ‘ਚ ਦੇਖ ਸਕਦੇ ਹੋਏ ਸ਼ਹਿਨਾਜ਼ ਨੇ ਪੀਲੇ ਰੰਗ ਦਾ ਸਵੈਟਰ ਤੇ ਬਲਿਊ ਰੰਗ ਦੀ ਜੀਨ ‘ਚ ਨਜ਼ਰ ਆ ਰਹੀ ਹੈ। ਪਹਿਲੀ ਤਸਵੀਰ ‘ਚ ਉਹ ਸ਼ਹਿਬਾਜ਼ ਦੀ ਉਹ ਵਾਲੀ ਬਾਂਹ ਫੜੀ ਹੋਈ ਨਜ਼ਰ ਆ ਰਹੀ ਹੈ, ਜਿਸ ਸ਼ਹਿਬਾਜ਼ ‘ਤੇ ਸਿਧਾਰਥ ਸ਼ੁਕਲਾ ਦੇ ਚਿਹਰੇ ਵਾਲਾ ਟੈਟੂ ਬਣਾਇਆ ਹੈ। ਦੂਜੀ ਤਸਵੀਰ ‘ਚ ਸ਼ਹਿਨਾਜ਼ ਨੇ ਆਪਣੇ ਭਰਾ ਨੂੰ ਜੱਫੀ ਪਾਈ ਹੋਈ ਹੈ । ਦੋਵਾਂ ਤਸਵੀਰਾਂ ‘ਚ ਸ਼ਹਿਨਾਜ਼ ਦੇ ਚਿਹਰੇ ਉੱਤੇ ਬਹੁਤ ਹੀ ਹਲਕੀ ਵਾਲੀ ਮੁਸਕਾਨ ਦੇਖਣ ਨੂੰ ਮਿਲ ਰਹੀ ਹੈ।
ਦੱਸ ਦਈਏ ਸ਼ਹਿਬਾਜ਼ ਨੇ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਆਪਣੀ ਬਾਂਹ ਉੱਤੇ ਸਿਧਾਰਥ ਦੇ ਚਿਹਰੇ ਵਾਲਾ ਟੈਟੂ ਗੁੰਦਵਾਇਆ ਸੀ ਤੇ ਨਾਲ ਹੀ ਉਸ ਨੇ ਆਪਣੀ ਭੈਣ ਸ਼ਹਿਨਾਜ਼ ਦੇ ਨਾਮ ਵੀ ਟੈਟੂ ਕਰਵਾਇਆ ਸੀ। ਸ਼ਹਿਬਾਜ਼ ਵੀ ਗਾਇਕੀ ਜਗਤ ਚ ਕੰਮ ਕਰ ਰਿਹਾ ਹੈ। ਸ਼ਹਿਬਾਜ਼ ਨੂੰ ਸੋਸ਼ਲ ਮੀਡੀਆ ਉੱਤੇ ਲੋਕ ਪਸੰਦ ਕਰਦੇ ਨੇ। ਜਿਸ ਕਰਕੇ ਉਸ ਦੀ ਚੰਗੀ ਫੈਨ ਫਾਲਵਿੰਗ ਹੈ। ਉਧਰ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਉਹ ਵੀ ਹਾਲ ਹੀ ‘ਚ ਦਿਲਜੀਤ ਦੋਸਾਂਝ ਦੇ ਨਾਲ ਹੌਸਲਾ ਰੱਖ ਫ਼ਿਲਮ 'ਚ ਨਜ਼ਰ ਆਈ ਹੈ।
View this post on Instagram