ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤਾ ਆਪਣੇ ਭਰਾ ਸ਼ਹਿਬਾਜ਼ ਦੇ ਆਉਣ ਵਾਲੇ ਨਵੇਂ ਗੀਤ ‘little star’ ਦਾ ਪੋਸਟਰ, ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ

ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਜੋ ਕਿ ਫੈਨਜ਼ ਦੇ ਦਿਲਾਂ ‘ਤੇ ਰਾਜ ਕਰਦੀ ਹੈ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ। ਹੁਣ ਸ਼ਹਿਨਾਜ਼ ਗਿੱਲ ਦਾ ਭਰਾ ਸ਼ਹਿਬਾਜ਼ (Shehbaz Badesha) ਵੀ ਦਰਸ਼ਕਾਂ ਦਾ ਦਿਲ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਜੀ ਹਾਂ ਬਹੁਤ ਜਲਦ ਸ਼ਹਿਬਾਜ਼ ਆਪਣਾ ਨਵਾਂ ਮਿਊਜ਼ਿਕ ਟਰੈਕ ਲੈ ਕੇ ਆ ਰਹੇ ਨੇ।
image source-instagram
image source-instagram
ਭੈਣ ਸ਼ਹਿਨਾਜ਼ ਗਿੱਲ ਨੇ ਆਪਣੇ ਭਰਾ ਨੂੰ ਸਪੋਰਟ ਕਰਦੇ ਹੋਏ ਗੀਤ ‘little star’ ਦਾ ਪੋਸਟਰ ਸਾਂਝਾ ਕੀਤਾ ਹੈ। ਇਸ ਗੀਤ ‘ਚ ਸ਼ਹਿਬਾਜ਼ ਦੇ ਨਾਲ ਅਰਬਾਜ਼ ਖ਼ਾਨ ਦੀ ਗਰਲਫ੍ਰੈਂਡ ਜਾਰਜੀਆ ਐਂਡਰਿਆਨੀ (Giorgia Andriani) ਨਜ਼ਰ ਆਵੇਗੀ। ਦਰਸ਼ਕਾਂ ਵੱਲੋਂ ਪੋਸਟਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
image source-twitter
ਦਰਸ਼ਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ । ਉਹ ਬੇਸਬਰੀ ਦੇ ਨਾਲ ਇਸ ਗੀਤ ਦਾ ਇੰਤਜ਼ਾਰ ਕਰ ਰਹੇ ਨੇ। ਇਹ ਮਿਊਜ਼ਿਕ ਵੀਡੀਓ 10 ਮਈ ਨੂੰ ਰਿਲੀਜ਼ ਹੋਵੇਗਾ। ਜੇ ਗੱਲ ਕਰੀਏ ਸ਼ਹਿਬਾਜ਼ ਦੀ ਤਾਂ ਉਨ੍ਹਾਂ ਨੇ ਇਸ ਮਿਊਜ਼ਿਕ ਵੀਡੀਓ ਦੇ ਲਈ ਆਪਣੇ ਲੁੱਕ ਉੱਤੇ ਖੂਬ ਮਿਹਨਤ ਕੀਤੀ ਹੈ। ਉਧਰ ਜੇ ਗੱਲ ਕਰੀਏ ਜਾਰਜੀਆ ਐਂਡਰਿਆਨੀ ਦੀ ਤਾਂ ਉਨ੍ਹਾਂ ਨੂੰ ਆਖਰੀ ਵਾਰ ਬਾਲੀਵੁੱਡ ਗਾਇਕ ਮੀਕਾ ਸਿੰਘ ਦੇ ਨਾਲ ਗੀਤ ‘ਰੂਪ ਤੇਰਾ ਮਸਤਾਨਾ’ ਦੇ ਵੀਡੀਓ ਵਿਚ ਦੇਖਿਆ ਗਿਆ ਸੀ।
View this post on Instagram