ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਨਵਾਂ ਵੀਡੀਓ, ਇੱਕ ਵਾਰ ਫਿਰ ਅਦਾਕਾਰਾ ਨੇ ਆਪਣੀਆਂ ਅਦਾਵਾਂ ਦੇ ਨਾਲ ਪ੍ਰਸ਼ੰਸਕਾਂ ਨੂੰ ਬਣਾਇਆ ਦੀਵਾਨਾ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਗਿੱਲ ਜੋ ਕਿ ਆਪਣੀ ਵੀਡੀਓਜ਼ ਤੇ ਤਸਵੀਰਾਂ ਕਰਕੇ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। ਹਾਲ ਹੀ ‘ਚ ਸ਼ਹਿਨਾਜ਼ ਗਿੱਲ ਜਿਸ ਨੇ ਮੁੰਬਈ ਪੁਲਿਸ ਵਾਲਿਆਂ ਲਈ ਆਯੋਜਿਤ ਸਾਲਾਨਾ ਸਮਾਰੋਹ ਉਮੰਗ 2022 ਵਿੱਚ ਹਿੱਸਾ ਲਿਆ। ਇਸ ਦੌਰਾਨ ਉਸ ਨੇ ਆਪਣੀ ਪਹਿਲੀ ਵਾਰ ਸਟੇਜ 'ਤੇ ਪ੍ਰਫਾਰਮੈਂਸ ਦਿੱਤੀ। ਸੋਸ਼ਲ ਮੀਡੀਆ 'ਤੇ ਇਸ ਸਮਾਗਮ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਹੁਣ ਖੁਦ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ।
ਹੋਰ ਪੜ੍ਹੋ : ਨਿੱਕੀ ਤੰਬੋਲੀ ਨੇ ਖਰੀਦੀ ਨਵੀਂ Mercedes Benz ਕਾਰ, ਲੱਖਾਂ ਦੀ ਕੀਮਤ ਵਾਲੀ ਇਸ ਕਾਰ ਦੀਆਂ ਦੇਖੋ ਤਸਵੀਰਾਂ
ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਂਉਟ ਉੱਤੇ ਸੂਰਜ ਵਾਲੇ ਇਮੋਜ਼ੀ ਦੇ ਨਾਲ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੀ ਦਿਲਕਸ਼ ਅਦਾਵਾਂ ਬਿਖਰਦੇ ਹੋਈ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਪਿੰਕ ਰੰਗ ਦੇ ਆਉਂਟਫਿੱਟ ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਕਮੈਂਟ ਕਰਕੇ ਸ਼ਹਿਨਾਜ਼ ਗਿੱਲ ਦੀ ਤਾਰੀਫ਼ ਕਰ ਰਹੇ ਹਨ। ਹਰ ਕਿਸੇ ਨੂੰ ਅਦਾਕਾਰਾ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ। ਕੁਝ ਹੀ ਸਮੇਂ ‘ਚ ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ।
ਦੱਸ ਦਈਏ ਹਾਲ ਹੀ ‘ਚ ਸ਼ਹਿਨਾਜ਼ ਗਿੱਲ ਨੇ ਆਪਣੀ ਪਹਿਲੀ ਰੈਂਪ ਵਾਕ ਕੀਤੀ ਸੀ, ਜਿਸ ਨਾਲ ਉਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਜਲਦ ਹੀ ਸ਼ਹਿਨਾਜ਼ ਗਿੱਲ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।
Image Source: Instagram
ਸ਼ਹਿਨਾਜ਼ ਗਿੱਲ ਨੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸ਼ਹਿਨਾਜ਼ ਗਿੱਲ ਪੰਜਾਬੀ ਫ਼ਿਲਮੀ ਇੰਡਸਟਰੀ ਚ ਵੀ ਕੰਮ ਕਰ ਰਹੀ ਹੈ। ਪਿਛਲੇ ਸਾਲ ਉਹ ਦਿਲਜੀਤ ਦੋਸਾਂਝ ਦੇ ਨਾਲ ਹੌਸਲਾ ਰੱਖ ਫ਼ਿਲਮ ‘ਚ ਨਜ਼ਰ ਆਈ ਸੀ।
View this post on Instagram