ਪੰਜਾਬੀ ਸੂਟ ‘ਚ ਕਹਿਰ ਢਾਹ ਰਹੀ ਸ਼ਹਿਨਾਜ਼ ਗਿੱਲ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ ਸ਼ਹਿਨਾਜ਼ ਦੀਆਂ ਨਵੀਆਂ ਤਸਵੀਰਾਂ
Lajwinder kaur
November 3rd 2020 11:53 AM
ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਆਪਣੀ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿਸ ‘ਚ ਉਹ ਪੰਜਾਬੀ ਸੂਟ ‘ਚ ਨਜ਼ਰ ਆ ਰਹੀ ਹੈ ।
ਦਰਸ਼ਕਾਂ ਨੂੰ ਉਨ੍ਹਾਂ ਦੀ ਪੰਜਾਬੀ ਆਊਟਫਿੱਟ ਵਾਲੀਆਂ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ ।
ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਸ਼ੁਕਰ, ਸਾਦਗੀ, ਸ਼ਰਾਰਤਨ #shehnaazgill’ । ਇਸ ਪੋਸਟ ਉੱਤੇ ਅੱਠ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਵੱਡੀ ਗਿਣਤੀ ‘ਚ ਸ਼ਹਿਨਾਜ਼ ਗਿੱਲ ਦੀ ਤਾਰੀਫ ‘ਚ ਫੈਨਜ਼ ਕਮੈਂਟ ਕਰ ਰਹੇ ਨੇ ।
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਬਹੁਤ ਜਲਦ ਬਾਲੀਵੁੱਡ ਸਿੰਗਰ ਅਰਜੁਨ ਕਾਨੂੰਗੋ ਦੇ ਨਵੇਂ ਗੀਤ ‘ਵਾਅਦਾ ਹੈ’ (Waada Hai) ‘ਚ ਫੀਚਰਿੰਗ ਕਰਦੀ ਹੋਈ ਨਜ਼ਰ ਆਵੇਗੀ । ਇਸ ਤੋਂ ਇਲਾਵਾ ਉਹ ਇੱਕ ਵਾਰ ਫਿਰ ਤੋਂ ਬਿੱਗ ਬੌਸ ਸੀਜ਼ਨ 14 ‘ਚ ਵੀ ਨਜ਼ਰ ਆਵੇਗੀ ।