Watch Video: ਸ਼ਹਿਨਾਜ਼ ਗਿੱਲ ਨੇ ਵੀਡੀਓ ਸ਼ੇਅਰ ਕੀਤੀ 'Thor' ਦੀ ਤਾਰੀਫ , ਕਿਹਾ , 'Thor' ਇਸ 'Kaur' 'ਤੇ ਵੀ ਧਿਆਨ ਦਵੋ

By  Pushp Raj September 10th 2022 10:35 AM -- Updated: September 10th 2022 10:36 AM

Shehnaaz Gill praising Chris Hemsworth: ਪੰਜਾਬ ਦੀ ਮਸ਼ਹੂਰ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਨੇ ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਫ਼ਿਲਮ 'Thor' ਦੇ ਹੀਰੋ ਕ੍ਰਿਸ ਹੇਮਸਵਰਥ (Chris Hemsworth) ਦੀ ਤਾਰੀਫ ਕਰਦੀ ਹੋਈ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਵੱਲੋਂ ਸ਼ੇਅਰ ਕੀਤੀ ਗਈ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

Image Source: Twitter

ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਬਿੱਗ ਬੌਸ 13 ਦੀ ਪ੍ਰਤੀਭਾਗੀ ਰਹੀ ਹੈ। ਇਸ ਦੌਰਾਨ ਉਸ ਨੇ ਆਪਣੇ ਚੁਲਬੁਲੇ , ਪਿਆਰ ਭਰੇ ਅੰਦਾਜ਼ ਤੇ ਸਿਧਾਰਥ ਨਾਲ ਸੱਚੀ ਦੋਸਤੀ ਦੇ ਜ਼ਰੀਏ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾ ਲਈ ਹੈ। ਸਿਧਾਰਥ ਦੇ ਜਾਣ ਮਗਰੋਂ ਸ਼ਹਿਨਾਜ਼ ਪੂਰੀ ਤਰ੍ਹਾਂ ਇੱਕ ਵਰਕਹੌਲਿਕ ਸ਼ਖਸੀਅਤ ਬਣ ਗਈ ਹੈ।

ਸ਼ਹਿਨਾਜ਼ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਅਕਾਉਂਟਸ ਉੱਤੇ ਆਪਣੀ ਤਸਵੀਰਾਂ ਤੇ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਜਾਣਕਾਰੀ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਦੀਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਬੇਹੱਦ ਖੂਬਸੂਰਤ ਅਤੇ ਨਵੇਂ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ।

Image Source: Twitter

ਆਪਣੀ ਇਸ ਨਵੀਂ ਵੀਡੀਓ ਦੇ ਵਿੱਚ ਸ਼ਹਿਨਾਜ਼ ਗਿੱਲ ਜਿਮ ਵਿੱਚ ਵਰਕਆਊਟ ਕਰਦੇ ਹੋਏ ਕ੍ਰਿਸ ਹੇਮਸਵਰਥ ਦੇ ਕਿਰਦਾਰ ਥੋਰ ਦੀ ਤਾਰੀਫ਼ ਕਰ ਰਹੀ ਹੈ। ਉਹ ਫ਼ਿਲਮ 'ਥੌਰ: ਲਵ ਐਂਡ ਥੰਡਰ' ਦਾ ਜ਼ਿਕਰ ਕਰਦੇ ਹੋਏ ਵਰਕਆਊਟ ਕਰ ਰਹੀ ਹੈ। ਵੀਡੀਓ ਦੇ ਵਿੱਚ ਸ਼ਹਿਨਾਜ਼ ਫ਼ਿਲਮ 'ਥੌਰ' ਵਿੱਚ ਕ੍ਰਿਸ ਵੱਲੋਂ ਨਿਭਾਏ ਗਏ ਕਿਰਦਾਰ ਦੀ ਖੂਬ ਤਾਰੀਫ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਮਗਰੋਂ ਸ਼ਹਿਨਾਜ਼ ਕਹਿੰਦੀ ਹੈ, 'ਮੈਂ ਚਾਹੁੰਦੀ ਹਾਂ ਕਿ 'Thor' ਇਸ 'Kaur' 'ਤੇ ਵੀ ਧਿਆਨ ਦੇਵੇ! ਮੈਂ ਨੈਟਲੀ ਪੋਰਟਮੈਨ ਵਾਂਗ ਕੁਝ ਕਸਰਤ-ਸ਼ੀਅਰਆਊਟ ਵੀ ਕਰਦੀ ਹਾਂ।'

ਸ਼ਹਿਨਾਜ਼ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਇਸ ਵੀਡੀਓ ਨੂੰ ਵੇਖ ਕੇ ਸ਼ਹਿਨਾਜ਼ ਦੇ ਵਰਕਆਊਟ ਤੇ ਉਸ ਦੀ ਖੂਬਸੂਰਤ ਲੁੱਕ ਦੀ ਤਾਰੀਫ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।

Image Source: Twitter

ਹੋਰ ਪੜ੍ਹੋ: D23 Expo 2022: ਡਿਜ਼ਨੀ ਨੇ ਮਹਾਭਾਰਤ 'ਤੇ ਅੰਤਰਰਾਸ਼ਟਰੀ ਸੀਰੀਜ਼ ਬਨਾਉਣ ਦਾ ਕੀਤਾ ਐਲਾਨ

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਫ਼ਿਲਮ 'ਕਿਸ ਕਾ ਭਾਈ ਕਿਸ ਕੀ ਜਾਨ' 'ਚ ਸਲਮਾਨ ਖ਼ਾਨ ਦੇ ਨਾਲ ਨਜ਼ਰ ਆਵੇਗੀ। ਇਸ ਫ਼ਿਲਮ ਨਾਲ ਉਹ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਉਸ ਨੇ ਇੱਕ ਇੰਟਰਵਿਊ 'ਚ ਦੱਸਿਆ ਹੈ ਕਿ ਉਸ ਨੂੰ ਸਲਮਾਨ ਖ਼ਾਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਸ਼ਹਿਨਾਜ਼ ਦੇ ਫੈਨਜ਼ ਉਸ ਨੂੰ ਜਲਦ ਹੀ ਵੱਡੇ ਪਰਦੇ 'ਤੇ ਵੇਖਣ ਲਈ ਉਤਸ਼ਾਹਿਤ ਹਨ।

Thor jaisa koi nahi aur! Dekhiye #Thor Love & Thunder only on @DisneyPlusHS pic.twitter.com/5RTVRNCfDK

— Shehnaaz Gill (@ishehnaaz_gill) September 9, 2022

Related Post