ਸ਼ਹਿਨਾਜ਼ ਗਿੱਲ ਨੇ ਆਪਣੀ ਨਵੀਆਂ ਫੋਟੋਆਂ ਸ਼ੇਅਰ ਕਰਦੇ ਹੋਏ ਕਿਹਾ- ‘ਕਿਸੇ ਖ਼ਾਸ ਦਿਨ ਦਾ ਇੰਤਜ਼ਾਰ ਨਾ ਕਰੋ, ਬਸ ਸਖਤ ਮਿਹਨਤ ਕਰਦੇ ਰਹੋ’
Lajwinder kaur
January 5th 2021 11:13 AM

ਬਿੱਗ ਬੌਸ ਸੀਜ਼ਨ 13 ਤੋਂ ਵਾਹ ਵਾਹੀ ਖੱਟਣ ਵਾਲੀ ਸ਼ਹਿਨਾਜ਼ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਗੋਆ ਤੋਂ ਵੀ ਆਪਣੀ ਇੱਕ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਸੀ ।
ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਆਪਣੇ ਪਾਲਤੂ ਡੌਗੀ ਨਾਲ ਸ਼ੇਅਰ ਕੀਤੀ ਪਿਆਰੀ ਜਿਹੀ ਤਸਵੀਰ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ
ਹਾਲ ਹੀ ਚ ਉਨ੍ਹਾਂ ਨੇ ਆਪਣੀ ਕੁਝ ਹੋਰ ਤਸਵੀਰਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ । ਇਸ ਪੋਸਟ ਨੂੰ ਪਾਉਂਦੇ ਹੋਏ ਉਨ੍ਹਾਂ ਨੇ ਮੋਟੀਵੇਟ ਕੈਪਸ਼ਨ ਪਾਈ ਹੈ । ਸ਼ਹਿਨਾਜ਼ ਨੇ ਲਿਖਿਆ ਹੈ - ਕਿਸੇ ਵੀ ਅਵਸਰ ਦੇ ਆਉਣ ਜਾਂ ਕਿਸੇ ਖਾਸ ਦਿਨ ਦੇ ਆਉਣ ਦੀ ਉਡੀਕ ਨਾ ਕਰੋ, ਸਖਤ ਮਿਹਨਤ ਕਰਦੇ ਰਹੋ, ਕਰਮਾਂ ਦੀ ਪਾਲਣਾ ਹੋਵੇਗੀ ਅਤੇ ਤੁਹਾਡੇ ਸੁਪਨੇ ਆਉਣਗੇ!
ਸ਼ਹਿਨਾਜ਼ ਦੀਆਂ ਇਹ ਕਿਊਟ ਤਸਵੀਰਾਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ । ਅੱਠ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼ਹਿਨਾਜ਼ ਗਿੱਲ ਦੀ ਤਾਰੀਫ ਕਰ ਰਹੇ ਨੇ ।
View this post on Instagram