ਮਸ਼ਹੂਰ ਹਸਤੀਆਂ ‘ਚ ਸ਼ਹਿਨਾਜ਼ ਗਿੱਲ ਨੇ ਪਹਿਲਾ ਸਥਾਨ ਰੱਖਿਆ ਬਰਕਰਾਰ, ਦੂਜੇ ਸਥਾਨ ‘ਤੇ ਰਹੀ ਤੇਜਸਵੀ ਪ੍ਰਕਾਸ਼

By  Shaminder May 24th 2022 01:39 PM

ਇੰਡੀਆ ਫੋਰਮ ਵੱਲੋਂ ਟੌਪ ਦੀਆਂ ਮਸ਼ਹੂਰ ਹਸਤੀਆਂ ਦੀ ਰੈਂਕਿੰਗ ਤਿਆਰ ਕੀਤੀ ਜਾਂਦੀ ਹੈ । ਇਹ ਰੈਂਕਿੰਗ ਹਰ ਹਫਤੇ ਤਿਆਰ ਕੀਤੀ ਜਾਂਦੀ ਹੈ । ਪਿਛਲੇ ਦੋ ਹਫ਼ਤਿਆਂ ਦੀ ਤਰ੍ਹਾਂ ਇਸ ਵਾਰ ਵੀ ਇਸ ਰੈਂਕਿੰਗ ‘ਚ ਸ਼ਹਿਨਾਜ਼ ਗਿੱਲ(Shehnaaz Gill)  ਟੌਪ ‘ਤੇ ਰਹੀ ਹੈ । ਜਦੋਂਕਿ ਤੇਜਸਵੀ ਪ੍ਰਕਾਸ਼ ਦੂਜੇ ਸਥਾਨ ‘ਤੇ ਰਹੀ ਹੈ । ਦੱਸ ਦਈਏ ਕਿ ਇਹ ਰੈਂਕਿੰਗ ਲਿਸਟ ਮਸ਼ਹੂਰ ਹਸਤੀਆਂ ਅਤੇ ਉਨ੍ਹਾਂ ਦੀ ਪ੍ਰਸਿੱਧੀ ਅਤੇ ਗਤੀਵਿਧੀਆਂ ਦੇ ਅਧਾਰ ‘ਤੇ ਤਿਆਰ ਕੀਤੀ ਜਾਂਦੀ ਹੈ ।

shehnaaz gill.- image From instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੀਆਂ ਨਵੀਆਂ ਤਸਵੀਰਾਂ ਨੇ ਉਡਾਏ ਦਰਸ਼ਕਾਂ ਦੇ ਹੋਸ਼

ਇਸੇ ਦੌਰਾਨ ਬਿੱਗ ਬੌਸ ਜੇਤੂ ਤੇਜਸਵੀ ਪ੍ਰਕਾਸ਼ ਅਤੇ ਸ਼ਹਿਨਾਜ਼ ਗਿੱਲ ਆਪਣੀ ਥਾਂ ਬਰਕਰਾਰ ਰੱਖਣ ‘ਚ ਕਾਮਯਾਬ ਰਹੀਆਂ ਹਨ । ਇਸ ਲਿਸਟ ‘ਚ ਪਹਿਲੀਆਂ ਚਾਰ ਪੋਜੀਸ਼ਨਾਂ ‘ਤੇ ਸ਼ਹਿਨਾਜ਼ ਗਿੱਲ ਪਹਿਲੇ ਸਥਾਨ ‘ਤੇ, ਤੇਜਸਵੀ ਦੂਜੇ ਸਥਾਨ ‘ਤੇ ਜਦੋਂਕਿ ਜੰਨਤ ਜ਼ੁਬੈਰ ਰਹਿਮਾਨੀ ਤੀਜੇ ਅਤੇ ਕਰਨ ਕੁੰਦਰਾ ਚੌਥੇ ਸਥਾਨ ‘ਤੇ ਰਹੇ ਹਨ ।

Tejasswi Prakash.jpg image From instagram

ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼ ਦਾ ‘ਦੋ ਗੁੱਤਾਂ’ ਵਾਲਾ ਕਿਊਟ ਲੁੱਕ ਹੋਇਆ ਵਾਇਰਲ, ਵੇਖੋ ਵੀਡੀਓ

ਲੌਕ ਅੱਪ ਜੇਤੂ ਮੁਨੱਵਰ ਫਾਰੂਕੀ ਛੇਵੇਂ ਸਥਾਨ ‘ਤੇ ਸੀ ਉਹ ਪੰਜਵੇਂ ਸਥਾਨ ‘ਤੇ ਹੈ ਜਦੋਂਕਿ ਅਨੁਸ਼ਕਾ ਸੇਨ ਛੇਵੇਂ ਸਥਾਨ ‘ਤੇ ਹੈ । ਇਸ ਲਿਸਟ ‘ਚ ਸੱਤਵਾਂ ਸਥਾਨ ਕਪਿਲ ਸ਼ਰਮਾ ਦਾ ਰਿਹਾ ਹੈ ।

Shehnaaz Gill retains top spot in celebrity ranking, Tejasswi Prakash on 2nd spot Image Source: India Forumsਹੇਠਾਂ ਚੋਟੀ ਦੇ ਸੈਲੀਬ੍ਰਿਟੀ ਰੈਂਕਿੰਗ ਦੀ ਸੂਚੀ ਹੈ:

1 ਸ਼ਹਿਨਾਜ਼ ਗਿੱਲ

2 ਤੇਜਸਵੀ ਪ੍ਰਕਾਸ਼

3 ਜੰਨਤ ਜ਼ੁਬੈਰ ਰਹਿਮਾਨੀ

4 ਕਰਨ ਕੁੰਦਰਾ

5 ਮੁਨੱਵਰ ਫਾਰੂਕੀ

6 ਅਨੁਸ਼ਕਾ ਸੇਨ

7  ਕਪਿਲ ਸ਼ਰਮਾ

8  ਹਿਨਾ ਖਾਨ

9  ਅਵਨੀਤ ਕੌਰ

10 ਪਰਲ ਵੀ ਪੁਰੀ

11  ਰੁਬੀਨਾ ਦਿਲੈਕ

12  ਹਰਸ਼ਦ ਚੋਪੜਾ

13  ਮਾਹਿਰਾ ਸ਼ਰਮਾ

14   ਮੌਨੀ ਰਾਏ

15 ਜੈਸਮੀਨ ਭਸੀਨ

15  ਸ਼ਿਵਾਂਗੀ ਜੋਸ਼ੀ

17  ਕਿੰਸ਼ੂਕ ਮਹਾਜਨ

18  ਪ੍ਰਣਾਲੀ ਰਾਠੌੜ

19  ਹੈਲੀ ਸ਼ਾਹ

20  ਨਕੁਲ ਮਹਿਤਾ

ਦੱਸ ਦਈਏ ਕਿ ਇੰਡੀਆ ਫੋਰਮ ਦੀ ਇਹ ਸੂਚੀ ਸੋਸ਼ਲ ਮੀਡੀਆ ‘ਤੇ ਇਨ੍ਹਾਂ ਹਸਤੀਆਂ ਦੀ ਸ਼ਮੂਲੀਅਤ ਅਤੇ ਲੋਕਪ੍ਰਿਅਤਾ ਦੇ ਅਧਾਰ ‘ਤੇ ਕੀਤੀ ਜਾਂਦੀ ਹੈ ਅਤੇ ਸ਼ਹਿਨਾਜ਼ ਗਿੱਲ ਇਸ ਸੂਚੀ ‘ਚ ਪਿਛਲੇ ਹਫਤਿਆਂ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਨਾਮ ਚੋਟੀ ‘ਤੇ ਬਰਕਰਾਰ ਰੱਖਣ ‘ਚ ਕਾਮਯਾਬ ਰਹੀ ਹੈ ।

 

 

 

Related Post