ਸ਼ਹਿਨਾਜ਼ ਗਿੱਲ ਆਪਣੀ ਮੰਮੀ ਨੂੰ ਲੈ ਕੇ ਹੋਈ ਭਾਵੁਕ, ਤਸਵੀਰ ਸਾਂਝੀ ਕਰਕੇ ਲਿਖੀ ਇਹ ਗੱਲ

ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਆਪਣੀ ਮੰਮੀ ਦਾ ਫੋਟੋ ਸ਼ੇਅਰ ਕਰਦੇ ਹੋਏ ਆਪਣਾ ਪਿਆਰ ਜ਼ਾਹਿਰ ਕੀਤਾ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, -ਮੇਰੀ ਮਾਂ ਮੇਰਾ ਰੱਬ ਹੈ ਤੇ ਨਾਲ ਹੀ ਬਹੁਤ ਸਾਰੇ ਹਾਰਟ ਤੇ ਸਟਾਰ ਵਾਲੇ ਇਮੋਜ਼ੀ ਪੋਸਟ ਕੀਤੇ ਨੇ ।
View this post on Instagram
Meri maa mera rabb ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️⭐️⭐️⭐️⭐️⭐️⭐️
ਇਸ ਪੋਸਟ ਤੇ ਫੈਨਜ਼ ਦੇ ਨਾਲ ਟੀਵੀ ਕਲਾਕਾਰ ਵੀ ਕਮੈਂਟਸ ਕਰ ਰਹੇ ਨੇ । ਟੀਵੀ ਅਦਾਕਾਰਾ ਮਾਹੀ ਵਿੱਜ ਨੇ ਇਸ ਪੋਸਟ ‘ਤੇ ਕਮੈਂਟ ਕੀਤਾ ਹੈ ਤੇ ਲਿਖਿਆ ਹੈ ਕਿ ‘ਸਭ ਤੋਂ ਵਧੀਆ ਇਨਸਾਨ ਤੇ ਮੇਰੇ ਵੱਲੋਂ ਬਹੁਤ ਸਾਰਾ ਪਿਆਰ’। ਇਸ ਪੋਸਟ ਨੂੰ ਛੇ ਲੱਖ ਤੋਂ ਵੱਧ ਲਾਇਕਸ ਆ ਚੁੱਕੇ ਨੇ ।
View this post on Instagram
ਜੇ ਗੱਲ ਕਰੀਏ ਸ਼ਹਿਨਾਜ਼ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਬਾਲੀਵੁੱਡ ਸਿੰਗਰ ਦਰਸ਼ਨ ਰਾਵਲ ਦੇ ਨਵੇਂ ਗੀਤ ‘ਭੁਲਾ ਦੂੰਗਾ’ ‘ਚ ਨਜ਼ਰ ਆਈ ਸੀ । ਇਸ ਗੀਤ ਚ ਦਰਸ਼ਕਾਂ ਨੂੰ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੇ ਲਵ ਕਮਿਸਟਰੀ ਕਾਫੀ ਪਸੰਦ ਆ ਰਹੀ ਹੈ ਜਿਸਦੇ ਚੱਲਦੇ ਗੀਤ ਨੇ 50 ਮਿਲੀਅਨ ਵਿਊਜ਼ ਤੋਂ ਵੱਧ ਹਾਸਿਲ ਕਰ ਲਏ ਨੇ । ਇਸ ਤੋਂ ਇਲਾਵਾ ਉਹ ਕਈ ਨਾਮੀ ਪੰਜਾਬੀ ਗਾਇਕਾਂ ਦੇ ਗੀਤਾਂ ‘ਚ ਅਦਾਕਾਰੀ ਕਰ ਚੁੱਕੀ ਹੈ ਤੇ ਨਾਲ ਹੀ ਪੰਜਾਬੀ ਫ਼ਿਲਮਾਂ ਜਿਵੇਂ ਕਾਲਾ ਸ਼ਾਹ ਕਾਲਾ, ਡਾਕਾ ਵਰਗੀ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ ।