ਸ਼ਹਿਨਾਜ਼ ਗਿੱਲ ਨੇ ਕੀਤਾ ਖੁਲਾਸਾ, ਕਿ ਬਿੱਗ ਬੌਸ 13 ਤੋਂ ਬਾਅਦ ਕਿੰਝ ਬਦਲੀ ਉਸ ਦੀ ਜ਼ਿੰਦਗੀ

By  Pushp Raj May 10th 2022 05:30 PM -- Updated: May 10th 2022 05:32 PM
ਸ਼ਹਿਨਾਜ਼ ਗਿੱਲ ਨੇ ਕੀਤਾ ਖੁਲਾਸਾ, ਕਿ ਬਿੱਗ ਬੌਸ 13 ਤੋਂ ਬਾਅਦ ਕਿੰਝ ਬਦਲੀ ਉਸ ਦੀ ਜ਼ਿੰਦਗੀ

ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਪਹਿਲੀ ਵਾਰ ਬਿੱਗ ਬੌਸ ਸੀਜਨ 13 ਵਿੱਚ ਨਜ਼ਰ ਆਈ ਸੀ। ਉਸ ਦੌਰਾਨ ਸਲਮਾਨ ਖਾਨ ਨਾਲ ਗੱਲ ਕਰਦੇ ਹੋਏ ਸ਼ਹਿਨਾਜ਼ ਨੇ ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ ਦੱਸਿਆ ਸੀ। ਸ਼ੋਅ ਖ਼ਤਮ ਹੋਣ ਦੇ ਅੰਤ ਤੱਕ ਸ਼ਹਿਨਾਜ਼ ਨੂੰ ਸਿਧਾਰਥ ਸ਼ੁਕਲਾ ਦੇ ਰੂਪ ਵਿੱਚ ਇੱਕ ਚੰਗਾ ਦੋਸਤ ਤੇ ਵੱਡੀ ਗਿਣਤੀ ਵਿੱਚ ਫੈਨ ਫਾਲੋਇੰਗ ਵੀ ਮਿਲੀ।

Image Source: Instagram

ਹਾਲ ਹੀ ਵਿੱਚ ਸ਼ਹਿਨਾਜ਼ ਕੌਰ ਗਿੱਲ ਬ੍ਰਹਮਕੁਮਾਰੀ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਪਹੁੰਚੀ ਸੀ। ਇਥੇ ਸ਼ਹਿਨਾਜ਼ ਗਰਲ ਚਾਈਲਡ ਐਂਡ ਵੂਮੈਨ ਐਮਪਾਵਰਮੈਂਟ ਨੂੰ ਪ੍ਰਮੋਟ ਕਰਨ ਲਈ ਪਹੁੰਚੀ ਸੀ। ਸ਼ਹਿਨਾਜ਼ ਨੇ ਇਥੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਅਤੇ ਕੰਮ ਦੇ ਤਜ਼ਰਬੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।

ਇਸ ਦੌਰਾਨ ਸ਼ਹਿਨਾਜ਼ ਨੇ ਕਿਹਾ ਕਿ ਬਿੱਗ ਬੌਸ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਸ਼ਹਿਨਾਜ਼ ਦਾ ਕਹਿਣਾ ਹੈ ਕਿ ਉਸ ਨੇ ਇਹ ਸਭ ਕੁਝ ਆਪਣੀ ਮਿਹਨਤ ਨਾਲ ਹੀ ਕਮਾਇਆ ਹੈ।

ਸ਼ਹਿਨਾਜ਼ ਅੱਗੇ ਕਹਿੰਦੀ ਹੈ ਕਿ ਮੇਰੇ ਲਈ ਕੁਝ ਵੀ ਆਸਾਨ ਜਾਂ ਸਮੇਂ ਤੋਂ ਪਹਿਲਾਂ ਨਹੀਂ ਆਇਆ। ਮੇਰਾ ਮੰਨਣਾ ਹੈ ਕਿ ਜੇਕਰ ਕੋਈ ਚੀਜ਼ ਤੁਹਾਡੇ ਕੋਲ ਜਲਦੀ ਆਉਂਦੀ ਹੈ, ਤਾਂ ਉਹ ਵੀ ਜਲਦੀ ਚੱਲੀ ਵੀ ਜਾਂਦੀ ਹੈ। ਉਸ ਨੇ ਕਿਹਾ- ਮੈਂ ਸਖ਼ਤ ਮਿਹਨਤ ਕਰ ਰਹੀ ਹਾਂ ਅਤੇ ਮੈਂ ਇਸ ਨੂੰ ਜਾਰੀ ਰੱਖਾਂਗੀ। ਕਿਉਂਕਿ ਮੈਂ ਇਸ ਪਿਆਰ ਨੂੰ ਹੋਰ ਹਾਸਲ ਕਰਨਾ ਚਾਹੁੰਦੀ ਹਾਂ।

Image Source: Instagram

ਸ਼ਹਿਨਾਜ਼ ਨੇ ਕਿਹਾ ਕਿ ਸਾਨੂੰ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਹਰ ਸਮੇਂ ਜਾਗਣ ਲਈ ਦੀ ਲੋੜ ਹੈ ਯਾਨੀ ਕਿ ਸਾਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਅਣਥਕ ਮਿਹਨਤ ਕਰਨੀ ਚਾਹੀਦੀ ਹੈ। ਜੇਕਰ ਅਸੀਂ ਬਿਨਾਂ ਪੜ੍ਹੇ ਇਹ ਸੋਚੀਏ ਕਿ ਰੱਬ ਸਾਨੂੰ ਪਾਸ ਕਰਵਾ ਦਵੇਗਾ ਤੇ ਸਾਨੂੰ ਪੜ੍ਹਨ ਦੀ ਲੋੜ ਨਹੀਂ ਹੈ ਤਾਂ ਅਜਿਹਾ ਨਹੀਂ ਹੈ। ਕਿਉਂਕਿ ਜਦੋਂ ਤੱਕ ਤੁਸੀਂ ਖ਼ੁਦ ਆਪਣੇ ਸੁਫਨਿਆਂ ਦੇ ਲਈ ਕੰਮ ਕਰਨਾ ਸ਼ੁਰੂ ਨਹੀਂ ਕਰੋਗੇ ਤਾਂ ਰੱਬ ਵੀ ਤੁਹਾਡੀ ਮਦਦ ਨਹੀਂ ਕਰ ਸਕੇਗਾ। ਇਸ ਲਈ ਸਾਨੂੰ ਸਭ ਨੂੰ ਆਪਣੀ ਮਿਹਨਤ ਤੇ ਆਪਣੇ ਕਰਮ ਨੂੰ ਪੂਰਾ ਕਰਨਾ ਚਾਹੀਦਾ ਹੈ। ਆਪਣੇ ਕੀਤੇ ਕਰਮਾਂ ਦਾ ਫਲ ਆਪ ਹੀ ਮਿਲ ਜਾਂਦਾ ਹੈ। ਤੁਹਾਡੀ ਮਿਹਨਤ ਜ਼ਰੂਰ ਰੰਗ ਲਿਆਵੇਗੀ ਤੇ ਤੁਸੀਂ ਆਪਣੇ ਸੁਫਨੇ ਨੂੰ ਪੂਰਾ ਕਰ ਸਕੋਗੇ।

Image Source: Instagram

ਹੋਰ ਪੜ੍ਹੋ : ਫਿਲਮ 'ਗੁਲਮੋਹਰ' ਨਾਲ 11ਸਾਲਾਂ ਬਾਅਦ ਮੁੜ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ ਸ਼ਰਮਿਲਾ ਟੈਗੋਰ, ਪੋੜ੍ਹੋ ਪੂਰੀ ਖ਼ਬਰ

ਸ਼ਹਿਨਾਜ਼ ਗਿੱਲ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਬਿੱਗ ਬੌਸ 'ਚ ਆਉਣ ਤੋਂ ਬਾਅਦ ਤੋਂ ਹੀ ਸ਼ਹਿਨਾਜ਼ ਘਰ-ਘਰ ਮਸ਼ਹੂਰ ਹੋ ਗਈ ਹੈ। ਇੱਕ ਇੰਟਰਵਿਊ ਦੌਰਾਨ, ਉਸ ਨੂੰ ਪੁੱਛਿਆ ਗਿਆ ਕਿ ਕੀ ਬਿੱਗ ਬੌਸ ਤੋਂ ਬਾਅਦ ਉਹਨਾਂ ਲਈ ਕੁਝ ਬਦਲਿਆ ਹੈ, ਉਸ ਨੇ ਕਿਹਾ - ਮੈਂ ਉਦੋਂ ਸਭ ਤੋਂ ਵਧੀਆ ਸੀ ਅਤੇ ਹੁਣ ਵੀ ਸਭ ਤੋਂ ਵਧੀਆ ਹਾਂ।



Related Post