ਚਿੱਟੇ ਰੰਗ ਦੇ ਪੰਜਾਬੀ ਸੂਟ ਨਜ਼ਰ ਆਈ ਸ਼ਹਿਨਾਜ਼ ਗਿੱਲ, ਮੁੰਬਈ ਦੇ ਹਸਪਤਾਲ ਦੇ ਇੱਕ ਪ੍ਰੋਗਰਾਮ 'ਚ ਕੀਤੀ ਸ਼ਿਰਕਤ

ਸ਼ਹਿਨਾਜ਼ ਗਿੱਲ ਆਪਣੇ ਕਰੀਬੀ ਦੋਸਤ ਅਤੇ ਅਭਿਨੇਤਾ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਬ੍ਰਹਮਾ ਕੁਮਾਰੀ ਸੰਸਥਾ ਦੇ ਨਾਲ ਜੁੜ ਗਈ। ਉਦੋਂ ਤੋਂ, ਪੰਜਾਬੀ ਗਾਇਕ ਅਕਸਰ ਸੰਸਥਾ ਦੇ ਇਵੈਂਟਸ ਚ ਨਜ਼ਰ ਆਉਂਦੀ ਰਹਿੰਦੀ ਹੈ ਅਤੇ ਉੱਥੇ ਦੇ ਲੋਕਾਂ ਨਾਲ ਸਮਾਂ ਬਿਤਾਉਂਦੀ ਨਜ਼ਰ ਆਉਂਦੀ ਰਹਿੰਦੀ ਹੈ। ਐਤਵਾਰ ਨੂੰ, ਸ਼ਹਿਨਾਜ਼ ਗਿੱਲ ਨੇ ਮੁੰਬਈ ਦੇ ਬ੍ਰਹਮਾ ਕੁਮਾਰੀ ਹਸਪਤਾਲਾਂ ਵਿੱਚੋਂ ਇੱਕ ਵਿੱਚ ਇੱਕ ਅਪਰੇਸ਼ਨ ਥੀਏਟਰ ਦਾ ਉਦਘਾਟਨ ਕਰਨ ਪਹੁੰਚੀ । ਸ਼ਹਿਨਾਜ਼ ਚਿੱਟੇ ਰੰਗ ਦੇ ਪੰਜਾਬੀ ਸੂਟ-ਸਲਵਾਰ ‘ਚ ਨਜ਼ਰ ਆਈ ।
ਸੋਸ਼ਲ ਮੀਡੀਆ ਉੱਤੇ ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਇੱਕ ਵੀਡੀਓ 'ਚ ਸ਼ਹਿਨਾਜ਼ ਗਿੱਲ ਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਹੋਣ ਬਾਰੇ ਗੱਲ ਕਰਦੀ ਹੋਈ ਨਜ਼ਰ ਆਈ। “ਕਿਸੇ ਨੂੰ ਹਸਪਤਾਲ ਨਹੀਂ ਜਾਣਾ ਚਾਹੀਦਾ, ਕਿਸੇ ਨੂੰ ਬਿਮਾਰ ਨਹੀਂ ਹੋਣਾ ਚਾਹੀਦਾ। ਪਰ ਇਹ ਸੰਭਵ ਨਹੀਂ ਹੈ ਕਿਉਂਕਿ ਸਰੀਰਕ ਤੌਰ 'ਤੇ ਅਸੀਂ ਦਰਦ ਮਹਿਸੂਸ ਕਰਨ ਲਈ ਪਾਬੰਦ ਹਾਂ। ਸਾਨੂੰ ਸਥਿਤੀ ਨਾਲ ਨਜਿੱਠਣਾ ਚਾਹੀਦਾ ਹੈ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਚਾਹੀਦਾ ਹੈ, ” ਅਭਿਨੇਤਰੀ ਨੇ ਹਿੰਦੀ ਵਿੱਚ ਕਿਹਾ।
ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਆਪਣੀ ਇਸ ਸਾਦਗੀ ਨਾਲ ਭਰੀ ਲੁੱਕ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪ੍ਰਸ਼ੰਸਕ ਜੰਮ ਕੇ ਸ਼ਹਿਨਾਜ਼ ਦੀ ਤਾਰੀਫ ਕਰ ਰਹੇ ਹਨ।
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਸਲਮਾਨ ਖ਼ਾਨ ਦੀ ਫ਼ਿਲਮ ਕਭੀ ਈਦ ਕਭੀ ਦਿਵਾਲੀ ਦੀ ਸ਼ੂਟਿੰਗ ਵੀ ਕਰ ਰਹੀ ਹੈ। ਦੱਸ ਦਈਏ ਉਹ ਪਿਛਲੇ ਸਾਲ ਦਿਲਜੀਤ ਦੋਸਾਂਝ ਦੇ ਨਾਲ ਹੌਸਲਾ ਰੱਖ ਫ਼ਿਲਮ ‘ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।
View this post on Instagram