ਸ਼ਹਿਨਾਜ਼ ਗਿੱਲ ਲਾਕਡਾਊਨ ਦੇ ਬਾਵਜੂਦ ਇਹ ਕੰਮ ਕਰਕੇ ਬਣਾ ਰਹੀ ਹੈ ਲੱਖਾਂ ਰੁਪਏ …!
Rupinder Kaler
June 13th 2020 02:15 PM
ਇੱਕ ਰਿਆਲਟੀ ਸ਼ੋਅ ਵਿੱਚ ਹਿੱਸਾ ਲੈਣ ਤੋਂ ਬਾਅਦ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਲੋਕਾਂ ਵਿੱਚ ਕਾਫੀ ਫੇਮਸ ਹੋਈ ਹੈ । ਜਿਸ ਤਰ੍ਹਾਂ ਉਹ ਸੋਸ਼ਲ ਮੀਡੀਆ ਤੇ ਫੇਮਸ ਹੋਈ ਹੈ, ਉਸੇ ਤਰ੍ਹਾਂ ਉਸ ਦੀ ਆਮਦਨ ਵੀ ਵਧੀ ਹੈ । ਸ਼ਹਿਨਾਜ਼ ਗਿੱਲ ਦੂਜੇ ਫ਼ਿਲਮੀ ਸਿਤਾਰਿਆਂ ਦੇ ਮੁਕਾਬਲੇ ਜ਼ਿਆਦਾ ਪੈਸੇ ਕਮਾ ਰਹੀ ਹੈ । ਖ਼ਬਰਾਂ ਦੀ ਮੰਨੀਏ ਤਾਂ ਸ਼ਹਿਨਾਜ਼ ਗਿੱਲ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਉਣ ਲਈ 8 ਲੱਖ ਰੁਪਏ ਕਮਾਉਂਦੀ ਹੈ, ਜਦੋਂ ਕਿ 5 ਲੱਖ ਰੁਪਏ ਉਹਨਾਂ ਦਾ ਬੇਸ ਪਰਾਈਜ਼ ਹੈ ।