ਮੋਰ ਨੂੰ ਆਪਣੇ ਹੱਥਾਂ ਨਾਲ ਦਾਣੇ ਖਵਾਉਂਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਵੇਖੋ ਵੀਡੀਓ

By  Pushp Raj May 9th 2022 11:23 AM

ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਅੱਜ ਕਿਸੇ ਪਛਾਣ ਦੀ ਮੋਹਤਾਜ਼ ਨਹੀਂ ਹੈ। ਸ਼ਹਿਨਾਜ਼ ਗਿੱਲ ਨੇ ਆਪਣੇ ਚੁਲਬੁਲੇ ਅੰਦਾਜ਼ ਤੇ ਚੰਗੀ ਅਦਾਕਾਰੀ ਨਾਲ ਬਾਲੀਵੁੱਡ ਵਿੱਚ ਵੱਖਰੀ ਪਛਾਣ ਬਣਾ ਲਈ ਹੈ। ਸ਼ਹਿਨਾਜ਼ ਗਿੱਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ 'ਚ ਮੋਰ ਨੂੰ ਦਾਣੇ ਖਵਾਉਂਦੀ ਨਜ਼ਰ ਆ ਰਹੀ ਹੈ।

Image Source: Instagram

ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ ਆਪਣੇ ਫੈਨਜ਼ ਦੀ ਬਹੁਤ ਜ਼ਿਆਦਾ ਫੇਵਰੇਟ ਹੈ ਅਤੇ ਇਹ ਉਸ ਦੇ ਚੁੱਲਬੁਲੇ ਤੇ ਸਾਦਗੀ ਭਰੇ ਅੰਦਾਜ਼ ਕਾਰਨ ਹੈ। ਜਦੋਂ ਵੀ ਸ਼ਹਿਨਾਜ਼ ਵੀ ਸ਼ਹਿਨਾਜ਼ ਨੂੰ ਜਨਤਕ ਤੌਰ 'ਤੇ ਦੇਖਿਆ ਜਾਂਦਾ ਹੈ, ਉਹ ਆਪਣੇ ਫੈਨਜ਼ ਨੂੰ ਕਿਸੇ ਨਾ ਕਿਸੇ ਚੀਜ਼ ਨਾਲ ਹੈਰਾਨ ਕਰ ਦਿੰਦੀ ਹੈ।

ਪੰਜਾਬੀ ਦਿਲ ਦੀ ਧੜਕਣ ਸ਼ਹਿਨਾਜ਼ ਗਿੱਲ ਆਪਣੀ ਵਾਇਰਲ ਵੀਡੀਓ ਨਾਲ ਦਿਲਾਂ 'ਤੇ ਰਾਜ ਕਰ ਰਹੀ ਹੈ, ਜਿਸ 'ਚ ਉਹ ਆਪਣੇ ਹੱਥਾਂ ਨਾਲ ਮੋਰ ਨੂੰ ਖਵਾਉਂਦੀ ਹੋਈ ਦਿਖਾਈ ਦੇ ਰਹੀ ਹੈ।

Image Source: Instagram

ਇਹ ਵੀਡੀਓ ਇੱਕ ਸੋਸ਼ਲ ਮੀਡੀਆ ਯੂਜ਼ਰ ਵਾਇਰਲ ਭਿਆਨੀ ਦੇ ਅਕਾਉਂਟ ਉੱਤੇ ਪੋਸਟ ਕੀਤੀ ਗਈ ਹੈ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਚਿੱਟੇ ਰੰਗ ਦੇ ਇੱਕ ਖੂਬਸੂਰਤ ਸੂਟ ਵਿੱਚ ਨਜ਼ਰ ਆ ਰਹੀ ਹੈ। ਉਹ ਇੱਕ ਗਾਰਡਨ ਵਿੱਚ ਬੈਠੀ ਹੋਈ ਨਜ਼ਰ ਆ ਰਹੀ ਹੈ ਤੇ ਉਸ ਦੇ ਨੇੜੇ ਹੀ ਇੱਕ ਮੋਰ ਦਾਣਾ ਚੁਗ ਰਿਹਾ ਹੈ। ਇਸ ਦੌਰਾਨ ਸ਼ਹਿਨਾਜ਼ ਆਪਣੇ ਹੱਥਾਂ ਵਿੱਚ ਦਾਣੇ ਲੈ ਕੇ ਮੋਰ ਨੂੰ ਖਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Image Source: Instagram

ਜਾਣਕਾਰੀ ਮੁਤਾਬਕ ਸ਼ਹਿਨਾਜ਼ ਦੀ ਇਹ ਤਸਵੀਰ ਬ੍ਰਹਮਕੁਮਾਰੀ ਆਸ਼ਰਮ ਦੇ ਹਾਲ ਹੀ ਵਿੱਚ ਕੀਤੇ ਗਏ ਦੌਰੇ ਦੀ ਹੈ। ਇਸ ਵੀਡੀਓ ਦੀ ਬੈਕਗ੍ਰਾਊਂਡ ਵਿੱਚ ਸ਼ਹਿਨਾਜ਼ ਦੇ ਨਾਲ ਇਸ ਸੰਸਥਾ ਦੇ ਲੋਕ ਵੀ ਵਿਖਾਈ ਦੇ ਰਹੇ ਹਨ। ਦੱਸ ਦਈਏ ਕਿ ਬੀਤੇ ਦਿਨੀਂ ਸ਼ਹਿਨਾਜ਼ ਨੇ ਦਿੱਲੀ ਵਿਖੇ ਬ੍ਰਹਮਕੁਮਾਰੀਸ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲਿਆ ਤੇ ਇਥੇ ਉਹ ਗਰਲ ਤੇ ਵੂਮਨ ਐਮਪਾਵਰਮੈਂਟ ਲਈ ਲੋਕਾਂ ਨੂੰ ਮੋਟੀਵੇਟ ਕਰਦੀ ਨਜ਼ਰ ਆਈ।

Image Source: Instagram

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਸ਼ੇਅਰ ਕੀਤੀ ਆਪਣੀ ਧੀ ਦੀ ਪਹਿਲੀ ਤਸਵੀਰ, ਮਦਰਸ ਡੇਅ 'ਤੇ ਘਰ ਆਈ ਨਿੱਕੀ ਪਰੀ

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਸਲਮਾਨ ਖਾਨ ਦੀ ਅਗਲੀ ਫਿਲਮ ਵਿੱਚ ਨਜ਼ਰ ਆਵੇਗੀ। ਫਿਲਮ "ਕਭੀ ਈਦ ਕਭੀ ਦੀਵਾਲੀ" ਨਾਲ ਸ਼ਹਿਨਾਜ਼ ਗਿੱਲ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ।

 

View this post on Instagram

 

A post shared by Viral Bhayani (@viralbhayani)

Related Post