ਸ਼ਹਿਨਾਜ਼ ਗਿੱਲ ਨੇ ਮੁੜ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ, ਗੀਤ 'ਮਹਿਬੂਬਾ' ਗਾ ਕੇ ਜਿੱਤਿਆ ਫੈਨਜ਼ ਦਾ ਦਿਲ

Shehnaaz Gill New video : ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਇੱਕ ਮਲਟੀਟੈਲੈਂਟਿਡ ਕਲਾਕਾਰ ਹੈ। ਇਸ ਦਾ ਉਦਾਹਰਨ ਹਾਲ ਹੀ ਵਿੱਚ ਸ਼ਹਿਨਾਜ਼ ਦੀ ਵਾਇਰਲ ਹੋ ਰਹੀ ਵੀਡੀਓ ਹੈ। ਇਸ ਵੀਡੀਓ ਰਾਹੀਂ ਸ਼ਹਿਨਾਜ਼ ਮੁੜ ਇੱਕ ਵਾਰ ਫਿਰ ਆਪਣੀ ਆਵਾਜ਼ ਦਾ ਜਾਦੂ ਬਿਖੇਰਦੀ ਨਜ਼ਰ ਆ ਰਹੀ ਹੈ।
Image Source: Instagram
ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਹ ਇੱਕ ਮਸ਼ਹੂਰ ਬਾਲੀਵੁੱਡ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ ਵਿੱਚ ਸਟਾਰ ਈਮੋਜੀ ਸ਼ੇਅਰ ਕੀਤੇ ਹਨ। ਸ਼ਹਿਨਾਜ਼ ਨੇ ਲਿਖਿਆ, " ⭐️⭐️⭐️⭐️⭐️⭐️"
ਇਸ ਵੀਡੀਓ 'ਚ ਸ਼ਹਿਨਾਜ਼ ਬਾਲੀਵੁੱਡ ਦਾ ਮਸ਼ਹੂਰ ਗੀਤ 'ਮੇਰੀ ਮਹਿਬੂਬਾ' ਗਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਉਸ ਦੇ ਗੀਤਾਂ ਅਤੇ ਉਸ ਦੇ ਕੰਮ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਸ਼ਹਿਨਾਜ਼ ਮੁੜ ਇੱਕ ਵਾਰ ਫਿਰ ਤੋਂ ਫੈਨਜ਼ ਨੂੰ ਆਪਣੀ ਗਾਇਕੀ ਦੇ ਹੁਨਰ ਨਾਲ ਪ੍ਰਭਾਵਿਤ ਕਰ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਹਰ ਕੋਈ ਸ਼ਹਿਨਾਜ਼ ਦੀ ਤਾਰੀਫ ਕਰ ਰਿਹਾ ਹੈ।
Image Source: Instagram
ਸ਼ਹਿਨਾਜ਼ ਗਿੱਲ ਦੀ ਗਾਇਕੀ ਦੇ ਹੁਨਰ ਨੇ ਹਰ ਕਿਸੇ ਨੂੰ ਭਾਵੁਕ ਅਤੇ ਪ੍ਰਭਾਵਿਤ ਕੀਤਾ ਹੈ। ਉਸ ਦੀ ਪੋਸਟ ਦੇ ਕਮੈਂਟ ਸੈਕਸ਼ਨ ਵਿੱਚ ਵੱਡੀ ਗਿਣਤੀ 'ਚ ਫੈਨਜ਼ ਨੇ ਹਾਰਟ ਈਮੋਜੀ ਭੇਜੇ ਹਨ ਤੇ ਉਸ ਦੀ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਅਦਾਕਾਰਾ ਦੀ ਤਾਰੀਫ਼ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਲਿਖਿਆ, "ਜਦੋਂ ਸ਼ਹਿਨਾਜ਼ ਗਾਉਂਦੀ ਹੈ ਤਾਂ ਮੈਨੂੰ ਸਿਡ ਯਾਦ ਆਉਂਦਾ ਹੈ, ਬਹੁਤ ਵਧੀਆ #ShahnaazGill ਹਮੇਸ਼ਾ ਚਮਕਦੀ ਰਹੇ।"
Image Source: Instagram
ਹੋਰ ਪੜ੍ਹੋ: ਬਿਮਾਰ ਧੀ ਨੂੰ ਮਿਲਣ ਰਾਜਸਥਾਨ ਪਹੁੰਚੇ ਰਾਜੀਵ ਸੇਨ, ਰਾਜੀਵ ਤੇ ਚਾਰੂ ਸਾਂਝਾ ਕੀਤਾ ਹੈਲਥ ਅਪਡੇਟ
ਇੱਕ ਹੋਰ ਪ੍ਰਸ਼ੰਸਕ ਨੇ ਲਿਖਿਆ, "ਤੁਸੀਂ ਆਪਣੀ ਸ਼ੁੱਧਤਾ ਨੂੰ ਬਰਕਰਾਰ ਰੱਖਦੇ ਹੋਏ ਹੋਰ ਚਮਕੋ।" ਇਕ ਹੋਰ ਨੇ ਲਿਖਿਆ, "ਤੁਸੀਂ ਸ਼ਾਨਦਾਰ ਹੋ।" ਇਸ ਦੇ ਨਾਲ ਹੀ ਸ਼ਹਿਨਾਜ਼ ਦੇ ਭਰਾ ਸ਼ਾਹਬਾਜ਼ ਬਦੇਸ਼ ਨੇ ਵੀ ਸ਼ਹਿਨਾਜ਼ ਦੇ ਸਿੰਗਿੰਗ ਵੀਡੀਓ 'ਤੇ ਹਾਰਟ ਵਾਲਾ ਈਮੋਜੀ ਪੋਸਟ ਕੀਤਾ ਹੈ।
View this post on Instagram