ਜਾਣੋ ਕਿਉਂ ਚੜ੍ਹਿਆ ਗਾਇਕ ਸ਼ੈਰੀ ਮਾਨ ਦਾ ਪਾਰਾ, ਨਜ਼ਰ ਲਗਾਉਣ ਵਾਲਿਆਂ ਨੂੰ ਪਾਈ ਝਾੜ, ਦੇਖੋ ਵੀਡੀਓ
Lajwinder kaur
April 21st 2021 10:20 AM --
Updated:
April 21st 2021 10:23 AM
ਯਾਰ ਅਣਮੁੱਲੇ ਗੀਤ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲਾ ਗਾਇਕ ਸ਼ੈਰੀ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਕਰਕੇ ਕੇਂਦਰ ਤੇ ਸੂਬਾ ਸਰਕਾਰਾਂ ਸਖਤ ਕਦਮ ਚੁੱਕ ਰਹੀ ਹੈ। ਪੰਜਾਬ ਸਰਕਾਰ ਵੱਲੋਂ ਵੀ ਸਖਤ ਕਦਮ ਚੁੱਕਦੇ ਹੋਏ ਜਿੰਮ, ਰੈਸਟੋਰੈਟ ਤੇ ਕਈ ਹੋਰ ਚੀਜ਼ਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਕਰਕੇ ਸ਼ੈਰੀ ਮਾਨ ਜਿੰਮ ਬੰਦ ਹੋਣ ਦਾ ਦੁੱਖ ਜਤਾਉਂਦੇ ਹੋਏ ਆਪਣੀ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਹੈ।