ਘਰ ਦੀ ਸਫਾਈ ਕਰਦੇ ਨਜ਼ਰ ਆਏ ਸ਼ੈਰੀ ਮਾਨ, ਵੀਡੀਓ ਸ਼ੇਅਰ ਕਰਦੇ ਹੋਏ ਕਿਹਾ- ‘Self Made Artist’

ਯਾਰ ਅਣਮੁੱਲੇ ਗੀਤ ਦੇ ਨਾਲ ਦਰਸ਼ਕਾਂ ਦੇ ਦਿਲਾਂ ਚ ਖ਼ਾਸ ਜਗ੍ਹਾ ਬਨਾਉਣ ਵਾਲੇ ਸ਼ੈਰੀ ਮਾਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਗੀਤਾਂ ਦੇ ਨਾਲ ਨਾਲ ਆਪਣੇ ਬੇਬਾਕੀ ਅੰਦਾਜ਼ ਦੇ ਨਾਲ ਆਪਣੀ ਗੱਲ ਰੱਖਣ ਕਰਕੇ ਵੀ ਜਾਣੇ ਜਾਂਦੇ ਹਨ। ਜਿਸ ਕਰਕੇ ਉਨ੍ਹਾਂ ਦਾ ਕਿਸੇ ਨਾ ਕਿਸੇ ਗਾਇਕ ਦੇ ਨਾਲ ਸਿੰਙ ਫੈਸੇ ਹੀ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣਾ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਹੋਰ ਪੜ੍ਹੋ : ਸਤਿੰਦਰ ਸਰਤਾਜ ਲੈ ਕੇ ਆ ਰਹੇ ਨੇ ਨਵਾਂ ਗੀਤ ‘ਦਿਲ ਗਾਉਂਦਾ ਫ਼ਿਰਦਾ’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ
ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘I am no tension self made artist ..ਧੰਨਵਾਦ ਸ਼ਕਤੀ ਵਾਟਰ ਗੀਤ ਨੂੰ ਏਨਾਂ ਪਿਆਰ ਦੇਣ ਲਈ …ਇਹ ਰੀਲਾਂ ਚ ਟਰੈਂਡਿੰਗ ਚ ਹੈ...ਅਗਲਾ ਗੀਤ ਬਹੁਤ ਜਲਦ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕੁਝ ਯੂਜ਼ਰ ਫਨੀ ਕਮੈਂਟ ਕਰਦੇ ਹੋਏ ਹਾਸੇ ਵਾਲੇ ਇਮੋਜ਼ੀ ਪੋਸਟ ਕਰ ਰਹੇ ਹਨ।
Image Source: Instagram
ਹੋਰ ਪੜ੍ਹੋ : ਗੁਰਨਾਮ ਭੁੱਲਰ ਦਾ ਨਵਾਂ ਰੋਮਾਂਟਿਕ ਗੀਤ ‘Pent Straight’ ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਇਸ ਵੀਡੀਓ ਚ ਤੁਸੀਂ ਦੇਖੋ ਕਿ ਸ਼ੈਰੀ ਮਾਨ ਕਮਰੇ ਦੀ ਸਫਾਈ ਕਰਦੇ ਹੋਏ ਨਜ਼ਰ ਆ ਰਹੇ ਹਨ। ਉਹ ਇਹ ਸਾਰਾ ਕੰਮ ਮਜ਼ਾਕੀਆ ਅੰਦਾਜ਼ ਚ ਕਰ ਰਹੇ ਹਨ। ਇਸ ਵੀਡਓ ਨੂੰ ਉਨ੍ਹਾਂ ਨੇ ਆਪਣੇ ਗੀਤ ਸ਼ਕਤੀ ਵਾਟਰ ਦੇ ਨਾਲ ਹੀ ਪੋਸਟ ਕੀਤਾ ਹੈ। ਦੱਸ ਦਈਏ ਸ਼ੈਰੀ ਮਾਨ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਵੀ ਕੰਮ ਕਰ ਚੁੱਕੇ ਹਨ। ਇੰਸਟਾਗ੍ਰਾਮ ਅਕਾਉਂਟ ਤੇ ਸ਼ੈਰੀ ਮਾਨ ਦੀ ਚੰਗੀ ਫੈਨ ਫਾਲਵਿੰਗ ਹੈ। ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਹੀ ਬੇਸਰਬੀ ਦੇ ਨਾਲ ਸ਼ੈਰੀ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਹਨ।
View this post on Instagram