‘ਅਲਵਿਦਾ ਮਾਂ...ਹੋਰ ਕੁਝ ਨਹੀਂ ਕਹਿਣ ਨੂੰ ਬਸ’- ਸ਼ੈਰੀ ਮਾਨ

ਪੰਜਾਬੀ ਗਾਇਕ ਸ਼ੈਰੀ ਮਾਨ ਜਿਨ੍ਹਾਂ ਦੀ ਮਾਤਾ ਜੀ ਇਸ ਦੁਨੀਆ ਤੋਂ ਰੁਖ਼ਸਤ ਹੋ ਹੋ ਚੁੱਕੇ ਨੇ। ਸ਼ੈਰੀ ਮਾਨ ਨੇ ਆਪਣੀ ਮਾਤਾ ਜੀ ਦੇ ਦਿਹਾਂਤ ਦੀ ਖ਼ਬਰ ਸੋਸ਼ਲ ਮੀਡੀਆ ਦੇ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਆਪਣੀ ਮਾਤਾ ਜੀ ਦੇ ਲਈ ਬੜੀ ਹੀ ਭਾਵੁਕ ਪੋਸਟ ਪਾਈ ਹੈ। ਸ਼ੈਰੀ ਮਾਨ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘Alvida maa...hor kuch nahi kehan nu bas...
Tu mar ke vi mere fikar hi karne aa par tera siyana putt banan di koshish karda rahunga’
View this post on Instagram
ਇਸ ਤੋਂ ਇਲਾਵਾ ਪੰਜਾਬੀ ਗਾਇਕ ਮਨੀ ਔਜਲਾ ਨੇ ਵੀ ਇਸ ਦੁੱਖ ਦੀ ਘੜੀ ‘ਚ ਸ਼ੈਰੀ ਮਾਨ ਨੂੰ ਹਿੰਮਤ ਦਿੰਦੇ ਹੋਏ ਪੋਸਟ ‘ਚ ਲਿਖਿਆ ਹੈ, ‘R.I.P Bebe “Mainu Ajj Vi Chete Aa Oh Hasmukh Chehra Sector-71 Jad Vi ghare Jana Bebe Ne Bahut Pyaar Karna Parmatma @sharrymaan Bai te poore Parivaar Nu Bhaanna Manann Da Bal Bakshe “ Alvida Bebe “’
View this post on Instagram
ਮਨੀ ਔਜਲਾ ਨੇ ਅਰਦਾਸ ਕਰਦੇ ਹੋਏ ਲਿਖਿਆ ਕਿ ਪਰਮਾਤਮਾ ਸ਼ੈਰੀ ਮਾਨ ਦੇ ਪੂਰੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ। ਸ਼ੈਰੀ ਮਾਨ ਦੇ ਲਈ ਉਹ ਘਾਟਾ ਹੈ ਜੋ ਪੂਰੀ ਜ਼ਿੰਦਗੀ ਕਦੇ ਵੀ ਪੂਰਾ ਨਹੀਂ ਹੋ ਸਕਦਾ।