ਜਦੋਂ ਸ਼ੈਰੀ ਮਾਨ ਲੰਬੇ ਸਮੇਂ ਬਾਅਦ ਗਏ ਜਿੰਮ ਤਾਂ ਇੰਝ ਹੋਇਆ ਸਵਾਗਤ, ਦੇਖੋ ਵੀਡੀਓ
ਜਦੋਂ ਸ਼ੈਰੀ ਮਾਨ ਲੰਬੇ ਸਮੇਂ ਬਾਅਦ ਗਏ ਜਿੰਮ ਤਾਂ ਇੰਝ ਹੋਇਆ ਸਵਾਗਤ, ਦੇਖੋ ਵੀਡੀਓ : ਪੰਜਾਬ ਦੇ ਉੱਗੇ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਸ਼ੋਸ਼ਲ ਮੀਡੀਆ 'ਤੇ ਨਵੀਆਂ ਨਵੀਆਂ ਵੀਡੀਓਜ਼ ਪਾ ਕੇ ਆਪਣੇ ਪ੍ਰਸ਼ੰਕਸਕਾਂ ਦਾ ਦਿਲ ਜਿੱਤਦੇ ਹੀ ਰਹਿੰਦੇ ਹਨ। ਅਜਿਹੀ ਹੀ ਇੱਕ ਹੋਰ ਵੀਡੀਓ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤੀ ਹੈ ਜਿਸ 'ਚ ਸ਼ੈਰੀ ਮਾਨ ਕਾਫੀ ਲੰਬੇ ਸਮੇਂ ਬਾਅਦ ਜਿੰਮ 'ਚ ਜਾ ਰਹੇ ਹਨ ਅਤੇ ਉਹਨਾਂ ਦਾ ਸਵਾਗਤ ਮਾਸਟਰ ਸਲੀਮ ਦੇ ਗਾਣੇ 'ਅੱਜ ਬੜੇ ਦਿਨਾਂ ਬਾਅਦ' ਨਾਲ ਕੀਤਾ ਜਾ ਰਿਹਾ ਹੈ।
View this post on Instagram
When u go to gym after long time ? #krisgethingym#funny#punjabisong#sharrymaan#dietgoals#goodstart
ਵੀਡੀਓ 'ਚ ਸ਼ੈਰੀ ਮਾਨ ਨੂੰ ਬੜੇ ਹੈਰਾਨ ਚਿਹਰੇ ਨਾਲ ਦੇਖਿਆ ਜਾ ਸਕਦਾ ਹੈ। ਉਹਨਾਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸ਼ੈਰੀ ਮਾਨ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ਼ ਗਿੱਲ ਵਿਚਕਾਰ ਚੱਲ ਰਹੇ ਵਿਵਾਦ 'ਤੇ ਚੁਟਕੀ ਲੈਂਦੇ ਨਜ਼ਰ ਆਏ ਸੀ।
ਹੋਰ ਵੇਖੋ : ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਦੇ ਝਗੜੇ ‘ਤੇ ਸ਼ੈਰੀ ਮਾਨ ਨੇ ਲਈ ਚੁਟਕੀ, ਵੀਡੀਓ ਹੋਇਆ ਵਾਇਰਲ
View this post on Instagram
ਸੈਰੀ ਮਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਪਣਾ ਨਵਾਂ ਗਾਣਾ ਲੈ ਕੇ ਸਰੋਤਿਆਂ ਦੇ ਰੁ-ਬ-ਰੁ-ਹੋਣ ਵਾਲੇ ਹਨ। ਗਾਣੇ ਦਾ ਨਾਮ ਹੈ 'ਨੌਕਰ' ਜਿਸ ਦਾ ਪੋਸਟਰ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਗਾਣੇ ਦੇ ਬੋਲ ਰਵੀ ਰਾਜ ਦੇ ਹਨ ਅਤੇ ਮਿਊਜ਼ਿਕ ਨਿੱਕ ਧੰਮੂ ਦਾ ਹੈ। ਗਾਣੇ ਦੀ ਰਿਲਜ਼ੀ ਡੇਟ ਅਜੇ ਸਾਹਮਣੇ ਨਹੀਂ ਆਈ ਹੈ।