ਸ਼ੈਰੀ ਮਾਨ ਦਾ ਕਰਿਆਨਾ ਦੁਕਾਨ ਵਾਲੇ ਨੇ ਕੀਤਾ ਅਨੋਖਾ ਸਨਮਾਨ, ਦੇਖੋ ਵੀਡੀਓ
ਸ਼ੈਰੀ ਮਾਨ ਦਾ ਕਰਿਆਨਾ ਦੁਕਾਨ ਵਾਲੇ ਨੇ ਕੀਤਾ ਅਨੋਖਾ ਸਨਮਾਨ, ਦੇਖੋ ਵੀਡੀਓ : ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਜਿਹੜੇ ਸ਼ੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਲਗਾਤਾਰ ਜੁੜੇ ਰਹਿੰਦੇ ਹਨ। ਹੱਸਮੁੱਖ ਅਤੇ ਮਜ਼ਾਕੀਆ ਸੁਭਾ ਦੇ ਮਲਿਕ ਸ਼ੈਰੀ ਮਾਨ ਜਿੱਥੇ ਵੀ ਜਾਂਦੇ ਹਨ ਰੌਣਕਾਂ ਤਾਂ ਆਪਣੇ ਆਪ ਹੀ ਲੱਗ ਜਾਂਦੀਆਂ ਹਨ। ਉਹ ਭਾਵੇਂ ਕੋਈ ਫਿਲਮ ਹੋਵੇ, ਲਾਈਵ ਸ਼ੋਅ ਜਾਂ ਫਿਰ ਤਸਵੀਰਾਂ 'ਚ ਨਜ਼ਰ ਆ ਰਹੀ ਪ੍ਰਚੂਨ ਦੀ ਦੁਕਾਨ ਹੀ ਕਿਉਂ ਨਾ ਹੋਵੇ। ਜਿੱਥੇ ਸ਼ੈਰੀ ਮਾਨ ਦਾ ਇੱਕ ਕਰਿਆਨਾ ਦੁਕਾਨ ਦੇ ਮਲਿਕ ਵੱਲੋਂ ਅਨੋਖੇ ਢੰਗ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਉਹਨਾਂ ਦੇ ਮਨਪਸੰਦ ਦੇ ਸਨੈਕਜ਼ ਵੀ ਦਿੱਤੇ ਗਏ ਹਨ।
View this post on Instagram
ਜੀ ਹਾਂ ਸ਼ੈਰੀ ਮਾਨ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਸ਼ੈਰੀ ਮਾਨ ਦੀ ਸਾਦਗੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸ਼ੈਰੀ ਮਾਨ ਉਚਾਈਆਂ 'ਤੇ ਪਹੁੰਚ ਕੇ ਵੀ ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਹੈ ਜਿੰਨਾਂ ਨੂੰ ਸਾਦਗੀ ਨਾਲ ਹੀ ਰਹਿਣਾ ਅਤੇ ਆਮ ਵਿਅਕਤੀਆਂ ਵਾਂਗ ਹੀ ਖਾਣਾ ਪੀਣਾ ਪਸੰਦ ਹੈ। ਹਰਫ਼ ਮੌਲਾ ਸ਼ੈਰੀ ਮਾਨ ਅਕਸਰ ਹੀ ਪੰਜਾਬੀ ਇੰਡਸਟਰੀ 'ਚ ਹੁੰਦੇ ਵਿਵਾਦਾਂ ਦੀ ਵੀ ਆਪਣੇ ਹੀ ਤਰੀਕੇ ਨਾਲ ਖਿੱਲੀ ਉਡਾਉਂਦੇ ਰਹਿੰਦੇ ਹਨ।
ਹੋਰ ਵੇਖੋ : ਗੁਰਨਾਮ ਭੁੱਲਰ ਦਾ ਸੁਪਨਾ ਹੋਇਆ ਪੂਰਾ, ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਖਾਸ ਸੰਦੇਸ਼
ਫਿਲਹਾਲ ਉਹਨਾਂ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗਾਣਾ 'ਨੌਕਰ' ਖਾਸਾ ਪਸੰਦ ਕੀਤਾ ਜਾ ਰਿਹਾ ਹੈ। ਗਾਣੇ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲੂਸਿਵ ਦਿਖਾਇਆ ਜਾ ਰਿਹਾ ਹੈ। ਗਾਣੇ ਨੂੰ ਯੂ ਟਿਊਬ 'ਤੇ ਵੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਉਹਨਾਂ ਦੇ ਗਾਣਿਆਂ ਦੀ ਤਰਾਂ ਮਸਤੀ ਦੀਆਂ ਵੀਡੀਓਜ਼ ਨੂੰ ਵੀ ਕਾਫੀ ਪਿਆਰ ਦਿੱਤਾ ਜਾਂਦਾ ਹੈ।