ਗੀਤਕਾਰ ਸ਼ਮਸ਼ੇਰ ਸੰਧੂ, ਵਿਜੇ ਟੰਡਨ, ਅਤੇ ਲੇਖਕ ਗੁਰਭਜਨ ਗਿੱਲ ਨੇ ਰਵਿੰਦਰ ਰੰਗੂਵਾਲ ਨੂੰ ਗੀਤ 'ਅਸੀਂ ਸਰਦਾਰ ਹਾਂ' ਲਈ ਦਿੱਤੀਆਂ ਵਧਾਈਆਂ

ਰਵਿੰਦਰ ਰੰਗੂਵਾਲ ਜਿੰਨ੍ਹਾਂ ਨੇ ਦੁਨੀਆ ਭਰ 'ਚ ਪੰਜਾਬੀ ਲੋਕ ਨਾਚ ਅਤੇ ਲੋਕ ਗੀਤਾਂ ਨੂੰ ਵੱਡੇ ਪੱਧਰ 'ਤੇ ਪਹੁੰਚਾਇਆ ਹੈ। ਭਾਰਤ ਦੇ ਨਾਲ ਨਾਲ ਵਿਦੇਸ਼ਾਂ 'ਚ ਵੀ ਲੰਬੀਆਂ ਪੁਲਾਂਘਾਂ ਪੁੱਟਣ ਵਾਲੇ ਰਵਿੰਦਰ ਰੰਗੂਵਾਲ ਦਾ ਪਹਿਲਾ ਗੀਤ ਅਸੀਂ ਸਰਦਾਰ ਹਾਂ ਨੂੰ ਦਰਸ਼ਕਾਂ ਦਾ ਤਾਂ ਭਰਵਾਂ ਹੁੰਗਾਰਾ ਮਿਲ ਹੀ ਰਿਹਾ ਹੈ ਨਾਲ ਹੀ ਨਾਮੀ ਹਸਤੀਆਂ ਨੂੰ ਵੀ ਉਹਨਾਂ ਦਾ ਗੀਤ ਕਾਫੀ ਪਸੰਦ ਆ ਰਿਹਾ ਹੈ।
View this post on Instagram
ਪੰਜਾਬੀ ਸਾਹਿਤ ਦੇ ਨਾਮੀ ਲੇਖਕ ਗੁਰਭਜਨ ਗਿੱਲ ਸਮੇਤ ਗੀਤਕਾਰ ਸ਼ਮਸ਼ੇਰ ਸੰਧੂ ਅਤੇ ਅਦਾਕਾਰ ਵਿਜੇ ਟੰਡਨ ਨੇ ਵੀਡੀਓ ਜਾਰੀ ਕਰ ਰਵਿੰਦਰ ਰੰਗੂਵਾਲ ਅਤੇ ਪੀਟੀਸੀ ਨੈੱਟਵਰਕ ਨੂੰ ਵਧਾਈਆਂ ਦਿੱਤੀਆਂ ਹਨ। ਕਲਚਰਲ ਸੁਸਾਇਟੀ ਦੇ ਸੰਸਥਾਪਕ, ਪ੍ਰਧਾਨ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵੱਜੋਂ ਜਾਣੇ ਜਾਂਦੇ ਰਵਿੰਦਰ ਰੰਗੂਵਾਲ ਦਾ ਪਹਿਲਾ ਗੀਤ ਹੈ ਜਿਸ ਲਈ ਵਧਾਈਆਂ ਦਿੱਤੀਆਂ ਹਨ।
ਹੋਰ ਵੇਖੋ : ਪੰਜਾਬੀਆਂ ਦੀ ਅਣਖਾਂ ਨੂੰ ਬਿਆਨ ਕਰਦਾ ‘ਅਸੀਂ ਸਰਦਾਰ ਹਾਂ’ ਰਵਿੰਦਰ ਰੰਗੂਵਾਲ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ
ਗਾਇਕ ਹਰਜੀਤ ਹਰਮਨ ਨੇ ਵੀ ਸੋਸ਼ਲ ਮੀਡੀਆ 'ਤੇ 'ਅਸੀਂ ਸਰਦਾਰ ਹਾਂ' ਨਾਮ ਦੇ ਇਸ ਗੀਤ ਨੂੰ ਸਾਂਝਾ ਕਰ ਮੁਬਾਰਕਾਂ ਦਿੱਤੀਆਂ ਹਨ।ਇਹਨਾਂ ਤੋਂ ਇਲਾਵਾ ਗੁਡੂ ਧਨੋਆ ਨੇ ਵੀ ਵਧਾਈਆਂ ਦਿੱਤੀਆਂ ਹਨ।ਅਸੀਂ ਸਰਦਾਰ ਹਾਂਂ ਦਾ ਸੰਗੀਤ ਅਤੇ ਗਾਣੇ ਦਾ ਵੀਡੀਓ ਰਵਿੰਦਰ ਰੰਗੂਵਾਲ ਨੇ ਖੁਦ ਡਾਇਰੈਕਟ ਕੀਤਾ ਹੈ। ਇਹ ਗੀਤ ਪੰਜਾਬੀਆਂ ਦੀ ਅਣਖ ਦੇ ਨਾਲ ਰੰਗਲਾ ਪੰਜਾਬ ਅਤੇ ਪੰਜਾਬੀਅਤ ਦੇ ਰੰਗ ਬਿਆਨ ਕਰਦਾ ਹੈ। ਇਸ ਗਾਣੇ ਨੂੰ ਪੀਟੀਸੀ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।