ਸ਼ਮਿਤਾ ਸ਼ੈੱਟੀ ਅਤੇ ਰਾਕੇਸ਼ ਬਾਪਟ ਹੱਥਾਂ ‘ਚ ਹੱਥ ਪਾਈ ਆਏ ਨਜ਼ਰ, ਕੀ ਦੋਵਾਂ ਨੇ ਕਰ ਦਿੱਤੀ ਰਿਲੇਸ਼ਨਸ਼ਿਪ ਕਨਫਰਮ !
Shaminder
September 25th 2021 01:44 PM --
Updated:
September 25th 2021 01:48 PM
ਬਿੱਗ ਬੌਸ ਓਟੀਟੀ ਸ਼ੋਅ ਬੇਸ਼ੱਕ ਖਤਮ ਹੋ ਚੁੱਕਿਆ ਹੈ । ਪਰ ਇਸ ਸ਼ੋਅ ਦੀ ਸਭ ਤੋਂ ਜ਼ਿਆਦਾ ਚਰਚਾ ‘ਚ ਰਹਿਣ ਵਾਲੀ ਜੋੜੀ ਸ਼ਮਿਤਾ ਸ਼ੈੱਟੀ( shamita shetty) ਅਤੇ ਰਾਕੇਸ਼ ਬਾਪਟ ਸ਼ੋਅ ਦੇ ਖਤਮ ਹੋਣ ਤੋਂ ਬਾਅਦ ਵੀ ਚਰਚਾ ‘ਚ ਬਣੀ ਹੋਈ ਹੈ । ਸ਼ੋਅ ‘ਚ ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਘਰ ਤੋਂ ਬਾਹਰ ਆ ਕੇ ਵੀ ਇਹ ਜੋੜੀ ਡੇਟ ‘ਤੇ ਗਈ ਸੀ । ਸ਼ੋਅ ਦੇ ਦੌਰਾਨ ਵੀ ਦੋਵਾਂ ਨੇ ਇੱਕ ਦੂਜੇ ਨੂੰ ਪਸੰਦ ਆਉਣ ਦੀ ਗੱਲ ਆਖੀ ਸੀ ।