ਬਾਲੀਵੁੱਡ ਦੇ 'ਬਾਦਸ਼ਾਹ' ਸ਼ਾਹਰੁਖ ਖਾਨ ਆਪਣੀ ਫ਼ਿਲਮ ਪਠਾਨ ਦੇ ਨਾਲ ਫ਼ਿਲਮਾਂ ਵਿੱਚ ਵਾਪਸੀ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਦੇ ਲਈ ਸ਼ਾਹਰੁਖ ਖਾਨ ਦੁਬਈ ਗਏ ਹੋਏ ਹਨ। ਹੁਣ ਇਸ ਫ਼ਿਲਮ ਤੋਂ ਸ਼ਾਹਰੁਖ ਖਾਨ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ, ਦਰਸ਼ਕ ਸ਼ਾਹਰੁਖ ਦੇ ਇਸ ਲੁੱਕ ਨੂੰ ਬਹੁਤ ਪਸੰਦ ਕਰ ਰਹੇ ਹਨ।
ਹੁਣ ਇਸ ਫ਼ਿਲਮ ਤੋਂ ਸ਼ਾਹਰੁਖ ਖਾਨ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ। 'ਪਠਾਨ' ਦੇ ਫਰਸਟ ਲੁੱਕ ਵਿੱਚ ਸ਼ਾਹਰੁਖ ਬਹੁਤ ਹੀ ਦਮਦਾਰ ਤੇ ਹੈਂਡਸਮ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਸ਼ਾਹਰੁਖ ਖਾਨ ਦੇ ਫਰਸਟ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
Image Source: Instagram
ਸ਼ਾਹਰੁਖ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਲੁੱਕ ਨੂੰ ਉਨ੍ਹਾਂ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸ਼ਾਹਰੁਖ ਖਾਨ ਦੀਆਂ ਇਹ ਤਸਵੀਰਾਂ ਉਨ੍ਹਾਂ ਦੇ ਇੱਕ ਨਵੇਂ ਵਪਾਰਕ ਵਿਗਿਆਪਨ ਦੀਆਂ ਹਨ, ਜਿਸ 'ਚ ਉਹ ਦੁਬਈ ਨੂੰ ਹਾਈਲਾਈਟ ਕਰ ਰਹੇ ਹਨ। ਸ਼ਾਹਰੁਖ ਦਾ ਦੁਬਈ ਨਾਲ ਖਾਸ ਲਗਾਅ ਹੈ ਅਤੇ ਉਨ੍ਹਾਂ ਦਾ ਇੱਥੇ ਆਲੀਸ਼ਾਨ ਬੰਗਲਾ ਵੀ ਹੈ।
Image Source: Instagram
ਹੋਰ ਪੜ੍ਹੋ : ਸ਼ਾਹਰੁਖ ਖਾਨ ਨੇ ਫ਼ਿਲਮ ਪਠਾਨ ਦੀ ਸ਼ੂਟਿੰਗ ਲਈ ਰਵਾਨਾ ਹੋਣ ਤੋਂ ਪਹਿਲਾਂ ਡਰਾਈਵਰ ਨੂੰ ਪਾਈ ਗਲਵਕੜੀ, ਵੀਡੀਓ ਹੋਈ ਵਾਇਰਲ
ਸ਼ਾਹਰੁਖ ਖਾਨ ਦੇ ਫੈਨਜ਼ ਉਨ੍ਹਾਂ ਦੇ ਇਸ ਲੁੱਕ ਨੂੰ ਅਦਾਕਾਰ ਦੀ ਆਉਣ ਵਾਲੀ ਫਿਲਮ 'ਪਠਾਨ' ਨਾਲ ਜੋੜ ਰਹੇ ਹਨ। ਸ਼ਾਹਰੁਖ ਦੇ ਫੈਨਜ਼ ਇਸ ਗੱਲ ਤੋਂ ਖੁਸ਼ ਹਨ ਕਿ ਪੰਜ ਸਾਲ ਬਾਅਦ ਸ਼ਾਹਰੁਖ ਖਾਨ ਕਿਸੇ ਫਿਲਮ 'ਚ ਨਜ਼ਰ ਆਉਣ ਵਾਲੇ ਹਨ।ਸ਼ਾਹਰੁਖ ਖਾਨ ਦੇ ਲੁੱਕ ਦੀ ਗੱਲ ਕਰੀਏ ਤਾਂ ਤਿੰਨ ਮਿੰਟ ਦੇ ਇਸ ਵਿਗਿਆਪਨ 'ਚ ਉਹ ਵੱਖ-ਵੱਖ ਲੁੱਕ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਸਕਾਈ ਕਲਰ ਬਲੇਜ਼ਰ ਵਾਲਾ ਲੁੱਕ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
Image Source: Instagram
ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦੇ ਐਲਾਨ ਦੇ ਬਾਅਦ ਤੋਂ ਹੀ ਉਨ੍ਹਾਂ ਦੇ ਫੈਨਜ਼ ਬਹੁਤ ਹੀ ਖੁਸ਼ ਹਨ। ਫੈਨਜ਼ ਸ਼ਾਹਰੁਖ ਖਾਨ ਦੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਹੀ ਉਤਸ਼ਾਹਿਤ ਹਨ। ਹੁਣ ਉਹ ਅਗਲੇ ਸਾਲ 25 ਜਨਵਰੀ ਦੀ ਉਡੀਕ ਕਰ ਰਹੇ ਹਨ, ਕਿਉਂਕਿ ਇਸ ਦਿਨ ਫਿਲਮ ਰਿਲੀਜ਼ ਹੋ ਰਹੀ ਹੈ।
View this post on Instagram
A post shared by ???????? ???? (@srkfanclub951)