ਸ਼ਾਹਰੁਖ ਖ਼ਾਨ ਨੇ ਗੀਤ 'ਬੇਸ਼ਰਮ ਰੰਗ' ਨੂੰ ਲੈ ਕੇ ਤੋੜੀ ਚੁੱਪੀ, ਆਪਣੀ ਕੋ-ਸਟਾਰ ਦੀਪਿਕਾ ਬਾਰੇ ਅਦਾਕਾਰ ਨੇ ਦੱਸੀਆਂ ਇਹ ਗੱਲਾਂ

Shahrukh Khan talk about song 'Besharam Rang': ਜਿੱਥੇ ਇੱਕ ਪਾਸੇ ਵੱਡੀ ਗਿਣਤੀ 'ਚ ਸ਼ਾਹਰੁਖ ਖ਼ਾਨ ਦੇ ਫੈਨਜ਼ ਉਨ੍ਹਾਂ ਦੀ ਫ਼ਿਲਮ 'ਪਠਾਨ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਉੱਥੇ ਹੀ ਕਈ ਲੋਕ ਇਸ ਫ਼ਿਲਮ ਦਾ ਵਿਰੋਧ ਵੀ ਕਰ ਰਹੇ ਹਨ। ਬਾਈਕਾਟ ਟ੍ਰੈਂਡ ਵਿਚਾਲੇ ਕਿੰਗ ਖ਼ਾਨ ਦੀ ਫ਼ਿਲਮ 'ਪਠਾਨ' ਲਗਾਤਾਰ ਚਰਚਾ ਵਿੱਚ ਹੈ, ਜਿਸ ਦਾ ਕਾਰਨ ਹੈ ਇਸ ਫ਼ਿਲਮ ਦਾ ਗੀਤ 'ਬੇਸ਼ਰਮ ਰੰਗ'। ਹਾਲ ਹੀ ਵਿੱਚ ਸ਼ਾਹਰੁਖ ਖ਼ਾਨ ਨੇ ਨੂੰ ਲੈ ਕੇ ਚੁੱਪੀ ਤੋੜੀ ਹੈ ਤੇ ਇਸ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਆਓ ਜਾਣਦੇ ਹਾਂ ਅਦਾਕਾਰ ਨੇ ਕੀ ਕਿਹਾ।
image source Instagram
ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ 'ਪਠਾਨ' ਦਾ ਪਹਿਲਾ ਗੀਤ ਬੇਸ਼ਰਮ ਰੰਗ ਆਪਣੀ ਰਿਲੀਜ਼ ਤੋਂ ਬਾਅਦ ਤੋਂ ਹੀ ਚਰਚਾ ਵਿੱਚ ਹੈ ਅਤੇ ਕਈ ਵਿਵਾਦਾਂ ਨਾਲ ਜੁੜਿਆ ਹੋਇਆ ਹੈ, ਪਰ ਹੁਣ ਆਖਿਰਕਾਰ ਸ਼ਾਹਰੁਖ ਖ਼ਾਨ ਨੇ ਇਸ ਗੀਤ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਕੁਝ ਅਜਿਹਾ ਕਿਹਾ ਹੈ ਜੋ ਬਿਲਕੁਲ ਅਗਲ ਵਿਚਾਰ ਹੈ।
ਹਾਲ ਹੀ ਵਿੱਚ ਯਸ਼ਰਾਜ ਫ਼ਿਲਮਜ਼ ਨੇ ਫ਼ਿਲਮ 'ਪਠਾਨ' ਨਾਲ ਸਬੰਧਤ ਸ਼ਾਹਰੁਖ ਖ਼ਾਨ ਦੇ ਇੱਕ ਇੰਟਰਵਿਊ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਸ਼ਾਹਰੁਖ ਖ਼ਾਨ ਗੀਤ 'ਬੇਸ਼ਰਮ ਰੰਗ' ਲਈ ਦੀਪਿਕਾ ਪਾਦੂਕੋਣ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। ਕਿੰਗ ਖ਼ਾਨ ਨੇ ਦੀਪਿਕਾ ਬਾਰੇ ਕਿਹਾ ਕਿ ਉਹ ਅਜਿਹੀ ਅਭਿਨੇਤਰੀ ਹੈ ਜੋ ਇਸ ਗੀਤ ਨੂੰ ਸਫਲ ਬਨਾਉਣ 'ਚ ਕਾਮਯਾਬ ਰਹੀ ਹੈ।
image source Instagram
ਸ਼ਾਹਰੁਖ ਖ਼ਾਨ ਨੇ ਅੱਗੇ ਕਿਹਾ, "ਤੁਹਾਨੂੰ ਦੀਪਿਕਾ ਦੇ ਕੱਦ ਵਾਲੀ ਅਭਿਨੇਤਰੀ ਦੀ ਲੋੜ ਹੈ ਜੋ ਬੇਸ਼ਰਮ ਰੰਗ ਵਰਗੇ ਗੀਤ ਦੇ ਸੀਕਵਨਸ ਨੂੰ ਫਰੇਮ ਵਿੱਚ ਉਤਾਰ ਸਕੇ।" ਇਸ ਤੋਂ ਇਲਾਵਾ ਸ਼ਾਹਰੁਖ ਨੇ ਦੀਪਿਕਾ ਵੱਲੋਂ ਕੀਤੇ ਗਏ ਐਕਸ਼ਨ ਸੀਨਸ ਬਾਰੇ ਵੀ ਗੱਲਬਾਤ ਕੀਤੀ।
ਦੀਪਿਕਾ ਵੱਲੋਂ ਕੀਤੇ ਗਏ ਐਕਸ਼ਨ ਸੀਨਸ ਬਾਰੇ ਦੱਸਦੇ ਹੋਏ ਸ਼ਾਹਰੁਖ ਖ਼ਾਨ ਨੇ ਕਿਹਾ ਕਿ ਉਹ ਸ਼ਾਨਦਾਰ ਐਕਸ਼ਨ ਵੀ ਕਰਦੀ ਹੈ ਅਤੇ ਇੱਕ ਲੜਕੇ ਨਾਲ ਕੁੱਟਮਾਰ ਕਰਦੀ ਨਜ਼ਰ ਆਵੇਗੀ। ਇਸ ਤਰ੍ਹਾਂ ਦਾ ਕੰਮ ਦੀਪਿਕਾ ਵਰਗੀ ਅਭਿਨੇਤਰੀ ਨਾਲ ਹੀ ਹੋ ਸਕਦਾ ਹੈ। 'ਇਸ਼ਾਰਿਆਂ ਦੇ ਵਿੱਚ ਬੇਸ਼ਰਮ ਰੰਗ' 'ਤੇ ਟਿੱਪਣੀ ਕਰਦੇ ਹੋਏ ਸ਼ਾਹਰੁਖ ਨੇ ਕਿਹਾ ਕਿ ਦੀਪਿਕਾ ਪਾਦੂਕੋਣ ਨੇ ਇਸ ਗੀਤ ਲਈ ਦੇ ਲਈ ਕਾਫੀ ਮਿਹਨਤ ਕੀਤੀ ਹੈ ਅਤੇ ਉਹ ਇਸ ਗੀਤ 'ਚ ਸ਼ਾਨਦਾਰ ਨਜ਼ਰ ਆ ਰਹੀ ਹੈ।
ਇਸ ਦੌਰਾਨ ਸ਼ਾਹਰੁਖ ਖ਼ਾਨ ਯਸ਼ਰਾਜ ਫਿਲਮਜ਼ ਨਾਲ ਗੱਲਬਾਤ ਕਰ ਰਹੇ ਸਨ ਅਤੇ ਉਨ੍ਹਾਂ ਨੇ ਕਈ ਖੁਲਾਸੇ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਇਸ ਫ਼ਿਲਮ ਨਾਲ ਉਨ੍ਹਾਂ ਦਾ 32 ਸਾਲ ਪੁਰਾਣਾ ਸੁਫਨਾ ਪੂਰਾ ਹੋਣ ਜਾ ਰਿਹਾ ਹੈ ਕਿਉਂਕਿ ਉਹ ਲੰਬੇ ਸਮੇਂ ਤੋਂ ਐਕਸ਼ਨ ਹੀਰੋ ਬਣਨਾ ਚਾਹੁੰਦੇ ਸਨ।
image source Instagram
ਹੋਰ ਪੜ੍ਹੋ: ਫ਼ਿਲਮ 'RRR' ਦੀ ਸਪੈਸ਼ਲ ਸਕ੍ਰੀਨਿੰਗ 'ਤੇ ਪਹੁੰਚੀ ਪ੍ਰਿਯੰਕਾ ਚੋਪੜਾ, ਅਦਾਕਾਰਾ ਨੇ ਪੋਸਟ ਸ਼ੇਅਰ ਕਰ ਆਖੀ ਇਹ ਗੱਲ
ਪਠਾਨ ਦਾ ਅਧਿਕਾਰਤ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਫੈਨਜ਼ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਸ਼ਾਹਰੁਖ ਖ਼ਾਨ ਆਖਰੀ ਵਾਰ ਫ਼ਿਲਮ 'ਜ਼ੀਰੋ' 'ਚ ਨਜ਼ਰ ਆਏ ਸਨ ਅਤੇ ਇਸ ਦੇ ਫਲਾਪ ਹੋਣ ਤੋਂ ਬਾਅਦ ਉਨ੍ਹਾਂ ਨੇ ਕਈ ਸਾਲਾਂ ਦਾ ਲੰਬਾ ਬ੍ਰੇਕ ਲਿਆ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਲਗਾਤਾਰ ਪਠਾਨ ਦੇ ਨਾਲ-ਨਾਲ ਐਟਲੀ ਅਤੇ ਰਾਜਕੁਮਾਰ ਹਿਰਾਨੀ ਦੀ ਫ਼ਿਲਮ 'ਜਵਾਨ' ਤੇ 'ਡੰਕੀ' ਦੀ ਸ਼ੂਟਿੰਗ ਕਰ ਰਹੇ ਹਨ।