ਸ਼ਾਹਿਦ ਕਪੂਰ ਦੀ ਫ਼ਿਲਮ ਜਰਸੀ ਦੀ ਰਿਲੀਜ਼ ਡੇਟ ਹੋਈ ਪੋਸਟਪੋਨ, ਜਾਣੋ ਹੁਣ ਕਦੋਂ ਹੋਵੇਗੀ ਰਿਲੀਜ਼

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਜਰਸੀ ਨੂੰ ਲੈ ਕੇ ਚਰਚਾ ਵਿੱਚ ਹਨ। ਸ਼ਾਹਿਦ ਕਪੂਰ ਦੀ ਇਹ ਫ਼ਿਲਮ ਇਸੇ ਹਫ਼ਤੇ 14 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ, ਪਰ ਮੁੜ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦੀ ਰਿਲੀਜ਼ ਡੇਟ ਨੂੰ ਇੱਕ ਹਫ਼ਤੇ ਤੱਕ ਦੇ ਲਈ ਟਾਲ ਦਿੱਤਾ (Jersey Release Postpone) ਗਈ ਹੈ।
image From instagram
ਫ਼ਿਲਮ ਮੇਕਰਸ ਨੇ ਫ਼ਿਲਮ ਦੀ ਰਿਲੀਜ਼ ਡੇਟ ਟਾਲ ਦੇਣ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਇਸ ਬਾਰੇ ਫ਼ਿਲਮ ਨਿਰਮਾਤਾ ਅਮਨ ਗਿੱਲ ਨੇ ਕਿਹਾ, "ਇੱਕ ਟੀਮ ਦੇ ਰੂਪ ਵਿੱਚ, ਅਸੀਂ 'ਜਰਸੀ' ਵਿੱਚ ਆਪਣਾ ਖੂਨ, ਪਸੀਨਾ ਅਤੇ ਹੰਝੂ ਵਹਾਇਆ ਹੈ ਅਤੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਹ ਫ਼ਿਲਮ ਤੁਹਾਡੇ ਸਾਰਿਆਂ ਤੱਕ ਪਹੁੰਚੇ। ਜਰਸੀ ਹੁਣ 22 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।"
'ਜਰਸੀ' ਇਸ ਮਹੀਨੇ 14 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਸੀ। ਯਸ਼ ਅਤੇ ਸੰਜੇ ਦੱਤ ਦੀ ਆਉਣ ਵਾਲੀ ਫ਼ਿਲਮ 'ਕੇਜੀਐਫ ਚੈਪਟਰ 2' ਅਤੇ ਵਿਜੇ ਸਟਾਰਰ 'ਬੀਸਟ' ਵੀ ਇਸੇ ਦਿਨ ਦਸਤਕ ਦੇਣ ਜਾ ਰਹੀ ਹੈ। ਬਾਕਸ ਆਫਿਸ 'ਤੇ ਇਨ੍ਹਾਂ ਤਿੰਨਾਂ ਫਿਲਮਾਂ ਵਿਚਾਲੇ ਟੱਕਰ ਹੋਣ ਵਾਲੀ ਸੀ, ਸ਼ਾਇਦ ਇਸ ਲਈ ਕਿ ਜਰਸੀ ਦੇ ਨਿਰਮਾਤਾਵਾਂ ਨੇ ਫ਼ਿਲਮ ਦੀ ਰਿਲੀਜ਼ ਨੂੰ ਅੱਗੇ ਵਧਾ ਦਿੱਤਾ ਹੈ।
ਹੋਰ ਪੜ੍ਹੋ :ਸ਼ਾਹਿਦ ਕਪੂਰ ਨੇ ਸਾਂਝਾ ਕੀਤਾ ਆਪਣਾ 'ਵੱਖਰਾ ਸਵੈਗ', ਵੇਖੋ ਤਸਵੀਰਾਂ
ਦੱਸਣਯੋਗ ਹੈ ਕਿ 'ਜਰਸੀ' ਤੇਲਗੂ ਸੁਪਰਹਿੱਟ ਫ਼ਿਲਮ ਦਾ ਹਿੰਦੀ ਰੀਮੇਕ ਹੈ। ਇਹ ਫ਼ਿਲਮ 36 ਸਾਲਾ ਵਿਅਕਤੀ 'ਤੇ ਆਧਾਰਿਤ ਹੈ, ਜਿਸ ਦਾ ਛੇ ਸਾਲ ਦਾ ਬੇਟਾ ਹੈ। ਉਹ ਫਿਰ ਤੋਂ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਇਹੀ ਉਸ ਲਈ ਕੰਮ ਕਰਦਾ ਹੈ।
ਅੱਲੂ ਅਰਾਵਿੰਦ ਦੁਆਰਾ ਪੇਸ਼ ਕੀਤੀ ਗਈ, ਅਮਨ ਗਿੱਲ, ਦਿਲ ਰਾਜੂ ਅਤੇ ਐਸ ਨਾਗਾ ਵਾਮਸੀ ਦੁਆਰਾ ਨਿਰਮਿਤ, ਫ਼ਿਲਮ ਦਾ ਨਿਰਦੇਸ਼ਨ ਗੌਥਮ ਤਿਨਾਨੂਰੀ ਦੁਆਰਾ ਕੀਤਾ ਗਿਆ ਹੈ। ਫ਼ਿਲਮ 'ਚ ਸ਼ਾਹਿਦ ਤੋਂ ਇਲਾਵਾ ਮ੍ਰਿਣਾਲ ਠਾਕੁਰ ਅਤੇ ਪੰਕਜ ਕਪੂਰ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ।
View this post on Instagram