
ਪੰਜਾਬੀ ਗੀਤਾਂ ਦੀ ਲੋਕਪ੍ਰਿਯਤਾ ਏਨੀਂ ਹੈ ਕਿ ਬਾਲੀਵੁੱਡ ਵਾਲੇ ਵੀ ਬਹੁਤ ਹੀ ਚਾਅ ਦੇ ਨਾਲ ਪੰਜਾਬੀ ਸੰਗੀਤ ਦਾ ਅਨੰਦ ਲੈਂਦੇ ਹਨ। ਜੀ ਹਾਂ ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਨੂੰ ਵੀ ਪੰਜਾਬੀ ਗੀਤਾਂ ਦੇ ਨਾਲ ਖੂਬ ਪਿਆਰ ਹੈ। ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੰਜਾਬੀ ਗੀਤਾਂ ਉੱਤੇ ਵੀਡੀਓਜ਼ ਬਣਾਕੇ ਸ਼ੇਅਰ ਕਰਦੇ ਰਹਿੰਦੇ ਹਨ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਕੁਝ ਨਵੀਆਂ ਤਸੀਵਰਾਂ ਸ਼ੇਅਰ ਕੀਤੀਆਂ ਨੇ । ਜੋ ਕਿ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ।
ਹੋਰ ਪੜ੍ਹੋ : ਜਿੰਮੀ ਸ਼ੇਰਗਿੱਲ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫਾ, ‘ਸ਼ਰੀਕ-2’ ਦੇ ਨਵੇਂ ਪੋਸਟਰ ਨਾਲ ਸਾਂਝੀ ਕੀਤੀ ਫ਼ਿਲਮ ਦੀ ਰਿਲੀਜ਼ ਡੇਟ
Image Source: YouTube
ਇਨ੍ਹਾਂ ਤਸਵੀਰਾਂ ਨੂੰ ਐਕਟਰ ਸ਼ਾਹਿਦ ਕਪੂਰ ਨੇ ਪੰਜਾਬੀ ਗੀਤ ‘ਵੱਖਰਾ ਸਵੈਗ’ ਦੇ ਟਾਈਟਲ ਨਾਲ ਪੋਸਟ ਕੀਤੀਆਂ ਨੇ। ਉਨ੍ਹਾਂ ਨੇ ਆਪਣੀ ਏਨੀਂ ਸ਼ਾਨਦਾਰ ਤਸਵੀਰਾਂ ਨੂੰ ਪੰਜਾਬੀ ਭਾਸ਼ਾ ‘ਚ ਵੱਖਰਾ ਸਵੈਗ ਲਿਖ ਕੇ ਪੋਸਟ ਕੀਤੀਆਂ ਹਨ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਸ਼ਾਹਿਦ ਆਪਣੇ ਵੱਖਰੇ-ਵੱਖਰੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰਾਂ ਉੱਤੇ ਨਾਮੀ ਹਸਤੀਆਂ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਖੂਬ ਤਾਰੀਫਾਂ ਕਰ ਰਹੇ ਹਨ।
ਹੋਰ ਪੜ੍ਹੋ : ਦਿਲਪ੍ਰੀਤ ਢਿੱਲੋਂ ਤੇ ਕੁਲਬੀਰ ਝਿੰਜਰ ਦਾ ਨਵਾਂ ਗੀਤ ‘Taur Jattan Di’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
image From instagram
ਦੱਸ ਦਈਏ ਏਨੀਂ ਦਿਨੀ ਸ਼ਾਹਿਦ ਕਪੂਰ ਤੇ ਮ੍ਰਿਣਾਲ ਠਾਕੁਰ ਆਪਣੀ ਆਉਣ ਵਾਲੀ ਮੋਸਟ ਅਵੇਟਡ ਫ਼ਿਲਮ ਜਰਸੀ ਦੀ ਪ੍ਰਮੋਸ਼ਨ ਕਰਨ ਲੱਗੇ ਹੋਏ ਹਨ। ਫ਼ਿਲਮ ਜਰਸੀ ਦਾ ਪ੍ਰਸ਼ੰਸਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਫ਼ਿਲਮ 'ਚ ਸ਼ਾਹਿਦ ਕਪੂਰ ਇੱਕ ਕ੍ਰਿਕੇਟਰ ਦਾ ਕਿਰਦਾਰ ਨਿਭਾਅ ਰਹੇ ਹਨ। ਉੱਥੇ ਹੀ ਮ੍ਰਿਣਾਲ ਠਾਕੁਰ ਉਨ੍ਹਾਂ ਦੀ ਪਤਨੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਹ ਫ਼ਿਲਮ ਜਰਸੀ ਸਾਊਥ ਵਿੱਚ ਇਸੇ ਨਾਮ ਦੀ ਫ਼ਿਲਮ ਦਾ ਹਿੰਦੀ ਰੀਮੇਕ ਹੈ। ਇਹ ਫ਼ਿਲਮ 14 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।
View this post on Instagram