ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਸ਼ਾਹਿਦ ਨੇ ਕੁਝ ਦਿਨ ਪਹਿਲਾਂ ਹੀ ਆਪਣਾ 41ਵਾਂ ਜਨਮਦਿਨ ਮਨਾਇਆ। ਇਸ ਦੇ ਨਾਲ ਹੀ ਉਸ ਨੇ ਪਿਛਲੇ ਦਿਨੀਂ ਉਨ੍ਹਾਂ ਦੀ ਭੈਣ ਦਾ ਵਿਆਹ ਵੀ ਹੋਇਆ ਹੈ। ਹੁਣ ਸ਼ਾਹਿਦ ਨੇ ਆਪਣੇ ਬੇਟੇ ਜ਼ੈਨ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
ਵਿਆਹ ਸਮਾਗਮ ਦੇ ਵਿੱਚ ਸ਼ਾਹਿਦ ਦਾ ਪੂਰਾ ਪਰਿਵਾਰ ਇਕੱਠਾ ਹੋਇਆ ਸੀ। ਸ਼ਾਹਿਦ ਅਤੇ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਨੇ ਵਿਆਹ ਦੀਆਂ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਜੋੜੇ ਦੀ ਕੈਮਿਸਟਰੀ ਸ਼ਾਨਦਾਰ ਲੱਗ ਰਹੀ ਸੀ। ਹੁਣ ਸ਼ਾਹਿਦ ਨੇ ਸ਼ਨੀਵਾਰ ਨੂੰ ਆਪਣੇ ਬੇਟੇ ਜ਼ੈਨ ਕਪੂਰ ਨਾਲ ਇਕ ਮਜ਼ੇਦਾਰ ਫੋਟੋ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਫੈਨਜ਼ ਦਾ ਦਿਲ ਖੁਸ਼ ਹੋ ਗਿਆ ਹੈ।
ਸ਼ਾਹਿਦ ਕਪੂਰ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਇਸ ਵਿੱਚ ਉਹ ਬੇਟੇ ਜ਼ੈਨ ਕਪੂਰ ਨੂੰ ਗੋਦ ਵਿੱਚ ਲੈ ਕੇ ਫੋਟੋ ਖਿਚਵਾਉਂਦੇ ਹੋਏ ਨਜ਼ਰ ਆਏ। ਇਸ ਤਸਵੀਰ ਦੇ ਨਾਲ ਸ਼ਾਹਿਦ ਨੇ ਬੇਟੇ ਲਈ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਸ਼ਾਹਿਦ ਨੇ ਕੈਪਸ਼ਨ ਦੇ ਵਿੱਚ ਲਿਖਿਆ, " ਤੁਹਾਡੇ ਕੋਲ ਮੇਰਾ ਦਿਲ ਹੈ ਅਤੇ ਤੁਸੀਂ ਇਹ ਜਾਣਦੇ ਹੋ। "☀️ ਇਸ ਦੇ ਨਾਲ ਹੀ ਸ਼ਾਹਿਦ ਨੇ ਕੈਪਸ਼ਨ ਦੇ ਆਖ਼ਿਰ ਵਿੱਚ ਸਨਸ਼ਾਈਨ ਦਾ ਈਮੋਜੀ ਵੀ ਬਣਾਇਆ ਹੈ।
ਇਹ ਤਸਵੀਰ ਸ਼ਾਹਿਦ ਦੀ ਭੈਂਣ ਦੇ ਵਿਆਹ ਦੇ ਸਮੇਂ ਦੀ ਹੈ। ਇਸ ਵਿੱਚ ਜ਼ੈਨ ਕਪੂਰ ਨੇ ਪਿਤਾ ਸ਼ਾਹਿਦ ਕਪੂਰ ਨਾਲ ਟਵਿਨਿੰਗ ਕੀਤੀ ਹੋਈ ਹੈ। ਦੋਹਾਂ ਨੇ ਚਿੱਟੇ ਰੰਗ ਦੀ ਪਜ਼ਾਮੀ ਤੇ ਕਾਲੇ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ। ਸ਼ਾਹਿਦ ਗੋਡੀਆਂ ਦੇ ਬਲ ਬੈਠ ਕੇ ਤੇ ਜ਼ੈਨ ਨੂੰ ਬਾਹਾਂ 'ਚ ਲੈ ਕੇ ਮੁਸਕਰਾਉਂਦੇ ਹੋਏ ਤਸਵੀਰ ਖਿਚਾਵਾ ਰਹੇ ਹਨ।
ਹੋਰ ਪੜ੍ਹੋ : ਸ਼ਾਹਿਦ ਕਪੂਰ ਦੀ ਭੈਣ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ, ਬਹੁਤ ਸਾਦਗੀ ਨਾਲ ਹੋਇਆ ਵਿਆਹ
ਸ਼ਾਹਿਦ ਕਪੂਰ ਦੇ ਫੈਨਜ਼ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਸ਼ਾਹਿਦ ਕਪੂਰ ਦੇ ਛੋਟੇ ਭਰਾ ਈਸ਼ਾਨ ਖੱਟਰ ਨੇ ਇਸ ਤਸਵੀਰ 'ਤੇ ਜ਼ੈਨ ਲਈ ਲਿਖਿਆ ਹੈ, 'ਮੇਰਾ ਘਪਲੂ'। ਇਸ ਦੇ ਨਾਲ ਹੀ ਸ਼ਾਹਿਦ ਦੇ ਫੈਨਜ਼ ਉੱਤੇ ਹਾਰਟ ਈਮੋਜੀ ਤੇ ਹੋਰਨਾਂ ਕਈ ਕਮੈਂਟ ਲਿਖ ਕੇ ਆਪੋ ਆਪਣੀ ਪ੍ਰਤੀਕੀਰਿਆ ਦੇ ਰਹੇ ਹਨ।
View this post on Instagram
A post shared by Shahid Kapoor (@shahidkapoor)