Jersey Trailer: ਬਾਵੀਵੁੱਡ ਐਕਟਰ ਸ਼ਾਹਿਦ ਕਪੂਰ Shahid Kapoor ਆਪਣੀ ਫਿਲਮ 'ਜਰਸੀ' ਨਾਲ ਲਗਭਗ ਦੋ ਸਾਲ ਬਾਅਦ ਇਕ ਵਾਰ ਫਿਰ ਦਰਸ਼ਕਾਂ ਦੇ ਸਾਹਮਣੇ ਆਉਣ ਜਾ ਰਹੇ ਹਨ। 2019 ਵਿੱਚ ਰਿਲੀਜ਼ ਹੋਈ ਉਸਦੀ ਆਖਰੀ ਫ਼ਿਲਮ 'ਕਬੀਰ ਸਿੰਘ' ਸਾਲ ਦੀ ਸਭ ਤੋਂ ਹਿੱਟ ਫਿਲਮਾਂ ਵਿੱਚੋਂ ਇੱਕ ਸੀ ਅਤੇ ਇਸ ਨੇ ਬਾਕਸ ਆਫਿਸ 'ਤੇ 250 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। ਫਿਲਮ ਨਾਲ ਸ਼ਾਹਿਦ ਦੀ ਕਿਸਮਤ ਬਦਲ ਗਈ । ਉਨ੍ਹਾਂ ਦੇ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਜਿਸ ਕਰਕੇ ਹੁਣ ਪ੍ਰਸ਼ੰਸਕ ਉਨ੍ਹਾਂ ਨੂੰ 'ਕਬੀਰ ਸਿੰਘ' ਕਹਿ ਕੇ ਬੁਲਾਉਂਦੇ ਹਨ। ਸ਼ਾਹਿਦ ਖੁਦ ਮੰਨਦੇ ਹਨ ਕਿ 'ਕਬੀਰ ਸਿੰਘ' ਉਨ੍ਹਾਂ ਦੇ ਕਰੀਅਰ ਲਈ ਬਿਲਕੁਲ ਨਵਾਂ ਅਨੁਭਵ ਸਾਬਿਤ ਹੋਈ ਹੈ। ਜੇ ਗੱਲ ਕਰੀਏ ਜਰਸੀ ਫ਼ਿਲਮ ਦੇ ਟ੍ਰੇਲਰ ਦੀ ਤਾਂ ਉਹ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ। ਟ੍ਰੇਲਰ ਦੇਖਕੇ ਪ੍ਰਸ਼ੰਸਕ ਇਸ ਫ਼ਿਲਮ ਨੂੰ ਕਬੀਰ ਸਿੰਘ 2.0 ਕਹਿ ਰਹੇ ਹਨ।
ਹੋਰ ਪੜ੍ਹੋ : Wedding Season : ਗੁਰਸ਼ਬਦ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘ਪੈਂਡਾਂ ਉਮਰਾਂ ਦਾ’, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
ਸ਼ਾਹਿਦ ਕਪੂਰ Shahid Kapoor ਦੀ ਆਉਣ ਵਾਲੀ ਡਰਾਮਾ ਫ਼ਿਲਮ 'ਜਰਸੀ' Jersey ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਜੇ ਗੱਲ ਕਰੀਏ ਟ੍ਰੇਲਰ ਦੀ ਤਾਂ ਉਸ 'ਚ ਸ਼ਾਹਿਦ ਕੂਪਰ ਜੋ ਕਿ ਇੱਕ ਅਸਫਲ ਕ੍ਰਿਕੇਟਰ ਦਾ ਕਿਰਦਾਰ ਨਿਭਾ ਰਹੇ ਨੇ। ਟ੍ਰੇਲਰ ‘ਚ ਦੇਖ ਸਕਦੇ ਹੋਏ ਕਿਵੇਂ ਉਹ ਘਰ ਦੀ ਆਰਥਿਕ ਦੰਗੀ ਦਾ ਸਾਹਮਣਾ ਕਰ ਰਿਹਾ ਹੈ । ਇਹ ਫ਼ਿਲਮ ਦੋ ਵੱਖ-ਵੱਖ ਕਹਾਣੀਆਂ 'ਤੇ ਆਧਾਰਿਤ ਹੈ, ਜਿਸ 'ਚ ਸ਼ਾਹਿਦ ਕਪੂਰ ਦੋ ਲੁੱਕ 'ਚ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਇੱਕ ਅਸਫਲ ਕ੍ਰਿਕੇਟਰ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਭਾਰਤੀ ਕ੍ਰਿਕੇਟ ਟੀਮ ਦੀ ਨੁਮਾਇੰਦਗੀ ਕਰਨ ਦੀ ਉਮੀਦ ਵਿੱਚ, ਆਪਣੇ 3 ਦਹਾਕਿਆਂ ਬਾਅਦ ਕ੍ਰਿਕਟ ਵਿੱਚ ਵਾਪਸੀ ਦਾ ਫੈਸਲਾ ਕਰਦਾ ਹੈ ਅਤੇ ਕਿਉਂਕਿ ਉਹ ਆਪਣੇ ਬੇਟੇ ਦੇ ਨਾਲ ਵਾਅਦਾ ਕਰਦਾ ਹੈ ਉਹ ਇੱਕ ਜਰਸੀ ਗਿਫਟ ਕਰੇਗਾ। ਟ੍ਰੇਲਰ 'ਚ ਪਿਆਰ, ਦਰਦ, ਰੋਂਣਾ, ਮਜ਼ਾਕ ਅਤੇ ਪਰਿਵਾਰਕ ਇਮੋਸ਼ਨਲ ਤੱਤ ਦੇਖਣ ਨੂੰ ਮਿਲ ਰਹੇ ਹਨ।
ਹੋਰ ਪੜ੍ਹੋ : ਵਿੱਕੀ ਕੌਸ਼ਲ ਅਤੇ Bear Grylls ਦਾ ਨਵਾਂ ਵੀਡੀਓ ਆਇਆ ਸਾਹਮਣੇ, Bear Grylls ਨੂੰ ਪੰਜਾਬੀ ਗੀਤ ਉੱਤੇ ਨੱਚਾਉਣਾ ਚਾਹੁੰਦੇ ਨੇ ਵਿੱਕੀ
ਤੁਹਾਨੂੰ ਦੱਸ ਦੇਈਏ ਕਿ ਫ਼ਿਲਮ 'ਜਰਸੀ' ਇਸੇ ਨਾਮ ਦੀ ਤਮਿਲ ਸਪੋਰਟਸ ਡਰਾਮਾ ਫ਼ਿਲਮ ਦਾ ਰੀਮੇਕ ਹੈ, ਇਸ ਫਿਲਮ 'ਚ ਸ਼ਾਹਿਦ ਕਪੂਰ ਇਕ ਕ੍ਰਿਕੇਟਰ ਦਾ ਕਿਰਦਾਰ ਨਿਭਾਅ ਰਹੇ ਹਨ। ਫ਼ਿਲਮ 'ਚ ਸ਼ਾਹਿਦ ਕਪੂਰ ਤੋਂ ਇਲਾਵਾ Mrunal Thakur ਅਤੇ ਪੰਕਜ ਕਪੂਰ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਇਹ ਫ਼ਿਲਮ ਇਸ ਸਾਲ ਦੇ ਅੰਤ 'ਚ 31 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦਾ ਨਿਰਦੇਸ਼ਨ ਗੌਤਮ ਤਿਨਾਊਰੀ ਨੇ ਕੀਤਾ ਹੈ।
Jersey trailer, Shahid Kapoor-